ਵਾਰਡ ਨੰਬਰ 3 ਵਿੱਚ ਪਾਣੀ ਦੀ ਸਪਲਾਈ ਬੰਦ,ਲੋਕ ਪਰੇਸ਼ਾਨ


ਪਠਾਨਕੋਟ,28 ਅਕਤੂਬਰ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪਠਾਨਕੋਟ ਵਾਰਡ ਨੰਬਰ 2 ਅਤੇ 3 ਮੋਹਲਾ ਆਨੰਦਪੁਰ ਰੜਾ ਨਿਵਾਸੀ ਪਿਛਲੇ 7 ਦਿਨਾਂ ਤੋਂ ਪਾਣੀ ਦੀ ਮੌਟਰ ਖਰਾਬ ਹੋਨ ਦੇ ਕਾਰਨ ਪਾਣੀ ਦੀ ਕਮੀ ਤੋਂ ਪਰੇਸ਼ਾਨ ਹਨ।ਲੋਕਾਂ ਨੇ ਦਸਿਆ ਕਿ ਪਿਛਲੇ ਸੱਤ ਦਿਨਾਂ ਤੋਂ ਪਾਨੀ ਨਾ ਆਉਨ ਨਾਲ ਲੋਕਾਂ ਦੇ ਘਰਾਂ ਤੋਂ ਪਾਨੀ ਭਰਨਾ ਪੈ ਰਿਹਾ ਹੈ ਜਿਸ ਨਾਲ ਕਾਫੀ ਮੁਸ਼ਕਲਾ ਦਾ ਸਾਹਮਨਾ ਕਰਨਾ ਪੈ ਰਿਹਾ ਹੈ।ਉਨਾ ਕਿਹਾ ਕਿ ਕਈ ਬਾਰ ਵਾਰਡ ਪਾਰਸ਼ਦ ਅਤੇ ਨਿਗਮ ਕਰਮਚਾਰਿਆਂ ਨੁੰ ਦਸਣ ਦੇ ਬਾਅਦ ਵੀ ਸਮਸਿਆ ਦਾ ਹਲ੍ਹ ਨਹੀਂ ਹੋਇਆ।ਲੋਕਾਂ ਨੇ ਦਸਿਆ ਕਿ ਇਕ ਪਾਸੇ ਵਾਰਡ ਨੰਬਰ 2 ਹੈ ਅਤੇ ਦੂਜੇ ਪਾਸੇ 3 ਦੋਨੋ ਪਾਰਸ਼ਦਾਂ ਦੇ ਵਿਚ ਤਾਲਮੇਲ ਨਾ ਹੋਨ ਕਾਰਨ ਜਨਤਾ ਨੁੰ ਇਸਦਾ ਖਮਿਆਜਾ ਭੁਗਤਨਾ ਪੈ ਰਿਹਾ ਹੈ।ਉਧਰ ਵਾਟਰ ਸਪਲਾਈ ਦੇ ਸੁਪਰਵਾਇਜਰ ਬਰਹਮ ਸ਼ਰਮਾ ਨਾਲ ਗਲ੍ਹਬਾਤ ਕੀਤੀ ਗਈ ਤਾਂ ਉਨਾ ਕਿਹਾ ਕਿ ਮਾਮਲਾ ਉਨਾ ਦੇ ਧਿਆਨ ਵਿੱਚ ਹੈ ਅਤੇ ਮੋਟਰ ਠੀਕ ਕਰਵਾਉਨ ਲਈ ਦਿੱਤੀ ਹੋਈ ਹੈ ਅਤੇ ਅੱਜ ਸ਼ਾਮ ਤੱਕ ਮੋਟਰ ਠੀਕ ਕਰਵਾ ਪਾਣੀ ਦੀ ਸਪਲਾਈ ਸ਼ੁਰੂ ਕਰਵਾ ਦਿੱਤੀ ਜਾਵੇਗੀ। 

Related posts

Leave a Reply