UPDATED…ਆਦਮਪੁਰ ਨਿਵਾਸੀ ਨਸ਼ੀਲਾ ਪਾਊਡਰ ਸਮੇਤ ਗੜ੍ਹਦੀਵਾਲਾ ਪੁਲਿਸ ਵਲੋਂ ਗ੍ਰਿਫਤਾਰ

ਗੜ੍ਹਦੀਵਾਲਾ 23 ਮਾਰਚ(ਚੌਧਰੀ) : ਸਥਾਨਕ ਪੁਲਿਸ ਨੇ ਦੇਰ ਰਾਤ ਇੱਕ ਵਿਅਕਤੀ ਨੂੰ 68 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਥਾਣਾ ਮੁਖੀ ਸਬ ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ  ਏ ਐਸ ਆਈ ਅਮਰੀਕ ਸਿੰਘ, ਏ ਐਸ ਆਈ ਜਨਕ ਰਾਜ ਆਪਣੇ ਸਾਥੀਆਂ ਸਮੇਤ ਬਾ ਸਵਾਰੀ ਪ੍ਰਾਇਵੇਟ ਵਹੀਕਲਾ ਜੋ ਇਲਾਕਾ ਗਸਤ ਤੇ ਸਿਫਟਿੰਗ ਨਾਕਾਬੰਦੀ ਦੇ ਸਬੰਧ ਵਿੱਚ ਕਸਬਾ ਗੜਦੀਵਾਲ ਤੋਂ ਪਿੰਡ ਚੋਹਕਾ ਵੱਲ ਨੂੰ ਜਾ ਰਹੇ ਸੀ ਤਾ ਜਦ ਪੁਲਿਸ ਪਾਰਟੀ ਚੋਹਕਾ ਮੋੜ ਨਜਦੀਕ ਪੁੱਜੀ ਤਾ ਸਾਹਮਣੇ ਤੋ ਇੱਕ ਸਰਦਾਰ ਵਿਆਕਤੀ ਪੈਦਲ ਆਉਂਦਾ ਦਿਖਾਈ ਦਿੱਤਾ। ਜਿਸ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੇ ਪਹਿਨੇ ਹੋਏ ਲੋਅਰ ਦੀ ਸੱਜੀ ਜੇਬ ਵਿੱਚੋਂ ਕਾਲੇ ਰੰਗ ਦਾ ਵਜਨਦਾਰ  ਲਿਫਾਫਾ ਸੜਕ ਕਿਨਾਰੇ ਘਾਹ ਵਿੱਚ ਸੁੱਟ ਕੇ ਪਿੱਛੇ ਨੂੰ ਮੁੜਨ ਲੱਗਾ।ਜਿਸ ਨੂੰ  ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕੀਤਾ ਹੈ। ਜਿਸ ਵੱਲੋਂ ਸੁੱਟੇ ਲਿਫਾਫਾ ਵਿੱਚ ਕੋਈ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਇਆ ।ਉਸ ਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਗੁਰਜੀਤ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਦੋਲੀਕੇ  ਥਾਣਾ ਆਦਮਪੁਰ ਜਿਲਾ ਜਲੰਧਰ ਦੱਸਿਆ।ਉਸ ਵੱਲੋਂ ਸੜਕ ਕਿਨਾਰੇ ਘਾਹ ਵਿੱਚ ਸੱਟੇ ਹੋਏ ਮੋਮੀ ਲਿਫਾਫਾ ਵਜਨਦਾਰ ਰੰਗ ਕਾਲਾ ਦੀ ਤਲਾਸੀ ਗਈ ਤਾਂ ਉਸ ਵਿੱਚੋਂ ਨਸ਼ੀਲਾ ਪਾਊਡਰ ਵਸਤੂ ਬਰਾਮਦ ਹੋਈ। ਜਿਸ ਦਾ ਕੰਪਿਊਟਰ ਕੰਡੇ ਨਾਲ ਵਜਨ ਕਰਨ ਤੇ 68 ਗ੍ਰਾਮ ਹੋਇਆ। ਤਾ ਗੁਰਜੀਤ ਸਿੰਘ ਉਕਤ ਨੇ ਦੱਸਿਆ ਕਿ ਇਹ ਨਸ਼ੀਲਾ ਪਾਊਡਰ ਹੈ।ਪੁਲਸ ਨੇ ਦੋਸ਼ੀ ਤੇ ਜੁਰਮ 22-61-85 ਐਨ ਡੀ ਪੀ ਐਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Related posts

Leave a Reply