LETEST… ਸਿਵਲ ਹਸਪਤਾਲ ਦਸੂਹਾ ਵਿਖੇ 60 ਸਾਲ ਤੋਂ ਵੱਧ ਉਮਰ ਵਾਲੇ ਵਿਅਕਤੀਆਂ ਦਾ ਟੀਕਾਕਰਨ ਸ਼ੁਰੂ : ਐਸ .ਐਮ.ਓ

(ਸਿਵਲ ਹਸਪਤਾਲ ਦਸੂਹਾ ਵਿਖੇ ਟੀਕਾਕਰਨ ਕਰਵਾਉਂਦੇ ਹੋਏਚੌ. ਕੁਮਾਰ ਸੈਣੀ (ਜਨਰਲ ਸਕੱਤਰ)

ਦਸੂਹਾ 4 ਮਾਰਚ(ਚੌਧਰੀ) : ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਪੰਜਾਬ ਰਾਜ ਸਿਹਤ ਵਿਭਾਗ ਵੱਲੋਂ ਕੋਵਿਡ-19 ਦੀ ਵੈਕਸੀਨੇਸ਼ਨ ਪ੍ਰੋਗਰਾਮ ਅਧੀਨ ਸਿਵਲ ਹਸਪਤਾਲ ਦਸੂਹਾ ਜੋ ਵੈਕਸੀਨੇਸ਼ਨ ਕੇਂਦਰ ਬਣਾਇਆ ਗਿਆ ਸੀ, ਉਸ ਵਿੱਚ 16 ਜਨਵਰੀ 2021 ਤੋਂ ਟੀਕਾ ਕਰਨ ਕੀਤਾ ਜਾ ਰਿਹਾ ਸੀ। ਇਹ ਜਾਣਕਾਰੀ ਦਿੰਦੇ ਹੋਏ ਡਾ. ਦਵਿੰਦਰ ਪੁਰੀ ਸੀਨੀਅਰ ਮੈਡੀਕਲ ਅਫਸਰ ਦਸੂਹਾ ਨੇ ਦੱਸਿਆ ਕਿ ਦੂਸਰੇ ਚਰਨ ਦਾ ਟੀਕਾਕਰਨ ਪਹਿਲੀ ਮਾਰਚ ਤੋਂ ਸ਼ੁਰੂ ਕੀਤਾ ਗਿਆ ਹੈ, ਜਿਸ ਵਿੱਚ 60 ਸਾਲ ਤੋਂ ਵੱਧ ਉਮਰ ਦੇ ਸੀਨੀਅਰ ਸਿਟੀਜ਼ਨਜ਼ ਟੀਕਾਕਰਨ ਕਰਵਾਉਣ ਯੋਗ ਹਨ। ਇਸ ਟੀਕਾਕਰਨ ਅਧੀਨ ਚੌ. ਕੁਮਾਰ ਸੈਣੀ (ਜਨਰਲ ਸਕੱਤਰ, ਸੀਨੀਅਰ ਸਿਟੀਜ਼ਨਜ਼ ਵੈਲਫੇਅਰ ਐਸੋਸੀਏਸ਼ਨ ਦਸੂਹਾ) ਨੇ ਆਪਣਾ ਟੀਕਾਕਰਨ ਕਰਵਾਇਆ। ਇਹ ਵੈਕਸੀਨ ਪੁਰੀ ਤਰ੍ਹਾਂ ਸਵਦੇਸ਼ੀ ਹੈ ਅਤੇ ਸੁਰੱਖਿਅਤ ਹੈ। ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਇਸ ਫ੍ਰੀ ਟੀਕਾਕਰਨ ਦਾ ਲਾਭ ਉਠਾ ਸਕਦੇ ਹਨ ਤਾਂ ਜੋ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ।

Related posts

Leave a Reply