ਵੱਖ ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਸਖ਼ਸੀਅਤਾਂ ਵੱਲੋਂ ਸਵ: ਰਜਿੰਦਰ ਲੂਥਰਾ ਜੀ ਨੂੰ ਭਾਵਭੀਨੀਂ ਸ਼ਰਧਾਜਲੀਂ ਭੇਂਟ


ਕਿਹਾ: ਸਵ: ਰਜਿੰਦਰ ਲੂਥਰਾ ਵੱਲੋਂ ਦਿਖਾਏ ਆਦਰਸ਼ ਮਾਰਗ ਚਲਦਿਆਂ ਨਿਤਿਨ ਲੂਥਰਾ, ਨੀਰਜ਼ ਲੂਥਰਾ ਤੇ ਬਿੰਨੀ ਲੂਥਰਾਂ ਪੱਤਰਕਾਰਤਾ ਰਾਹੀਂ ਕਰ ਰਹੇ ਸਮਾਜ ਸੇਵਾ ਤੇ ਲੋਕਾਂ ਦੀ ਆਵਾਜ ਬੁਲੰਦ

ਬਟਾਲਾ, 9 ਦਸੰਬਰ (ਅਵਿਨਾਸ਼ ਸ਼ਰਮਾ /ਸੰਜੀਵ ਨਈਅਰ): ਪੱਤਰਕਾਰ ਨੀਰਜ਼ ਲੂਥਰਾ, ਨਿਤਿਨ ਲੂਥਰਾ, ਨਵੀਨ ਲੂਥਰਾ ਦੇ ਪਿਤਾ ਰਜਿੰਦਰ ਲੂਥਰਾ ਬੀਤੀ 30 ਨਵੰਬਰ 2020 ਨੂੰ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਸਵਰਗਵਾਸ ਹੋ ਗਏ। ਉਨਾਂ ਦੀ ਆਤਮਿਕ ਸ਼ਾਂਤੀ ਲਈ ਕਿਰਿਆ ਤੇ ਰਸ਼ਮ ਪਗੜੀ ਮੰਗਲਵਾਰ ਨੂੰ ਸਥਾਨਕ ਕਮਿਊਨਿਟੀ ਹਾਲ ਖਜੂਰੀ ਗੇਟ ਵਿਖੇ ਕੀਤੀ ਗਈ। ਇਸ ਮੌਕੇ ਵੱਖ ਵੱਖ ਰਾਜਨੀਤਿਕ, ਧਾਰਮਿਕ, ਸਮਾਜਿਕ ਤੇ ਹੋਰ ਜਥੇਬੰਦੀਆਂ ਦੇ ਪ੍ਰਤਿਨਿਧੀਆਂ ਨੇ ਪਹੁੰਚ ਕੇ ਇਸ ਦੁਖ ਦੀ ਘੜੀ ਵਿੱਚ ਸ਼ੋਕ ਗ੍ਰਸਤ ਲੂਥਰਾ ਪਰਿਵਾਰ ਨਾਲ ਦੁਖੜਾ ਸਾਂਝਾ ਕੀਤਾ। ਇਸ ਮੌਕੇ ਪਹੁੰਚੀਆਂ ਵੱਖ ਵੱਖ ਸਖ਼ਸੀਅਤਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਵ: ਰਜਿੰਦਰ ਲੂਥਰਾ ਸੁਚੱਜੇ ਤੇ ਨੇਕ ਤੇ ਧਾਰਮਿਕ ਬਿਰਤੀ ਵਾਲੇ ਇਨਸਾਨ ਹੋਣ ਕਾਰਨ ਆਪਣੇ ਸੱਜਣਾ ਮਿੱਤਰਾਂ, ਰਿਸ਼ਤੇਦਾਰ ਅਤੇ ਸਮਾਜ ਵਿੱਚ ਕਾਫੀ ਹਰਮਨ ਪਿਆਰੇ ਸਨ। ਉਨਾਂ ਵੱਲੋਂ ਦਿਖਾਏ ਆਦਰਸ਼ ਮਾਰਗ ਦੇ ਚਲਦਿਆਂ ਅੱਜ ਉਨ੍ਹਾਂ ਦੇ ਸਪੁੱਤਰਾਂ ਨਿਤਿਨ ਲੂਥਰਾਂ, ਨੀਰਜ਼ ਲੂਥਰਾ ਤੇ ਬਿੰਨੀ ਲੂਥਰਾਂ ਵੱਲੋਂ ਪੱਤਰਕਾਰਤਾ ਰਾਹੀਂ ਸਮਾਜ ਸੇਵਾ ਕੀਤੀ ਜਾ ਰਹੀ ਹੈ ਤੇ ਪੱਤਰਕਾਰਤਾ ਦੇ ਜਗਤ ਵਿੱਚ ਤਿੰਨਾਂ ਸਪੁੱਤਰਾਂ ਵੱਲੋਂ ਪ੍ਰਸਿੱਧੀ ਪ੍ਰਾਪਤ ਕੀਤੀ ਹੈ।

ਆਗੂਆਂ ਨੇ ਕਿਹਾ ਕਿ ਸਵ: ਰਜਿੰਦਰ ਲੂਥਰਾ ਦੇ ਚਲੇ ਜਾਣ ਨਾਲ ਲੂਥਰਾ ਪਰਿਵਾਰ ਨੂੰ ਪਰਿਵਾਰਿਕ, ਸਮਾਜਿਕ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਇਸ ਦੁਖ ਘੜੀ ਵਿੱਚ ਅਸੀ ਸਾਡੇ ਲੂਥਰਾ ਪਰਿਵਾਰ ਦੇ ਨਾਲ ਹਾਂ ਅਤੇ ਭਵਿੱਖ ਵਿੱਚ ਜਦੋਂ ਕਦੇ ਵੀ ਲੂਥਰਾ ਪਰਿਵਾਰ ਨੂੰ ਸਾਡੀ ਲੋੜ ਹੋਵੇਗੀ ਅਸੀ ਹਮੇਸ਼ਾ ਹੀ ਉਨ੍ਹਾਂ ਨਾਲ ਖੜੇ ਹਾਂ। ਇਸ ਮੌਕੇ ਪਹੰਚੀਆਂ ਸਖ਼ਸੀਅਤਾਂ, ਸੱਜਣਾ ਮਿੱਤਰਾਂ, ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਵੱਲੋਂ ਸਵ: ਰਜਿੰਦਰ ਲੂਥਰਾ ਜੀ ਨੂੰ ਸਰਧਾਜਲੀਂ ਦੇ ਕੇ ਉਨ੍ਹਾਂ ਆਤਮਿਕ ਸ਼ਾਂਤੀ ਲਈ ਪ੍ਰਾਥਨਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸਐਸਪੀ ਰਛਪਾਲ ਸਿੰਘ, ਡੀਐਸਪੀ ਪਰਵਿੰਦਰ ਕੋਰ, ਐਸਐਚਓ ਮਨੋਜ ਸ਼ਰਮਾ, ਮਹੰਤ ਅਮਿਤ ਸ਼ਾਹ, ਰਾਜਾ ਵਾਲੀਆ, ਬਲਵਿੰਦਰ ਸਿੰਘ ਭਾਟੀਆ ਮਾਂਟੂ, ਸਹਾਰਾ ਕਲੱਬ ਤੋਂ ਜੋਗਿੰਦਰ ਸਿੰਘ ਅੱਚਲੀਗੇਟ, ਵਿਨੇ ਮਹਾਜਨ , ਬਲਬੀਰ ਬਿੱਟੂ, ਹਨੀ ਚੌਹਾਨ, ਸ਼ਿਵ ਸਾਨਨ, ਬਿੱਟੂ ਯਾਦਵ, ਰਾਕੇਸ਼ ਮਹਾਜਨ, ਵਿਜੇ ਤ੍ਰੇਹਨ, ਅੰਸ਼ੂ ਹਾਂਡਾ, ਲਾਲੀ ਕੰਸਰਾਜ, ਕਸਤੂਰੀ ਲਾਲ ਸੇਠ, ਸਮੂਹ ਪੱਤਰਕਾਰ ਭਾਈਚਾਰਾ ਤੋਂ ਇਲਾਵਾ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਤੋਂ ਸਖ਼ਸੀਅਤਾਂ ਹਾਜ਼ਰ ਸਨ।

Related posts

Leave a Reply