ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਬ੍ਰਾਂਚ ਗੜ੍ਹਦੀਵਾਲਾ ਵੱਲੋਂ 25 ਸਤੰਬਰ ਭਾਰਤ ਬੰਦ ਸੱਦੇ ਦੀ ਕੀਤੀ ਜਾਵੇਗੀ ਡਟਵੀਂ ਹਿਮਾਇਤ : ਰਣਦੀਪ, ਦਰਸ਼ਵੀਰ


ਗੜ੍ਹਦੀਵਾਲਾ 23 ਸਤੰਬਰ (ਚੌਧਰੀ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ (ਰਜਿ: ਨੰਬਰ 26) ਬ੍ਰਾਂਚ ਗੜ੍ਹਦੀਵਾਲਾ ਦੀ ਮੀਟਿੰਗ ਜਨਰਲ ਸਕੱਤਰ ਰਣਦੀਪ ਸਿੰਘ ਧਨੋਆ ਦੀ ਅਗਵਾਈ ਹੇਠ ਹੋਈ। ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ।ਇਸ ਮੌਕੇ ਆਗੂਆਂ ਨੇ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਦੇਸ਼ ਦੀ ਕਿਸਾਨੀ ਵਿਰੁੱਧ ਲਿਆਂਦੇ 3 ਆਰਡੀਨੈਂਸਾਂ ਨੂੰ ਸੰਸਦ ਦੇ ਇਜਲਾਸ ਵਿੱਚ ਬਹੁਸੰਮਤੀ ਨਾਲ ਪਾਸ ਕੀਤਾ ਜਾ ਚੁੱਕਾ ਹੈ।

ਬਿਜਲੀ ਬਿੱਲ 2020 ਰਾਹੀਂ ਨਿੱਜੀਕਰਨ ਕੀਤਾ ਜਾ ਰਿਹਾ ਹੈ। ਕਾਰਪੋਰੇਟ ਨੂੰ ਮੁਨਾਫ਼ੇ ਦੇਣ ਲਈ ਤੇਲ ਦੀਆਂ ਕੀਮਤਾਂ ਆਪਣੇ ਸਿਖਰਾਂ ਤੇ ਹਨ ਜੋ ਕੌਮਾਂਤਰੀ ਮੰਡੀ ਵਿੱਚ ਕੱਚਾ ਤੇਲ 35 ਰੁਪਏ ਪ੍ਰਤੀ ਬੈਰਲ ਹੈ ਪੂਰੇ ਭਾਰਤ ਵਿੱਚ ਬੁੱਧੀਜੀਵੀ ਅਤੇ ਪ੍ਰਗਤੀਸ਼ੀਲ ਆਗੂਆਂ ਨੂੰ ਜੇਲ੍ਹਾਂ ਵਿੱਚ ਬੰਦ ਕਰਕੇ ਲੋਕਾਂ ਕੋਲੋਂ ਵਿਰੋਧ ਕਰਨ ਦਾ ਅਧਿਕਾਰ ਖੋਹਿਆ ਜਾ ਰਿਹਾ ਹੈ।

ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਕਾਨੂੰਨ ਸਿਰਫ਼ ਕਿਸਾਨ ਵਿਰੋਧੀ ਨਹੀਂ, ਇਹ ਨਿੱਜੀ ਕਰਨ ਦੀ ਨੀਤੀ ਹੈ ਜਿਸ ਨਾਲ ਮਜ਼ਦੂਰਾਂ ਨੂੰ ਮਿਲ ਰਹੀਆਂ ਸਬਸਿਡੀਆਂ ਬੰਦ ਕਰ ਦਿੱਤੀਆਂ ਜਾਣਗੀਆਂ। ਮਜ਼ਦੂਰ ਦੀ ਕਿਰਤ ਉਜਰਤਾਂ ਸਰਮਾਏਦਾਰੀ ਪੱਖਾਂ ਵੱਲੋਂ ਆਪਣੀ ਮਨਮਰਜ਼ੀ ਨਾਲ ਤੈਅ ਕੀਤੀ ਜਾਵੇਗੀ। ਛੋਟੇ ਦੁਕਾਨ, ਵਪਾਰੀ ਮਜ਼ਦੂਰਾਂ, ਠੇਕਾ ਮੁਲਾਜ਼ਮਾਂ ਦਾ ਰੁਜ਼ਗਾਰ ਖ਼ਤਰੇ ਵਿੱਚ ਆ ਜਾਵੇਗਾ ਅਤੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਵੱਲ ਧੱਕਿਆ ਜਾ ਰਿਹਾ ਹੈ ।

ਇਸ ਮੌਕੇ ਰਣਦੀਪ ਸਿੰਘ ਧਨੋਆ ਨੇ ਆਖਿਆ ਕਿ ਸ ਸਾਡੀ ਜਥੇਬੰਦੀ ਵੱਲੋਂ 25 ਸਤੰਬਰ 2020 ਦੇ 31 ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਜ਼ੋਰਦਾਰ ਹਮਾਇਤ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ 25 ਸਤੰਬਰ ਨੂੰ ਧਰਨੇ ਵਿੱਚ ਕੇਂਦਰ ਸਰਕਾਰ ਦੀਆਂ ਕਿਸਾਨ ਮਾਰੂ ਅਤੇ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ ਵੱਡੀ ਗਿਣਤੀ ਵਿੱਚ ਵਰਕਰਾਂ ਸਮੇਤ ਧਰਨੇ ਵਿੱਚ ਆਪਣੀ ਸ਼ਮੂਲੀਅਤ ਕੀਤੀ ਜਾਵੇਗੀ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ ਜ਼ਿਲ੍ਹਾ ਸਕੱਤਰ ਕੁਲਦੀਪ ਸਿੰਘ ਰਾਣਾ, ਮੀਤ ਪ੍ਰਧਾਨ ਸੰਦੀਪ ਸਿੰਘ, ਕੁਲਜੀਤ ਸਿੰਘ ,ਸੁਸ਼ੀਲ ਸ਼ਰਮਾ, ਸ਼ਾਮ ਸੁੰਦਰ ਪਰਮਾਰ ਆਦਿ ਹਾਜ਼ਰ ਸਨ ।

Related posts

Leave a Reply