UPDATED.. ਮਾਮਲਾ : ਮਾਡਰਨ ਜੇਲ ਕਪਰੂਥਲਾ ‘ਚ ਹਵਾਲਾਤੀਆਂ ਦੇ ਦੋ ਗੁੱਟਾਂ ਵਿਚਕਾਰ ਹੋਈ ਲੜਾਈ,9 ਵਿਰੁੱਧ ਮਾਮਲਾ more Read..

ਕਪੂਰਥਲਾ/ਹੁਸਿਆਰਪੁਰ, 29 ਅਕਤੂਬਰ (CDT) : ਬੀਤੇ ਦਿਨ ਮਾਡਰਨ ਜੇਲ੍ਹ ਕਪੂਰਥਲਾ ‘ਚ ਹਵਾਲਾਤੀਆਂ ਦੋ ਗੁੱਟਾਂ ਦਰਮਿਆਨ ਹੋਈ ਲੜਾਈ ਦੇ ਮਾਮਲੇ ‘ਚ ਤਿੰਨ ਹਵਾਲਾਤੀਆਂ ਦੇ ਜ਼ਖ਼ਮੀ ਹੋਣ ਸਬੰਧੀ ਕੋਤਵਾਲੀ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਦੀ ਸ਼ਿਕਾਇਤ ਤੇ ਜੇਲ੍ਹ ਅੰਦਰ ਬੰਦ 9 ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਹੈ। ਜਦਕਿ ਜ਼ਖ਼ਮੀਆਂ ਵਲੋਂ ਲੜਾਈ ਤੋਂ ਬਾਅਦ ਸਿਵਲ ਹਸਪਤਾਲ ਵਿਖੇ ਇਲਾਜ ਦੌਰਾਨ ਆਪਣੀ ਮੈਡੀਕਲ ਲੀਗਲ ਰਿਪੋਰਟ ਨਹੀਂ ਸੀ ਕਟਵਾਈ ਗਈ।ਸਹਾਇਕ ਸੁਪਰਡੈਂਟ ਪਰਮਜੀਤ ਸਿੰਘ ਨੇ ਆਪਣੀ ਸ਼ਿਕਾਇਤ ‘ਚ ਦੱਸਿਆ ਕਿ ਬੀਤੇ ਦਿਨ ਕਰੀਬ ਸਵੇਰੇ11 ਵਜੇ ਜੇਲ੍ਹ ਦੇ ਹਸਪਤਾਲ ਦੇ ਬਾਹਰ ਕੁਝ ਹਵਾਲਾਤੀ ਝਗੜਾ ਕਰ ਰਹੇ ਸਨ,ਜਦੋਂ ਉਨ੍ਹਾਂ ਜਾ ਕੇ ਦੇਖਿਆ ਤਾਂ ਹਵਾਲਾਤੀ ਪ੍ਰਭਜੋਤ ਸਿੰਘ ਉਰਫ਼ ਜੋਤੀ ਪੁੱਤਰ ਸੰਪੂਰਨ ਸਿੰਘ ਨਿਵਾਸੀ ਖੁਰਦਾਂ (ਗੜ੍ਹਦੀਵਾਲਾ) ਹੁਸ਼ਿਆਰਪੁਰ ਜ਼ਮੀਨ ਤੇ ਡਿੱਗਾ ਪਿਆ ਸੀ ਤੇ ਉਸਦੇ ਸਿਰ ‘ਤੇ ਸੱਟ ਲੱਗੀ ਹੋਈ ਸੀ।

ਘਟਨਾ ਦੌਰਾਨ ਪੁਲਿਸ ਕਰਮਚਾਰੀਆਂ ਦੀ ਮਦਦ ਨਾਲ ਲੜਾਈ ਤੇ ਕਾਬੂ ਪਾਇਆ ਗਿਆ ਤੇ ਤਿੰਨ ਵਿਅਕਤੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ।ਕੋਤਵਾਲੀ ਪੁਲਿਸ ਨੇ ਉਕਤ ਘਟਨਾ ਸਬੰਧੀ ਜੇਲ੍ਹ ‘ਚ ਬੰਦ ਹਰਜਿੰਦਰ ਸਿੰਘ ਉਰਫ਼ ਜਿੰਦੀ ਵਾਸੀ ਟਾਂਡਾ, ਸਤਵੰਤ ਸਿੰਘ ਉਰਫ਼ ਜਸਵੰਤ ਸਿੰਘ ਜੱਸਾ ਵਾਸੀ ਦਾਊਦਪੁਰ ਢਿਲਵਾਂ ,ਤਰਸੇਮ ਸਿੰਘ ਉਰਫ਼ ਜੋਧਾ ਵਾਸੀ ਮਿਰਜ਼ਾਪੁਰ ਢਿਲਵਾਂ,ਅਰਸ਼ਦੀਪ ਸਿੰਘ ਵਾਸੀ ਸ਼ਾਲੀਮਾਰ ਐਵੀਨਿਊ ਕਪੂਰਥਲਾ,ਨਵਜੋਤ ਸਿੰਘ ਉਰਫ਼ ਬੱਬਲੂ ਵਾਸੀ ਬਸਤੀ ਜੋਧੇਵਾਲ ਲੁਧਿਆਣਾ,ਅਕਸ਼ੇ ਕੁਮਾਰ ਉਰਫ਼ ਆਕਾਸ਼ ਵਾਸੀ ਨਿਹਾਲੂਵਾਲ ਜਲੰਧਰ,ਸੰਜੀਵ ਕੁਮਾਰ ਵਾਸੀ ਮੱਲ੍ਹੀਆਂ,ਚਰਨਜੀਤ ਸਿੰਘ ਉਰਫ਼ ਪੰਨੂੰ ਵਾਸੀ ਲੁਹਾਰਾ ਤੇ ਹਰਜਿੰਦਰ ਸਿੰਘ ਵਾਸੀ ਮੰਡੇਰ ਆਦਮਪੁਰ ਵਿਰੁੱਧ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ।ਮਾਮਲੇ ਦੀ ਜਾਂਚ ਕਰ ਰਹੇ ਚੌਂਕੀ ਬਾਦਸ਼ਾਹ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਸਾਰੇ ਦੋਸ਼ੀਆਂ ਨੂੰ ਥਾਣਾ ਕੋਤਵਾਲੀ ਵਿਖੇ ਪ੍ਰੋਡਕਸ਼ਨ ਵਾਰੰਟ ਪਰ ਗਿਰਫਤਾਰ ਕਰਕੇ ਪੱਛ ਗਿੱਛ ਲਈ ਲਿਆਂਦਾ ਜਾਵੇਗਾ। 

Related posts

Leave a Reply