UPDATED LETEST.. ਬੱਸ ਅਤੇ ਕਾਰ ਦੀ ਜਬਰਦਸਤ ਟੱਕਰ ਨੇ 3 ਸਾਲ ਦੇ ਬੱਚੇ ਸਮੇਤ ਨਿਗਲੀ 3 ਹੋਰ ਨੌਜਵਾਨਾਂ ਦੀ ਜਾਨ

ਮੁਕੇਰੀਆਂ / ਦਸੂਹਾ 22 ਜਨਵਰੀ (ਚੌਧਰੀ) : ਹੁਸ਼ਿਆਰਪੁਰ ਦੇ ਤਲਵਾੜਾ ਮੁਕੇਰੀਆਂ ਮਾਰਗ ਪਰ ਸਵੇਰੇ 10. 30 ਵਜੇ ਦੇ ਕਰੀਬ ਕਰਤਾਰ ਬਸ ਅਤੇ ਮਾਰੂਤੀ ਕਾਰ ਕਈ ਜਬਰਦਸਤ ਟੱਕਰ ਵਿਚ ਚਾਰ ਲੋਕਾਂ ਦੀ ਮੌਤ ਹੋਣ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਕਾਰ ਸਵਾਰ ਚਾਰ ਲੋਕਾਂ ਦੀ ਹੋਈ ਮੌਤ ਵਿੱਚ ਦੋ ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਦੋ ਲੋਕਾਂ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਆਂਵਲਾ ਫੈਕਟਰੀ ਅੱਡਾ ਬੈਰੀਅਰ ਦੇ ਨਜਦੀਕ ਇਹ ਹਾਦਸਾ ਵਾਪਰਿਆ।

ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਕ ਕਾਰ ਕਿਸੇ ਗੱਡੀ ਨੂੰ ਉਵਰ ਟੇਕ ਕਰ ਰਹੀ ਸੀ। ਮਰਨ ਵਾਲਿਆਂ ਦੀ ਪਹਿਚਾਣ ਸਰਬਜੀਤ ਸਿੰਘ (23)ਪੁੱਤਰ ਪ੍ਰੀਤਮ ਸਿੰਘ, ਸੁਸ਼ੀਲ ਕੁਮਾਰ (20)ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਰੌਲੀ ਅਤੇ ਆਇਰਨ (3),ਕੁਲਦੀਪ ਸਿੰਘ ਵਾਸੀ ਜਲੰਧਰ ਦੇ ਰੂਪ ਵਿਚ ਹੋਈ ਹੈ। ਬੱਸ ਤਲਵਾੜਾ ਤੋਂ ਜਾ ਰਹੀ ਸੀ। ਕਾਰ ਅਤੇ ਬੱਸ ਦੀ ਟੱਕਰ ਇੰਨੀ ਭਿਆਨਕ ਸੀ ਕਿ ਕਾਰ ਦੇ ਪਰਖੱਚੇ ਉੱਡ ਗਏ ਅਤੇ ਕਾਰ ਦਾ ਇੰਜਣ ਕਾਰ ਤੋਂ ਅਲੱਗ ਹੋ ਗਿਆ। ਸੂਚਨਾ ਮਿਲਦੇ ਹੀ ਸਧਾਰਨ ਪੁਲਸ ਪ੍ਰਸ਼ਾਸਨ ਨੇ ਪਹੁੰਚ ਕੇ ਅਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply