UPDATED: ਵੱਡੀ ਖ਼ਬਰ :ਹਸਪਤਾਲ ਚ ਪੰਜ ਮਿੰਟ ਲਈ ਆਕਸੀਜਨ ਬੰਦ ਕਰ ਦਿੱਤੀ, 96 ਵਿਚੋਂ 22 ਮਰੀਜ਼ਾਂ ਦੀ ਮੌਤ, ਹਸਪਤਾਲ ਸੀਲ

ਆਗਰਾ : ਕੋਰੋਨਾ ਇਨਫੈਕਟਿਡ ਮਰੀਜ਼ਾਂ ‘ਤੇ ਮੌਤ ਦੀ ਮੌਕਡਰਿੱਲ ਕਰਨ ਦੇ ਦੋਸ਼ ‘ਚ ਘਿਰਿਆ ਆਗਰਾ ਦਾ ਪਾਰਸ ਹਸਪਤਾਲ ਮੰਗਲਵਾਰ ਨੂੰ ਪ੍ਰਸ਼ਾਸਨ ਨੇ ਸੀਲ ਕਰ ਦਿੱਤਾ ਹੈ । ਪ੍ਰਸ਼ਾਸਨ ਨੇ ਹਸਪਤਾਲ ਸੰਚਾਲਕ ਡਾ. ਅਰਿੰਜੈ ਜੈਨ ਖ਼ਿਲਾਫ਼ ਮੁਕੱਦਮਾ ਦਰਜ ਕਰਵਾਇਆ ਗਿਆ ਹੈ। ਇਥੇ ਦਾਖ਼ਲ 55 ਮਰੀਜ਼ਾਂ ਨੂੰ ਦੂਜੇ ਹਸਪਤਾਲ ‘ਚ ਸ਼ਿਫਟ ਕੀਤਾ ਗਿਆ ਹੈ।

ਹਸਪਤਾਲ ਸੰਚਾਲਕ ਡਾ. ਅਰਿੰਜੈ ਜੈਨ ਦੇ ਸੋਮਵਾਰ ਨੂੰ ਤਿੰਨ ਵੀਡੀਓ ਵਾਇਰਲ ਹੋਏ। ਵੀਡੀਓ ਅਨੁਸਾਰ, ਡਾ. ਅਰਿੰਜੈ ਨੇ ਆਕਸੀਜਨ ਦੀ ਕਮੀ ਹੋਣ ‘ਤੇ 26 ਅਪ੍ਰੈਲ ਨੂੰ ਸਵੇਰੇ ਸੱਤ ਵਜੇ ਮੌਕਡਰਿੱਲ ਕੀਤੀ, ਪੰਜ ਮਿੰਟ ਲਈ ਆਕਸੀਜਨ ਬੰਦ ਕਰ ਦਿੱਤੀ ਸੀ। ਇਸ ਨਾਲ ਦਾਖ਼ਲ 96 ਵਿਚੋਂ 22 ਮਰੀਜ਼ਾਂ ਦੀ ਸਰੀਰ ਨੀਲੇ ਪੈ ਗਏ ਸਨ। 22 ਮਰੀਜ਼ਾਂ ਦੀ ਮੌਤ ਹੋ ਗਈ ਸੀ। ਸ਼ਾਮ ਤਕ ਹਸਪਤਾਲ ‘ਚ ਕੋਰੋਨਾ ਇਨਫੈਕਸ਼ਨ ਚਾਰ ਦੀ ਮਰੀਜ਼ਾਂ ਦੀ ਮੌਤ ਹੋ ਗਈ।

Related posts

Leave a Reply