UPDATED : ਕ੍ਰਿਸ਼ਨ ਕੁਮਾਰ ਦੀ ਥਾਂ ਅਜੋਏ ਸ਼ਰਮਾ ਹੁਣ ਸਕੂਲ ਸਿੱਖਿਆ ਦੇ ਸਕੱਤਰ, ਚੰਨੀ ਸਰਕਾਰ ਨੇ 24 ਆਈਏਐਸ ਅਤੇ 12 ਪੀਸੀਐਸ ਅਧਿਕਾਰੀਆਂ ਦੇ ਕੀਤੇ ਤਬਾਦਲੇ

ਚੰਡੀਗੜ੍ਹ : ਪੰਜਾਬ ਚ ਸਰਕਾਰ ਬਦਲਣ ਤੋਂ ਬਾਅਦ ਅਧਿਕਾਰੀਆਂ ਦੇ ਤਬਾਦਲੇ ਸ਼ੁਰੂ ਹੋ ਗਏ ਹਨ। ਨਵੀਂ ਚੰਨੀ ਸਰਕਾਰ ਨੇ 24 ਆਈਏਐਸ ਅਤੇ 12 ਪੀਸੀਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਹੁਣ ਬਠਿੰਡਾ ਵਿੱਚ ਬੀਸ੍ਰੀਨਿਵਾਸਨ ਦੀ ਥਾਂ ਅਰਵਿੰਦ ਪਾਲ ਸਿੰਘ ਸੰਧੂਮੋਗਾ ਵਿੱਚ ਸੰਦੀਪ ਹੰਸ ਦੀ ਜਗ੍ਹਾ ਹਰੀਸ਼ ਨਾਇਰਪਟਿਆਲਾ ਵਿੱਚ ਕੁਮਾਰ ਅਮਿਤ ਦੀ ਥਾਂ ਸੰਦੀਪ ਹੰਸਬਰਨਾਲਾ ਵਿੱਚ ਤੇਜ ਪ੍ਰਤਾਪ ਸਿੰਘ ਫੂਲਕਾ ਦੀ ਥਾਂ ਕੁਮਾਰ ਸੌਰਭ ਰਾਜਮੁਕਤਸਰ ਵਿੱਚ ਐਮਕੇ ਅਰਵਿੰਦ ਦੀ ਥਾਂ ਹਰਪ੍ਰੀਤ ਸਿੰਘ ਸੂਦਨਸ਼ੇਨਾ ਅਗਰਵਾਲ ਦੀ ਥਾਂ ਐਸਬੀਐਸ ਸਪੈਸ਼ਲ ਸਾਰੰਗਲ ਅਤੇ ਫਾਜ਼ਿਲਕਾ ਵਿੱਚ ਬਬੀਤਾ ਨੂੰ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਜਲੰਧਰਪਟਿਆਲਾਅੰਮ੍ਰਿਤਸਰ ਅਤੇ ਬਠਿੰਡਾ ਦੇ ਖੇਤਰੀ ਟਰਾਂਸਪੋਰਟ ਅਥਾਰਟੀ (ਆਰਟੀਏਦੇ ਸਕੱਤਰਾਂ ਨੂੰ ਵੀ ਬਦਲਿਆ ਗਿਆ ਹੈ।

ਸਿੱਖਿਆ ਵਿਭਾਗ ਚ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਜਾਣ ਤੋਂ ਬਾਅਦ ਕ੍ਰਿਸ਼ਨ ਕੁਮਾਰ ਨੂੰ ਵੀ ਹਟਾ ਦਿੱਤਾ ਗਿਆ ਹੈ। ਉਨ੍ਹਾਂ ਦੀ ਥਾਂ ਅਜੋਏ ਸ਼ਰਮਾ ਹੁਣ ਸਕੂਲ ਸਿੱਖਿਆ ਦੇ ਸਕੱਤਰ ਹੋਣਗੇ। ਨਵੀਂ ਸਰਕਾਰ ਵਿੱਚ ਵਿਜੇ ਇੰਦਰ ਸਿੰਗਲਾ ਤੋਂ ਸਿੱਖਿਆ ਮੰਤਰਾਲਾ ਪ੍ਰਗਟ ਸਿੰਘ ਨੂੰ ਦਿੱਤਾ ਗਿਆ ਹੈ।

Related posts

Leave a Reply