ਪੇਂਡੂ ਚੌਂਕੀਦਾਰ ਮੰਗਾਂ ਨੂੰ ਲੈ ਕੇ 7 ਦਸੰਬਰ ਨੂੰ ਕਰਨਗੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ

ਗੜ੍ਹਦੀਵਾਲਾ 27 ਨਵੰਬਰ (ਚੌਧਰੀ) : ਪੇਂਡੂ ਚੌਕੀਦਾਰਾਂ ਦੀ ਮੀਟਿੰਗ ਗਡ਼੍ਹਦੀਵਾਲਾ ਵਿਖੇ ਕੀਤੀ ਗਈ। ਜਿਸ ਵਿੱਚ ਤਹਿਸੀਲ ਪ੍ਰਧਾਨ ਸੁਖਦੇਵ ਸਿੰਘ ਦੀ ਅਗਵਾਈ ਵਿੱਚ ਪੇਂਡੂ ਚੌਕੀਦਾਰਾਂ ਦੀਆਂ ਹੱਕੀ ਮੰਗਾਂ ਬਾਰੇ ਗੱਲਬਾਤ ਕੀਤੀ।ਇਸ ਮੌਕੇ ਉਹਨਾਂ ਕਿਹਾ ਕਿ ਪੇਂਡੂ ਚੌਂਕੀਦਾਰਾਂ ਨੂੰ ਸਰਕਾਰ ਵੱਲੋਂ ਨਿਮਾਣਾ ਮਾਣ ਭੱਤਾ ਦਿੱਤਾ ਜਾਂਦਾ ਹੈ।ਜਿਸ ਕਰਕੇ ਅੱਜ ਦੀ ਮਹਿੰਗਾਈ ਦੇ ਯੁੱਗ ਵਿੱਚ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ। ਇਸ ਸਬੰਧੀ ਉਨਾਂ ਨਾਇਬ ਤਹਿਸੀਲਦਾਰ ਗੜ੍ਹਦੀਵਾਲਾ ਨੂੰ ਇੱਕ ਮੰਗ ਪੱਤਰ ਸੌਂਪਿਆ। ਪੇਂਡੂ ਚੌਕੀਦਾਰਾਂ ਵੱਲੋਂ ਕੈਪਟਨ ਸਰਕਾਰ ਨੂੰ ਬੇਨਤੀ ਹੈ ਕਿ ਹਰਿਆਣਾ ਪੈਟਰਨ 4500 ਰੁਪਏ ਦੀ ਤਰਜ ਤੇ ਮਾਣ ਭੱਤਾ ਦਿੱਤਾ ਜਾਵੇ ਅਤੇ ਪੇਂਡੂ ਚੌਕੀਦਾਰਾਂ ਵੱਲੋਂ ਮੰਗ ਹੈ ਕਿ ਸਾਨੂੰ ਜਨਮ ਅਤੇ ਮੌਤ ਦੀਆਂ ਕਿਤਾਬਾਂ ਵੀ ਵਾਪਸ ਦਿੱਤੀਆਂ ਜਾਣ।ਇਸ ਮੌਕੇ ਉਹਨਾਂ ਕਿਹਾ ਕਿ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਦੀ ਕੋਠੀ ਦਾ ਘਿਰਾਓ 7 ਦਸੰਬਰ ਨੂੰ ਕੀਤਾ ਜਾਵੇਗਾ। ਇਸ ਮੌਕੇ ਜਨਰਲ ਸਕੱਤਰ ਦੇਵੀ ਦਾਸ ਮਿਆਣੀ, ਧਰਮਚੰਦ,ਮੱਖਣ ਸਿੰਘ,ਪ੍ਰਕਾਸ਼ ਸਿੰਘ,ਰੁਲਦਾ ਰਾਮ, ਤਰਸੇਮ ਸਿੰਘ, ਹਰਭਜਨ ਸਿੰਘ, ਮਹਿੰਦਰ ਸਿੰਘ, ਬਲਦੇਵ ਸਿੰਘ,ਲਛਮਣ ਦਾਸ,ਕਰਤਾਰ ਸਿੰਘ,ਰਾਮ ਕਿਸ਼ਨ,ਸੰਤਾ ਸਿੰਘ ,ਗੁਰਪ੍ਰੀਤ ਸਿੰਘ ਆਦਿ ਹੋਰ ਪੇਂਡੂ ਚੌਂਕੀਦਾਰ ਹਾਜ਼ਰ ਸਨ।

Related posts

Leave a Reply