Updated..ਗੜ੍ਹਦੀਵਾਲਾ ਅਤੇ ਡੱਫਰ ਸਮੇਤ ਦੋ ਹੋਰ ਪਿੰਡਾਂ ਚ ਡਿੱਗੀ ਕਰੋਨਾ ਮਜਾਇਲ,6 ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜੀਟਿਵ

ਗੜ੍ਹਦੀਵਾਲਾ 29 ਅਗਸਤ(ਚੌਧਰੀ / ਪ੍ਰਦੀਪ ਸ਼ਰਮਾ ) : ਅੱਜ ਗੜ੍ਹਦੀਵਾਲਾ ਅਤੇ ਪਿੰਡ ਡੱਫਰ ਸਮੇਤ ਦੋ ਹੋਰ ਪਿੰਡਾਂ ਚ ਕਰੋਨਾ ਨੇ ਫਿਰ ਦਸਤਕ ਦਿਤੀ ਹੈ।ਇਸ ਸਬੰਧੀ ਐਸ ਐਮ ਓ ਪੀ ਐਚ ਸੀ ਭੂੰਗਾ ਡਾ ਮਨੋਹਰ ਲਾਲ ਨੇ ਦੱਸਿਆ ਕਿ ਅੱਜ ਕੁੱਲ 6 ਲੋਕਾਂ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।ਜਿਕਰਯੋਗ ਹੈ ਕਿ ਬੀਤੇ ਦਿਨੀਂ 29 ਸਾਲਾਂ ਪੁਲਸ ਮੁਲਾਜ਼ਮ ਅਤੇ 27 ਸਾਲਾਂ ਨੌਜਵਾਨ ਐਚ ਡੀ ਐਫ ਬੈਂਕ ਕਰਮਚਾਰੀ ਨਿਵਾਸੀ ਗੜ੍ਹਦੀਵਾਲਾ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਸੀ।ਜਿਨਾਂ ਦੇ ਸੰਪਰਕ ਆਏ ਉਨਾਂ ਦੇ ਪਰਿਵਾਰਿਕ ਮੈਂਬਰ 59 ਸਾਲਾਂ ਵਿਅਕਤੀ ਅਤੇ 56 ਸਾਲਾਂ ਵਿਅਕਤੀ (ਦੋਵਾਂ ਦੇ ਪਿਤਾ) ਦੀ ਰਿਪੋਰਟ ਅੱਜ ਕਰੋਨਾ ਪਾਜੀਟਿਵ ਆਈ ਹੈ।ਦੋਨਾਂ ਮਰੀਜ਼ਾਂ ਦੇ ਪਿਤਾ ਦੁਕਾਨਦਾਰ ਹਨ।

ਇਹ ਗੱਲ ਸੁਭਾਵਿਕ ਹੈ ਕਿ ਇਹਨਾਂ ਦੋਵੇਂ ਦੁਕਾਨਦਾਰਾਂ ਦੇ ਸੰਪਰਕ ਆਏ ਲੋਕਾਂ ਦੇ ਸਿਹਤ ਵਿਭਾਗ ਵਲੋਂ ਸੈਂਪਲ ਲਏ ਜਾਣਗੇ ਅਤੇ ਗੜਦੀਵਾਲਾ ਚ ਹੁਣ ਕੋਰੋਨਾ ਪਾਜੀਟਿਵ ਮਰੀਜਾਂ ਦੀ ਗਿਣਤੀ ਵੱਧਣ ਦੀ ਆਸ਼ੰਕਾ ਜਤਾਈ ਜਾ ਰਹੀ ਹੈ।ਜਿਸ ਨਾਲ ਸ਼ਹਿਰ ਚ ਇਕ ਵਾਰ ਫਿਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।ਇਸ ਦੇ ਨਾਲ ਹੀ ਪਿੰਡ ਪੰਡੋਰੀ ਅਟਵਾਲ ਦੇ ਨਿਵਾਸੀ ਜੋ ਗੜ੍ਹਦੀਵਾਲਾ ਐਚ ਡੀ ਐਫ ਬੈਂਕ ਦਾ ਕਰਮਚਾਰੀ ਸੀ ਜਿਸ ਦੀ ਰਿਪੋਰਟ ਦੋ /ਤਿੰਨ ਦਿਨ ਪਹਿਲਾਂ ਪਾਜੀਟਿਵ ਆਈ ਸੀ। ਉਸਦੇ ਸੰਪਰਕ ਆਏ ਇਕ ਹੋਰ 27 ਸਾਲਾਂ ਨੌਜਵਾਨ (ਬੈਂਕ ਕਰਮਚਾਰੀ) ਨਿਵਾਸੀ ਡੱਫਰ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ।

ਇਸ ਤੋਂ ਪਹਿਲਾਂ ਸਿਹਤ ਵਿਭਾਗ ਵਲੋਂ ਐਚ ਡੀ ਐਫ ਸੀ ਬੈਂਕ ਗੜ੍ਹਦੀਵਾਲਾ ਦੇ ਸਮੂਹ ਕਰਮਚਾਰੀਆਂ ਦੇ ਸੈਂਪਲ ਲਏ ਗਏ ਸਨ।ਜਿਸ ਵਿੱਚ ਇੱਕ ਕਰਮਚਾਰੀ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ਅਤੇ ਬਾਕੀ ਕਰਮਚਾਰੀਆਂ ਦੀ ਰਿਪੋਰਟ ਨੈਗਟਿਵ ਆਈ ਹੈ।ਇਸ ਤੋਂ ਇਲਾਵਾ ਪਿੰਡ ਅਰਨਿਆਲਾ ਸ਼ਾਹਪੁਰ ਦੇ 25 ਸਾਲਾਂ ਨੌਜਵਾਨ, ਪਿੰਡ ਮੁਸ਼ਤਾਪੁਰ ਦੇ 19 ਸਾਲਾਂ ਨੌਜਵਾਨ ਅਤੇ 71 ਸਾਲਾਂ ਮਹਿਲਾ ਦੀ ਰਿਪੋਰਟ ਕਰੋਨਾ ਪਾਜੀਟਿਵ ਆਈ ਹੈ ।  ਹੁਣ ਇਹਨਾਂ ਮਰੀਜਾਂ ਦੇ ਸੰਪਰਕ ਆਏ ਲੋਕਾਂ ਦੇ ਸਿਹਤ ਵਿਭਾਗ ਵਲੋਂ ਸੈਂਪਲ ਲਏ ਜਾਣਗੇ। ਕਰੋਨਾ ਪਾਜੀਟਿਵ ਆਏ ਸਾਰੇ ਮਰੀਜ਼ਾਂ ਨੂੰ ਸਿਹਤ ਵਿਭਾਗ ਦੇ ਹੈਲਥ ਵਰਕਰ ਸਰਤਾਜ ਸਿੰਘ ਅਤੇ ਹੈਲਥ ਵਰਕਰ ਮਨਜਿੰਦਰ ਸਿੰਘ ਅਤੇ ਹੋਰ ਸਾਥੀਆਂ ਦੇ ਸਹਿਯੋਗ ਨਾਲ ਆਈਸੋਲੇਸ਼ਨ ਵਾਰਡ ਰਿਆਤ ਬਹਾਰਾ ਹੁਸ਼ਿਆਰਪੁਰ ਭੇਜਿਆ ਗਿਆ ਹੈ ।

Related posts

Leave a Reply