UPDATED..ਆਦਮਪੁਰ ਸੈਲੂਨ ਚ ਵਾਲ ਕਟਿੰਗ ਕਰਵਾਉਣ ਆਏ ਨੌਜਵਾਨ ਦੀ ਨਕਾਬਪੋਸ਼ ਨੌਜਵਾਨਾਂ ਨੇ ਚਲਾਇਆ ਗੋਲਿਆਂ,ਮੌਤ

(ਮ੍ਰਿਤਕ ਨੌਜਵਾਨ ਦੀ ਪ੍ਰੋਫਾਈਲ ਫੋਟੋ, ਗੋਲੀ ਲੱਗਣ ਤੋਂ ਬਾਅਦ ਸੈਲੂਨ ਵਿਚ ਡਿੱਗਿਆ ਪਿਆ ਨੌਜਵਾਨ ਸਾਗਰ)

ਦੋਸ਼ੀ ਸੀ ਸੀ ਟੀ ਵੀ ਫੁੁਟੇਜ ਚ ਹੋੋਏ ਕੈਦ, ਪੁਲਿਸ ਨੇ ਥਾਂਂ-ਥਾਂ ਕੀਤੀ ਨਾਕਾਾਬੰਦੀ

ਆਦਮਪੁਰ/ ਹੁਸਿਆਰਪੁਰ 25 ਨਵੰਬਰ (ਚੌਧਰੀ) : ਆਦਮਪੁਰ ਦੇ ਟਰੱਕ ਯੂਨੀਅਨ ਲਾਗੇ ਇੱਕ ਮਾਰਕੀਟ ਚ ਸਥਿਤ ਸੈਲੂਨ ਵਿੱਚ ਵਾਲ ਕਟਿੰਗ ਕਰਵਾਉਣ ਆਏ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੇ ਇੱਕ ਨੂੰ ਗੰਭੀਰ ਜਖਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਸਪੀ ਸਬ ਯੂਨਿਟ ਆਦਮਪੁਰ ਹਰਿੰਦਰ ਸਿੰਘ ਮਾਨ ਤੇ ਥਾਣਾ ਮੁੱਖੀ ਆਦਮਪੁਰ ਇੰਸਪੈਕਟਰ ਰਾਜੀਵ ਕੁਮਾਰ ਭਾਰੀ ਪੁਲਿਸ ਫੋਰਸ ਸਮੇਤ ਘਟਨਾ ਵਾਲੀ ਥਾਂ ਤੇ ਪਹੁੰਚੇ।ਡੀਐਸਪੀ. ਸਬ ਯੂਨਿਟ ਆਦਮਪੁਰ ਹਰਿੰਦਰ ਸਿੰਘ ਮਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਲੂਨ ਮਾਲਿਕ ਰਮਨਦੀਪ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸ ਕੋਲ ਅੱਜ ਵਕਤ ਕਰੀਬ ਸ਼ਾਮ 3.40 ਦਾ ਹੋਵੇਗਾ ਸਾਗਰ ਪੁੱਤਰ ਜੋਗਿੰਦਰਪਾਲ ਵਾਸੀ ਰੇਰੂ ਜਲੰਧਰ ਕਟਿੰਗ ਕਰਵਾਉਣ ਆਇਆ ਤੇ ਇਸਦੇ ਨਾਲ ਇੱਕ ਹੋਰ ਨੌਜਵਾਨ ਸੀ। ਤਾਂ ਬਾਹਰੋ ਪਲਸਰ ਮੋਟਕਸਾਇਕਲ ਤੇ ਦੋ ਨਕਾਬਕੋਸ਼ ਨੌਜਵਾਨਾਂ ਨੇ ਆ ਕੇ ਪੁੱਛਿਆ ਕਿ ਸਾਗਰ ਕੋਣ ਹੈ ਜਦ ਉਸ ਕੋਲ ਕਟਿੰਗ ਕਰਵਾ ਰਹੇ ਨੌਜਵਾਨ ਨੇ ਕਿਹਾ ਕਿ ਮੈਂ ਸਾਗਰ ਹਾਂ।

ਤਾਂ ਨਕਾਬਕੋਸ਼ ਨੌਜਵਾਨਾਂ ਨੇ ਰਿਵਾਲਵਰ ਨਾਲ ਉਸ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਨਾਲ ਸਾਗਰ ਦੀ ਮੌਕੇਤੇ ਮੌਤ ਹੋ ਗਈ ਤੇ ਦੂਸਰਾ ਨੌਜਵਾਨ ਸੁਨੀਲ ਨਿਵਾਸੀ ਹਰੀਪੁਰ ਜਖਮੀ ਹੋ ਗਿਆ ਜਿਸਨੂੰ ਇਲਾਜ ਲਈ ਜਲੰਧਰ ਦੇ ਇੱਕ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ।ਥਾਣਾ ਮੁੱਖੀ ਇੰਸਪੈਕਟਰ ਰਾਜੀਵ ਕੁਮਾਰ ਨੇ ਦੱਸਿਆ ਕਿ ਵਾਰਦਾਤ ਵਾਲੀ ਥਾਂ ਦੇ ਲਾਗੇ ਲੱਗੇ ਸੀਸੀਟੀਵੀ.ਕੈਮਰਿਆਦੀ ਚੈਕਿੰਗ ਕੀਤੀ ਜਾ ਰਹੀ ਹੈ ਉਨਾਂ ਦੱਸਿਆ ਕਿ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਵਿਸ਼ੇਸ ਟੀਮ ਬਣਾ ਦਿੱਤੀ ਗਈ ਹੈ ਜਲਦ ਹੀ ਲੁਟੇਰੇ ਪੁਲਿਸ ਦੀ ਹਿਰਾਸਤ ‘ਚ ਹੋਣਗੇ।

Related posts

Leave a Reply