UPDATED..ਟਾਂਡਾ ‘ਚ ਭਿਆਨਕ ਸੜਕ ਹਾਦਸੇ ਦੌਰਾਨ 2 ਵਿਅਕਤੀਆਂ ਦੀ ਮੌਤ ਤੇ 5 ਜ਼ਖਮੀ

ਟਾਂਡਾ ਉੜਮੁੜ / ਦਸੂਹਾ 9 ਦਸੰਬਰ(ਚੌਧਰੀ) : ਜਲੰਧਰ-ਪਠਾਨਕੋਟ ਰਾਸ਼ਟਰੀ ਮਾਰਗ ਤੇ ਬਿਜਲੀ ਘਰ ਚੌਕ ਨਜ਼ਦੀਕ ਹੋਏ ਇਕ ਭਿਆਨਕ ਸੜਕ ਹਾਦਸੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਅਤੇ 5 ਹੋਰਨਾਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈl

ਇਹ ਹਾਦਸਾ ਸਵੇਰੇ ਕਰੀਬ 8 ਵਜੇ ਉਸ ਸਮੇਂ ਵਾਪਰਿਆ ਜਦੋਂ ਲੁਧਿਆਣੇ ਤੋਂ ਜੰਮੂ ਜਾ ਰਹੀ ਇਨੋਵਾ ਕਾਰ ਨੇ ਸਕੂਟੀ ਸਵਾਰ ਅਤੇ ਮੋਟਰਸਾਈਕਲ ਸਵਾਰ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਹਾਦਸਾ ਇੰਨਾ ਭਿਆਨਕ ਸੀ ਕਿ ਸਾਰੇ ਹੀ ਵਾਹਨ ਘਟਨਾ ਵਾਲੇ ਸਥਾਨ ਤੋਂ ਦੂਰ ਜਾ ਡਿੱਗੇ।

ਇਸ ਹਾਦਸੇ ਦੌਰਾਨ ਸਕੂਟੀ ਸਵਾਰ ਜਤਿੰਦਰ ਕੁਮਾਰ ਪੁੱਤਰ ਨਿਹਾਲ ਸਿੰਘ ਬਾਸੀ ਬਿਜਲੀ ਘਰ ਚ ਕਾਲੋਨੀ ਟਾਂਡਾ ਅਤੇ ਮੋਟਰਸਾਇਕਲ ਸਵਾਰ ਸੋਢੀ ਪੁੱਤਰ ਮੁਖਤਿਆਰ ਸਿੰਘ ਵਾਸੀ ਤਲਵੰਡੀ ਸੱਲਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹਾਦਸੇ ਦੌਰਾਨ ਜਤਿੰਦਰ ਸੁਮੇਸ਼ ਪੁੱਤਰ ਸੁਲਤਾਨ ਵਾਸੀ ਬਿਜਲੀ ਘਰ ਕਾਲੋਨੀ ਅਤੇ ਇਨੋਵਾ ਕਾਰ ਸਵਾਰ ਅਨਿਲ ਚੌਧਰੀ,ਉਸ ਦੀ ਮਾਤਾ ਅਮਿਤਾ,ਅਰਬਨ ਅਤੇ ਅਭਿਨਵ ਚੌਧਰੀ ਗੰਭੀਰ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਮੌਕੇ ਤੇ ਸਰਕਾਰੀ ਹਸਪਤਾਲ ਟਾਂਡਾ ਪਹੁੰਚਾਇਆ ਗਿਆ। ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਨੇ ਮੌਕੇ ਤੇ ਪਹੁੰਚ ਕੇ ਹਾਦਸਾਗ੍ਰਸਤ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

Leave a Reply