UPDATED LATEST NEWS: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਦਾ ਸੰਬੰਧ ਸਿਰਸਾ ਸੌਦਾ ਸਾਧ ਨਾਲ

ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਈ ਬੇਅਦਬੀ ਦੇ ਦੋਸ਼ੀ ਦਾ ਸੰਬੰਧ ਸਿਰਸਾ ਸਾਧ ਨਾਲ- ਬੀਬੀ ਜਗੀਰ ਕੌਰ 

ਸ਼੍ਰੀ ਅਨੰਦਪੁਰ ਸਾਹਿਬ : -ਸ਼੍ਰੋਮਣੀ ਗੁਰਦੁਆਰਾ ਪ੍ਬੰਧਕ ਕਮੇਟੀ ਦੀ ਪ੍ਧਾਨ ਬੀਬੀ ਜਗੀਰ ਕੌਰ ਨੇ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਦੋ ਦਿਨ ਪਹਿਲਾਂ ਤਖਤ ਸ੍ਰੀ ਕੇਸਗਡ਼੍ਹ ਸਾਹਿਬ ਵਿਖੇ ਹੋਈ ਬੇਅਦਬੀ  ਦੇ ਦੋਸ਼ੀ ਦਾ ਸਬੰਧ ਸਿਰਸਾ ਦੇ ਸੌਦਾ ਸਾਧ ਦੇ ਨਾਲ ਹੈ । ਓਹਨਾ ਕਿਹਾ ਕਿ  ਜਥੇਬੰਦੀਆਂ ਵੱਲੋਂ ਵੀ ਉਸ ਦਾ ਪਿਛੋਕੜ ਜਾਣਿਆ ਗਿਆ ਹੈ ਕਿ ਉਸ ਦੋਸ਼ੀ ਦਾ ਪਿਤਾ ਅਮਰੀਕਾ ਵਿਚ ਰਹਿੰਦਾ ਹੈ,  ਉਸ ਦਾ ਪਿਤਾ ਸੌਦਾ ਸਾਧ ਦੇ ਪ੍ਰਬੰਧਕੀ ਕਮੇਟੀ ਦਾ ਮੈਂਬਰ ਵੀ ਹੈ । 

ਉਨ੍ਹਾਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ  ਹੋਰ ਗਰਮਦਲੀਆਂ ਨੂੰ ਕਿਹਾ ਕਿ ਉਹ ਕੇਸਗਡ਼੍ਹ ਸਾਹਿਬ ਵਿਖੇ ਧਰਨਾ ਦੇਣ ਦੀ ਬਜਾਏ ਜ਼ਿਲ੍ਹਾ ਰੂਪਨਗਰ ਦੇ ਐੱਸਐੱਸਪੀ ਮੂਹਰੇ ਗੁਹਾਰ ਲਾਉਣ। 
ਬੀਬੀ ਜਗੀਰ ਕੌਰ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਨੂੰ  ਬੇਨਤੀ ਕੀਤੀ ਕਿ ਉਹ ਇਸ ਬੇਅਦਬੀ ਕਾਂਡ ਦੀ ਡੂੰਘਾਈ ਤੱਕ ਜਾਂਚ ਕਰੇ  ਤਾਂ ਕਿ ਇਹੋ ਜਿਹੀਆ ਹੋ ਰਹੀਆਂ ਬੇਅਦਬੀਆਂ ਨੂੰ ਨੱਥ ਪਾਈ ਜਾ ਸਕੇ.

 

Related posts

Leave a Reply