ਸਲੱਮ ਏਰੀਆ ਮਾਨਕੋਰ ਸਿੰਘ ਵਿਖੇ ਸਟੱਡੀ ਸੈਂਟਰ ਦੇ ਬੱਚਿਆਂ ਨੂੰ ਗਰਮ ਕੱਪੜੇ,ਫਲ ਅਤੇ ਮਿਠਾਈਆਂ ਵੰਡੀਆਂ

ਗੁਰਦਾਸਪੁਰ 16 ਦਸੰਬਰ ( ਅਸ਼ਵਨੀ ) :- ਰਾਮੇਸ਼ ਮਹਾਜਨ ਨੈਸ਼ਨਲ ਅਵਾਰਡੀ ਵੱਲੋਂ ਆਪਣੀ ਟੀਮ ਨਾਲ ਮਿਲ ਕੇ ਮਾਨਕੋਰ ਦੇ ਸਲੱਮ ਏਰੀਆ ਵਿੱਚ ਚਲਾਏ ਜਾ ਰਹੇ ਸਟੱਡੀ ਸੈਂਟਰ ਵਿੱਚ ਪੜ ਰਹੇ 35 ਗਰੀਬ ਬਚਿਆਂ ਨੂੰ ਗਰਮ ਟੋਪੀਆਂ ਅਤੇ ਖਾਣ ਲਈ ਮਿਠਾਈਆ ਸਾਬੀ ਸੈਣੀ ਮਾਲਕ ਸੈਣੀ ਟੈਂਟ ਹਾਊਸ ਤੇ ਉਹਨਾਂ ਦੀ ਪਤਨੀ ਵੱਲੋਂ ਵੰਡੀਆਂ ਗਈਆਂ।ਇਸ ਤੋਂ ਇਲਾਵਾ ਰਾਮੇਸ਼ ਮਹਾਜਨ ਵੱਲੋਂ ਬਚਿਆਂ ਨੂੰ ਫਲ,ਮਾਸਕ ਅਤੇ ਸੈਨੇਟਾਈਜਰ ਵੰਡੇ ਗਏ । ਇਸੇ ਤਰਾਂ ਲਾਈਨ ਕਲੱਬ ਦੇ ਮੈਂਬਰ ਲਾਇਨ ਰਵੇਲ ਸਿੰਘ ਵੱਲੋਂ ਭਰੋਸਾ ਦਿੱਤਾ ਗਿਆ ਕਿ ਉਹ ਬਚਿਆਂ ਨੂੰ ਬੂਟ ਅਤੇ ਜੁਰਾਬਾ ਲੈ ਕੇ ਦੇਣਗੇ । ਸੈਣੀ ਟੈਂਟ ਹਾਊਸ ਵੱਲੋਂ ਬਚਿਆਂ ਲਈ ਨਵਾਂ ਟੈਂਟ ਲਗਵਾ ਕੇ ਦੇਣ ਬਾਰੇ ਐਲਾਨ ਕੀਤਾ ਗਿਆ । ਇਸ ਮੋਕਾਂ ਤੇ ਹੋਰਣਾਂ ਤੋਂ ਇਲਾਵਾ ਲਾਇਨ ਕਮਲਦੀਪ ਸਿੰਘ ਸੈਕਟਰੀ,ਜਗਦੀਪ ਕੋਰ,ਲਾਇਨ ਕੰਨਵਰਪਾਲ ਸਿੰਘ ਪੀ ਆਰ ੳ ਅਤੇ ਚਾਇਲਡ ਹੈਲਪ ਲਾਈਨ 1098 ਦਾ ਸਾਰਾ ਸਟਾਫ਼ ਹਾਜ਼ਰ ਸੀ ।

Related posts

Leave a Reply