UPDATED CAR ACCIDENT : ਇਕੱਠੇ ਜਿਗਰੀ ਪੰਜ ਦੋਸਤਾਂ ਦੀ ਸੜਕ ਹਾਦਸੇ ‘ਚ ਸੜ ਕੇ ਹੋਈ ਮੌਤ, ਆਰਐੱਸਐੱਸ ਨਾਲ ਸਨ ਜੁੜੇ ਹੋਏ

ਜਲੰਧਰ/ ਹੁਸ਼ਿਆਰਪੁਰ / ਦਸੂਹਾ / ਮੁਕੇਰੀਆਂ  (ਗੁਰਪ੍ਰੀਤ ਸਿੰਘ )  : ਇਕੱਠੇ  ਪੰਜ ਦੋਸਤਾਂ ਦੀ ਉਸ ਵੇਲੇ ਸੜਕ ਹਾਦਸੇ ‘ਚ ਮੌਤ ਹੋ ਗਈ ਜਦੋਂ ਉਹ ਕਾਰ ‘ਚ ਜਾ ਰਹੇ ਸਨ। ਚਾਰ ਦੋਸਤ ਜੋ ਭਾਰਗੋ ਕੈਂਪ ‘ਚ ਗਲੀ ਦੇ ਪਾਰ ਰਹਿੰਦੇ ਸਨ, ਜਿਨ੍ਹਾਂ ‘ਚੋਂ ਇਕ ਦਾ ਪਰਿਵਾਰ ਕਾਲਾ ਸੰਘਿਆ ‘ ਤੇ ਪੰਜਵਾਂ ਦੋਸਤ, ਜੋ ਮਿਸ਼ਨ ਕੰਪਾਊਂਡ ‘ਚ ਰਹਿੰਦਾ ਸੀ, ਬਹੁਤ ਜਿਗਰੀ  ਦੋਸਤ ਸਨ। ਇੰਨਾ ਹੀ ਨਹੀਂ ਇਹ ਪੰਜੇ ਦੋਸਤ ਆਰਐੱਸਐੱਸ ਨਾਲ ਜੁੜੇ ਹੋਏ ਸਨ।

 ਰਿਸ਼ਵ ਮਿਨਹਾਸ, ਅੰਕਿਤ ਕੁਮਾਰ , ਇੰਦਰਜੀਤ ਭਗਤ, ਰਾਜੂ ਆਪਣੇ ਪਰਿਵਾਰ ਨੂੰ ਖੁਸ਼ਹਾਲ ਵੇਖਣਾ ਚਾਹੁੰਦੇ ਸੀ । ਮੈਡੀਕਲ ਲਾਈਨ ‘ਚ ਅਭੀ ਕੁਕਿੰਗ ਕੋਰਸ ਕਰਕੇ ਵੱਡਾ ਸ਼ੈੱਫ ਬਣਨਾ ਚਾਹੁੰਦਾ ਸੀ, ਪਰ ਸਾਰਿਆਂ ਦੇ ਆਪਣੇ ਸੁਪਨੇ ਅਧੂਰੇ ਰਹਿ ਗਏ ਤੇ ਮਾਪਿਆਂ ਦੇ  ਸੁਪਨੇ ਚੂਰ-ਚੂਰ ਹੋ ਗਏ। 

ਸ਼ੁੱਕਰਵਾਰ ਸ਼ਾਮ ਨੂੰ ਹੁਸ਼ਿਆਰਪੁਰ ਦੇ ਦਸੂਹਾ ਨੇੜੇ ਮੁੱਖ ਮਾਰਗ ‘ਤੇ ਤੇਜ਼ ਰਫਤਾਰ ਟਰੱਕ ਦੇ ਡਰਾਈਵਰ ਨੇ ਕੰਟਰੋਲ ਗੁਆ ਦਿੱਤਾ ਤੇ ਪਿੱਛੇ ਤੋਂ ਆ ਰਹੀ ਇਕ ਕਾਰ ਨੂੰ ਟੱਕਰ ਮਾਰ ਦਿੱਤੀ। ਕਾਰ ਬੁਰੀ ਤਰ੍ਹਾਂ ਪਲਟ ਗਈ ਤੇ ਧਮਾਕੇ ਨਾਲ ਅੱਗ ਦੀ ਲਪੇਟ ‘ਚ ਆ ਗਈ ਤੇ ਕਾਰ ‘ਚ ਸਵਾਰ ਜਲੰਧਰ ਦੇ ਪੰਜ ਦੋਸਤ ਸੜ ਕੇ ਮਰ ਗਏ। ਚਾਰ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਪੰਜਵੇਂ ਦੋਸਤ ਦੀ ਇਲਾਜ ਦੌਰਾਨ ਮੌਤ ਹੋ ਗਈ। ਮਿ੍ਤਕਾਂ ਦੀ ਪਛਾਣ ਅਭੀ, ਰਾਜੂ, ਇੰਦਰਜੀਤ ਕੁੰਡਲ ਵਾਸੀ ਭਾਰਗੋ ਕੈਂਪ, ਅੰਕਿਤ ਵਾਸੀ ਘਾਹ ਮੰਡੀ ਤੇ ਰਿਸ਼ਭ ਮਿਨਹਾਸ ਵਾਸੀ ਜੇਲ੍ਹ ਰੋਡ ਵਜੋਂ ਹੋਈ ਹੈ। ਪੰਜ ਦੋਸਤਾਂ ਦੀ ਮੌਤ ਦੀ ਖ਼ਬਰ ਸੁਣਦਿਆਂ ਹੀ ਹਰ ਕਿਸੇ ਦੇ ਘਰ ਸੋਗ ਦੀ ਲਹਿਰ ਦੌੜ ਗਈ.

Related posts

Leave a Reply