UPDATED BREAKING.. ਗੜ੍ਹਦੀਵਾਲਾ ਵਿਖੇ ਕਰਿਆਨਾ ਦੁਕਾਨ ਅਤੇ 4 ਹੋਰ ਗੋਦਾਮਾਂ ‘ਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਸਮਾਨ ਸੜ ਕੇ ਹੋਇਆ ਸੁਆਹ

ਗੜ੍ਹਦੀਵਾਲਾ 1 ਅਪ੍ਰੈਲ (ਚੌਧਰੀ ) : ਅੱਜ ਸਵੇਰੇ ਤਕਰੀਬਨ 6 ਵਜੇ ਕਰੀਬ ਕੋਈ ਰੋਡ ਗੜ੍ਹਦੀਵਾਲਾ ਵਿਖੇ ਇੱਕ ਵੱਡੀ ਦੁਕਾਨ ਮੁਕੇਸ਼ ਕਰੀਆਨਾ ਸਟੋਰ ਅਤੇ ਇਸਦੇ ਨਾਲ ਲਗਦੇ 4 ਗੋਦਾਮਾਂ ਵਿਚ ਭਾਰੀ ਅੱਗ ਲੱਗਣ ਨਾਲ ਸਭ ਕੁਝ ਸੜ ਕੇ ਸੁਆਹ ਹੋ ਗਿਆ।

ਜਾਣਕਾਰੀ ਅਨੁਸਾਰ ਸਵੇਰੇ ਸੈਰ ਕਰ ਰਹੇ ਕੁਝ ਲੋਕਾਂ ਵੱਲੋਂ ਦੁਕਾਨ ਵਿੱਚੋਂ ਧੂੰਆਂ ਨਿਕਲਦਾ ਵੇਖ ਦੁਕਾਨ ਮਾਲਕ ਨੂੰ ਫੋਨ ਤੇੇ ਬੁਲਾਇਆ ਗਿਆ ਅਤੇ ਗੋਦਾਮਾਂ ਵਿੱਚੋ ਅੱਗ ਦੀਆਂ ਲਪਟਾਂ ਨੂੰ ਵੇਖ ਕੇ ਲੋਕਾਂ ਦੇ ਸਹਿਯੋਗ ਨਾਲ ਅੱਗ ਬੁਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਅੱਗ ਤੇੇ ਕਾਬੂੂ ਨਹੀਂ ਪਾਇਆ ਜਾ ਸਕਿਆ।ਇਸ ਘਟਨਾ ਦੇ ਮੱਦੇਨਜ਼ਰ ਇੱਕ ਹਿੰਦੀ ਅਖਬਾਰ ਦੇ ਪੱਤਰਕਾਰ ਯੋਗੇਸ਼ ਗੁਪਤਾ ਵਲੋਂ ਤੁਰੰਤ ਫਾਇਰ ਬ੍ਰਿਗੇਡ ਦਫਤਰ ਹੁਸ਼ਿਆਰਪੁਰ ਅਤੇ ਦਸੂਹਾ ਨੂੰ ਫੋਨ ਤੇੇ ਸੂੂਚਨਾ ਦਿੱਤੀ ਗਈ। ਪਰ ਸਾਰੇ ਫੋਨ ਬੰਦ ਆ ਰਹੇ ਸਨ।

ਇਸ ਤੋਂ ਬਾਅਦ ਪਵਨ ਗੁਪਤਾ ਗੜ੍ਹਦੀਵਾਲਾ ਦੇ ਸਾਥੀ ਸਾਗਰ ਦੂਆ ਦਸੂਹਾ ਨਾਲ ਸੰਪਰਕ ਕਰਨ ਤੋਂ ਬਾਅਦ ਸਾਗਰ ਦੂਆ ਨੇ ਤੁਰੰਤ ਫਾਇਰ ਬ੍ਰਿਗੇਡ ਦਫ਼ਤਰ ਦਸੂਹਾ ਤੋਂ ਫਾਇਰ ਬ੍ਰਿਗੇਡ ਦੀ ਗੱਡੀ ਭੇਜ ਦਿੱਤੀ। ਫਾਇਰ ਬ੍ਰਿਗੇਡ ਦੀ ਗੱਡੀ ਸਵੇਰੇ 7 ਵਜੇ ਦੇ ਕਰੀਬ ਪਹੁੰਚੀ ਅਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਅੱਗ ਤੇ ਕਾਬੂ ਪਾਉਣ ਲਈ ਆਪਣੀ ਪੂਰੀ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ। ਅੱਗ ਇੰਨੀ ਜ਼ਬਰਦਸਤ ਫੈਲ ਚੁਕੀ ਸੀ ਕਿ ਫਾਇਰ ਬ੍ਰਿਗੇਡ ਦਸੂਹਾ ਦੀ ਗੱਡੀ ਦਾ ਪਾਣੀ ਖਤਮ ਹੋਣ ਤੇੇ ਨੇੜੇ ਲੱਗੀ ਮੋਟਰ ਤੋਂਂ ਫਿਰ ਪਾਣੀ ਭਰਿਆ ਗਿਆ।

ਅੱਗ ਕਾਬੂ ਵਿਚ ਨਾ ਆਉਣ ਤੇ ਹੁਸ਼ਿਆਰਪੁਰ ਅਤੇ ਦਸੂਹਾ ਤੋਂਂ ਇੱਕ ਹੋਰ ਫਾਇਰ ਬ੍ਰਿਗੇਡ ਦੀ ਗੱਡੀ ਮੰਗਵਾਉਣੀ ਪਈ। ਇਸ ਭਿਆਨਕ ਅੱਗ ‘ਤੇ ਕਾਬੂ ਪਾਉਣ  ਤੱਕ ਕਰਿਆਨਾ ਦੁਕਾਨ ਅਤੇ ਨਾਲ ਦੇੇ ਚਾਰੋਂ ਗੋਦਾਮਾਂ ਵਿਚ ਪਿਆ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਚੁੱਕਿਆ ਸੀ ।ਇਸ ਸਬੰਧੀ ਦੁਕਾਨ ਦੇ ਮਾਲਕ ਲਾਲਾ ਮੁਕੇਸ਼ ਕੁਮਾਰ ਪੁੱਤਰ ਕਿਸ਼ਨ ਲਾਲ ਵਾਸੀ ਗੜ੍ਹਦੀਵਾਲਾ ਨਾਲ ਗੱਲ ਕੀਤੀ ਗਈ ਤਾਂ ਉਨਾਂ ਦੱਸਿਆ ਕਿ ਦੁਕਾਨ ਵਿਚ ਲੱਖਾਂ ਰੁਪਏ ਦਾ ਸਾਮਾਨ, ਕੁਝ ਨਕਦੀ, ਕਿਤਾਬਾਂ ਅਤੇ ਜ਼ਰੂਰੀ ਦਸਤਾਵੇਜ਼ ਇਸ ਭਿਆਨਕ ਅੱਗ ਨਾਲ ਸੜ ਕੇ ਸੁਆਹ ਹੋ ਗਏ ਹਨ। ਖ਼ਬਰ ਲਿਖੇ ਜਾਣ ਤੱਕ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ।ਗੜ੍ਹਦੀਵਾਲਾ ਪੁਲਿਸ ਵੱਲੋਂ ਅੱਗ ਲੱੱਗ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। 
 
ਜੇਕਰ ਗੜ੍ਹਦੀਵਾਲਾ ‘ਚ ਫਾਇਰ ਬ੍ਰਿਗੇਡ ਦੀ ਗੱਡੀ ਹੁੰਦੀ ਤਾਂ ਟਾਲਿਆ ਜਾ ਸਕਦਾ ਸੀ ਇਹ ਵੱਡਾ ਹਾਦਸਾ : ਸ਼ਹਿਰ ਵਾਸੀ 

ਇਸ ਮੌਕੇ ਸਮੂਹ ਸ਼ਹਿਰ ਵਾਸੀਆਂ ਅਤੇ ਦੁਕਾਨਾਂ ਨੇੇ ਪੀੜਤ ਦੁਕਾਨ ਮਾਲਕ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜੇਕਰ ਸ਼ਹਿਰ ਵਿੱਚ ਫਾਇਰ ਬ੍ਰਿਗੇਡ ਦੀ ਗੱਡੀ ਮੌਜੂਦ ਹੁੰਦੀ ਤਾਂ ਇਸ ਹੋਏ ਵੱਡੇ ਨੁਕਸਾਨ ਤੋਂ ਬਚਾਅ ਹੋ ਸਕਦਾ ਸੀ।ਪਿਛਲੀ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਇੱਕ ਫਾਇਰ ਬ੍ਰਿਗੇਡ ਦੀ ਛੋਟੀ ਗੱਡੀ ਕੌਂਸਲ ਗੜਦੀਵਾਲਾ ਨੂੰ ਨੂੰ ਸੌਂਪੀੀ ਗਈ ਸੀ। ਪਰ ਇਸ ਦੇ ਖਰਚੇ ਦੀ ਅਦਾਇਗੀ ਨਾ ਕਰਨ ਕਾਰਨ ਉਸ ਨੂੰ ਨਗਰ ਕੌਂਸਲ ਦਸੂਹਾ ਵਿਖੇ ਭੇਜ ਦਿੱਤਾ ਗਿਆ ਸੀ। ਜਿਸ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ।

Related posts

Leave a Reply