ਪਿੰਡਾ ਦੇ ਵਿਕਾਸ ‘ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ : ਸ.ਸੰਗਤ ਸਿੰਘ ਗਿਲਜੀਆਂ

ਗੜਦੀਵਾਲਾ 26 ਦਸੰਵਰ (ਚੌਧਰੀ) : ਪੰਜਾਬ ਸਰਕਾਰ ਪਿੰਡਾਂ ਦੇ ਵਿਕਾਸ ਲਈ ਵਚਨਵੱਧ ਹੈ ਤੇ ਪਿੰਡਾਂ ਦੇ ਵਿਕਾਸ ਲਈ ਫੰਡਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਇਹ ਵਿਚਾਰ ਹਲਕਾ ਵਿਧਾਇਕ ਟਾਡਾ ਸ.ਸੰਗਤ ਸਿੰਘ ਗਿਲਜੀਆਂ ਨੇ ਪਿੰਡ ਗੋਂਦਪੁਰ ਵਿਖੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆ ਕਹੇ। ਉਨਾਂ ਪਿੰਡ ਦੇ ਵਿਕਾਸ ਲਈ 10 ਲੱਖ 25 ਹਜਾਰ ਦੇਣ ਦਾ ਐਲਾਨ ਕੀਤਾ।

ਉਨਾਂ ਇਲਾਕੇ ਦੇ 40 ਲੋੜਵੰਦਾਂ ਨੂੰ ਪੈਨਸ਼ਨ ਮਨਜੂਰ ਕੀਤੇ ਦਸਤਾਵੇਜ਼ ਦੇ ਕੇ ਸਨਮਾਨਿਤ ਕੀਤਾ । ਉਨਾ ਪਿੰਡ ਚ ਵਸਦੇ ਮੁਸਲਮਾਨ ਭਾਈਚਾਰੇ ਲਈ ਕਬਰਸਥਾਨ ਬਨਾਉਣ ਲਈ ਪੰਚਾਇਤ ਨੂੰ ਮਤਾ ਪਾ ਕੇ ਜਲਦੀ ਦੇਣ ਲਈ ਕਿਹਾ ,ਪਿੰਡ ਚ ਸਰਕਾਰੀ ਡੀਪੂ,ਐਸ ਸੀ ਧਰਮਸਾਲਾ ਦੀ ਰਿਪੇਅਰ,ਤੇ ਪਲੇਗਰਾਉਡ ਬਨਾਉਣ ਲਈ ਗ੍ਰਾਟ ਨੂੰ ਜਲਦੀ ਲਗਾਉਣ ਦੀ ਹਦਾਇਤ ਕੀਤੀ । ਇਸ ਮੌਕੇ ਉਨਾਂ ਦੇ ਨਾਲ ਜੋਗਿੰਦਰ ਸਿੰਘ ਗਿਲਜੀਆ ,ਕੈਪਟਨ ਬਹਾਦਰ ਸਿੰਘ ,ਸਰਪੰਚ ਗੁਰਦਿਆਲ ਸਿੰਘ ,ਪਰਾਣੇ ਕਾਗਰਸੀ ਆਗੂ ਅਰਜਣ ਸਿੰਘ ,ਪਰਮਵੀਰ ਸਿੰਘ ,ਸੈਕਟਰੀ ਕੁਲਬੰਤ ਸਿੰਘ ,ਹਰਦੀਪ ਸਿੰਘ ਜੀ ਆਰ ਐਸ ਆਦਿ ਹਾਜਿਰ ਸਨ ।
ਫੋਟੋ ਈ ਮੇਲ ।

Related posts

Leave a Reply