Updated ..ਬਲਾਕ ਭੂੰਗਾ ‘ਚ ਕੋਰੋਨਾ ਪਾਜੀਟਿਵ ਦੋ ਮਹਿਲਾਵਾਂ ਦੀ ਹੋਈ ਮੌਤ

( ਕੋਰੋਨਾ ਪਾਜੀਟਿਵ ਮਹਿਲਾ ਦਾ ਅੰਤਿਮ ਸੰਸਕਾਰ ਕਰਦੇ ਹੋਏ ਸਿਹਤ ਵਿਭਾਗ ਦੇ ਕਰਮਚਾਰੀ)

ਗੜ੍ਹਦੀਵਾਲਾ 1 ਸਤੰਬਰ (ਚੌਧਰੀ) : ਬਲਾਕ ਭੂੰਗਾ ‘ਚ ਅੱਜ ਕੋਰੋਨਾ ਪਾਜੀਟਿਵ ਮਰੀਜ ਦੋ ਮਹਿਲਾਵਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਜਿਸ ਨਾਲ ਖੇਤਰ ਵਾਸੀਆਂ ਚ ਸਹਿਮ ਦਾ ਮਾਹੌਲ ਬਣ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀ ਐਚ ਸੀ ਭੂੰਗਾ ਦੇ ਐਸ ਐਮ ਓ ਡਾ ਮਨੋਹਰ ਲਾਲ ਨੇ ਦੱਸਿਆ ਕਿ ਪਿੰਡ ਮਾਛੀਆਂ ਦੀ 45 ਸਾਲਾ ਮਹਿਲਾ ਗਿਆਨ ਕੌਰ ਦੀ ਮੌਤ ਹੋਈ ਹੈ। ਇਹ ਮਹਿਲਾ ਅਮ੍ਰਿਤਸਰ ਦੇ ਇਕ ਹਸਪਤਾਲ ਵਿਚ ਜੇਰੇ ਇਲਾਜ ਸੀ। ਇਸੀ ਤਰ੍ਹਾਂ ਪਿੰਡ ਕੂਕਾਨੇਟ ਦੇ 70 ਸਾਲਾ ਮਹਿਲਾ ਦੀ ਮੌਤ ਹੋਈ ਹੈ। ਇਹ ਮਹਿਲਾ ਜਲੰਧਰ ਦੇ ਮਿਲਟਰੀ ਹਸਪਤਾਲ ਵਿਚ ਜੇਰੇ ਇਲਾਜ ਸੀ। ਸਿਹਤ ਵਿਭਾਗ ਭੂੰਗਾ ਦੀ ਟੀਮ ਦੋਵੇਂ ਮਹਿਲਾਵਾਂ ਦੀ ਮ੍ਰਿਤਕ ਦੇਹ ਲੈਕੇ ਦੇਰ ਸ਼ਾਮ ਪਹੁੁੰਚੀ। ਦੋਵੇਂ ਮ੍ਰਿਤਕ ਮਹਿਲਾਵਾਂ ਦਾ ਅੰਤਿਮ ਸੰਸਕਾਰ ਐਸ ਐਮ ਓ ਭੂੰਗਾ ਡਾ ਮਨੋਹਰ ਲਾਲ ਦੀ ਅਗਵਾਈ ਵਿਚ ਕੀਤਾ ਗਿਆ। ਇਸ ਮੌਕੇ ਮਲਟੀ ਹੈਲਥ ਵਰਕਰ ਸੁਰਜੀਤ ਸਿੰਘ, ਹੈਲਥ ਵਰਕਰ ਰਣਜੋਧ ਸਿੰਘ, ਹੈਲਥ ਵਰਕਰ ਸਤਵੀਰ ਕੁਮਾਰ ਸਮੇਤ ਹੋਰ ਸਿਹਤ ਵਿਭਾਗ ਦੇ ਕਰਮਚਾਰੀ ਹਾਜਰ ਸਨ।

Related posts

Leave a Reply