ਹੈਲਥ ਇੰਸਪੈਕਟਰ ਗੁਰਦੀਪ ਸਿੰਘ ਨੂੰ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ


ਪਠਾਨਕੋਟ (ਰਜਿੰਦਰ ਸਿੰਘ ਰਾਜਨ / ਅਵਿਨਾਸ਼ ) : ਸਿਹਤ ਵਿਭਾਗ ਵਿੱਚ ਸਿਵਲ ਸਰਜਨ ਦਫਤਰ ਪਠਾਨਕੋਟ ਵਿਖੇ ਡਿਊਟੀ ਨਿਭਾ ਰਹੇ ਸਿਹਤ ਇੰਸਪੈਕਟਰ ਗੁਰਦੀਪ ਸਿੰਘ ਨੂੰ ਅੱਜ ਸਿਵਲ ਸਰਜਨ ਦਫ਼ਤਰ ਪਠਾਨਕੋਟ ਵੱਲੋਂ ਸੇਵਾ ਮੁਕਤੀ ਤੇ ਨਿੱਘੀ ਵਿਦਾਇਗੀ ਦਿੱਤੀ ਗਈ। ਲੱਗਭੱਗ 31 ਸਾਲ ਸਿਹਤ ਮਹਿਕਮੇ ਵਿੱਚ ਸੇਵਾਵਾਂ ਦੇਣ ਦੇ ਨਾਲ ਨਾਲ ਆਪ ਵੱਲੋਂ ਆਪਣੇ ਹੱਕਾਂ ਦੇ ਸੰਘਰਸ਼ ਲਈ ਯੂਨੀਅਨ ਵਿੱਚ ਇੱਕ ਚੰਗੇ ਆਗੂ ਵਜੋਂ ਵੀ ਕੰਮ ਕਰਦੇ ਰਹੇ ਅਤੇ ਗ਼ਰੀਬ ਲੋਕਾਂ ਲਈ ਆਵਾਜ਼ ਉਠਾ ਕੇ ਉਨ੍ਹਾਂ ਨੂੰ ਹੱਕ ਦਿਵਾਉਂਦੇ ਰਹੇ। ਇਸ ਮੌਕੇ ਡਾ ਪ੍ਰਿਯੰਕਾ ਨੇ ਸਟੇਜ ਸੈਕਟਰੀ ਦੀ ਸੇਵਾ ਨਿਭਾਉਂਦਿਆਂ ਕਿਹਾ ਕਿ ਸਿਹਤ ਇੰਸਪੈਕਟਰ ਗੁਰਦੀਪ ਸਿੰਘ ਦੀਆਂ ਵਿਭਾਗ ਵਿੱਚ ਸੇਵਾਵਾਂ ਬੇਮਿਸਾਲ ਹਨ।ਉਨ੍ਹਾਂ ਵੱਲੋਂ ਆਪਣੀ ਡਿਊਟੀ ਬਹੁਤ ਇਮਾਨਦਾਰੀ ਨਾਲ ਨਿਭਾਈ ਹੈ ਅਤੇ ਆਪਣੀ ਡਿਊਟੀ ਦੌਰਾਨ ਆਈਆਂ ਔਕੜਾਂ ਦਾ ਖਿੜੇ ਮੱਥੇ ਨਾਲ ਸਾਹਮਣਾ ਕੀਤਾ ਜਿਵੇਂ ਕਿ ਕੋਵਿਡ ਦੀ ਮਹਾਂਮਾਰੀ ਦੌਰਾਨ ਫਰੰਟ ਲਾਈਨ ਤੇ ਕੰਮ ਕਰਦਿਆਂ ਉਹ ਖੁਦ ਵੀ ਪਾਜਟਿਵ ਹੋ ਚੁੱਕੇ ਸਨ ।

ਕੋਵਿਡ 19 ਦੀ ਵਧੀਆ ਕਾਰਗੁਜ਼ਾਰੀ ਲਈ ਉਨ੍ਹਾਂ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਪ੍ਰਸੰਸਾ ਪੱਤਰ ਵੀ ਦਿੱਤਾ ਗਿਆ ਸੀ ।ਸਿਵਲ ਸਰਜਨ ਡਾਕਟਰ ਜੁਗਲ ਕਿਸ਼ੋਰ ਵੱਲੋਂ ਗੁਰਦੀਪ ਸਿੰਘ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ ਅਦਿੱਤੀ ਸਲਾਰੀਆ, ਜ਼ਿਲ੍ਹਾ ਪਰਿਵਾਰ ਨਿਯੋਜਨ ਅਫ਼ਸਰ ਡਾ ਰਾਕੇਸ਼ ਸਰਪਾਲ, ਐਸ ਐਮ ਓ ਡਾ ਸੁਨੀਤਾ ਸ਼ਰਮਾ ,ਪ੍ਰੀਆ, ਡੀ ਅੈਮ ਸੀ ਡਾ ਅਰੁਣ ਸੋਹਲ ,ਜ਼ਿਲ੍ਹਾ ਐਪਿਡਿਮਆਲੋਜਿਸਟ ਡਾ ਸਰਬਜੀਤ ਕੌਰ ,ਬਲਵੰਤ ਸਿੰਘ ਪੀ ਏ, ਡਾ ਪ੍ਰਿਯੰਕਾ, ਪ੍ਰਿਆ, ਵਿਜੇ ਮੈਡਮ , ਗਣੇਸ਼ ਸ਼ਰਮਾ ,ਸਿਹਤ ਇੰਸਪੈਕਟਰ ਅਵਿਨਾਸ਼ ਸ਼ਰਮਾ ,ਰਾਜ ਅੰਮ੍ਰਿਤ ਸਿੰਘ ,ਵਰਿੰਦਰ ਸਿੰਘ ,ਕੁਲਵਿੰਦਰ ਢਿੱਲੋਂ ਆਦਿ ਹਾਜਰ ਸਨ ।

Related posts

Leave a Reply