10-15 ਸਾਲਾਂ ਤੋਂ ਨਿਗੁਣੀ ਤਨਖਾਹਾਂ ਤੇ ਕੰਮ ਕਰਨ ਲਈ ਮਜਬੂਰ ਜਲ ਸਪਲਾਈ ਕਾਮੇ,ਆਜਾਦੀ ਦਿਵਸ ਤੇ ਆਰੰਭਣੇ ਸੰਘਰਸ਼




ਗੜ੍ਹਦੀਵਾਲਾ 12 ਅਗਸਤ (ਚੌਧਰੀ / ਯੋਗੇਸ਼ ਗੁਪਤਾ ) : ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ ਜਿਲਾ ਹੁਸ਼ਿਆਰਪੁਰ ਦੇ ਜਿਲਾ ਪ੍ਰਧਾਨ ਦਰਸ਼ਵੀਰ ਸਿੰਘ,ਜਿਲਾ ਜਨਰਲ ਸਕੱਤਰ ਕੁਲਦੀਪ ਸਿੰਘ ਰਾਣਾ ਦੀ ਅਗਵਾਈ ਹੇਠ ਵਾਸ / ਸਕੀਮ ਅਰਗੋਵਾਲ ਵਿਖੇ ਮੀਟਿੰਗ ਕੀਤੀ ਗਈ।ਜਿਸ ਉਪਰੰਤ ਪ੍ਰੈਸ ਬਿਆਨ ਜਾਰੀ ਕਰਦਿਆਂ ਆਗੂਆਂ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਅਧੀਨ 10-15 ਸਾਲਾਂ ਤੋਂ ਵਿਭਾਗ ਦੀ ਬਣਾਈ ਜਾਲੀ ਪਾਲਸੀ (ਇਨਸਟਮੈਟ ਅਧੀਨ)ਬਹੁਤ ਹੀ ਘੱਟ ਤਨਖਾਹਾਂ ਤੇ ਘਰਾਂ ਦਾ ਗੁਜਾਰਾ ਬਹੁਤ ਮੁਸਕਿਲ ਨਾਲ ਚਲਾ ਰਹੇ ਹਨ।ਸਮੇਂ-ਸਮੇਂ ਤੇ ਕਾਮਿਆਂ ਤੇ ਛਾਂਟੀ ਦੀ ਤਲਵਾਰ ਲਟਕੀ ਰਹਿੰਦੀ ਹੈ।ਨਾਲ ਹੀ ਵਿਭਾਗ ਵਲੋਂ ਕਾਮਿਆਂ ਨੂੰ ਕਿਰਤ ਕਾਨੂੰਨ ਦੀਆਂ ਪੂਰੀਆਂ ਸਹੂਲਤਾਂ ਵੀ ਨਹੀਂ ਦਿੱਤੀਆ ਜਾ ਰਹੀਆਂ।ਇਸ ਦੇ ਉਲਟ ਜਦੋਂ ਕਾਮੇ ਆਪਣੇ ਹੱਕਾਂ ਲਈ ਸੰਘਰਸ਼ ਕਰਦੇ ਹਨ ਤਾਂ ਵਿਭਾਗ ਦੇ ਤਾਨਾਸ਼ਾਹ ਅਫਸਰਾਂ ਵਲੋਂ ਭੱਦੀ ਸ਼ਬਦਾਬਲੀ ਵਰਤੀ ਜਾਂਦੀ ਹੈ।

ਆਗੂਆਂ ਨੂੰ ਪਰਚਿਆਂ ਦੇ ਨਾਮ ਤੇ ਦਬਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।ਉਨਾਂ ਕਿਹਾ ਕਿ ਵਿਭਾਗ ਦੇ ਉੱਚ ਅਧਿਕਾਰੀਆਂ ਤੇ ਵਿਭਾਗ ਦੀ ਮੰਤਰੀ ਨਾਲ਼ ਜਥੇਬੰਦੀ ਦੀਆਂ ਦਰਜਨਾਂ ਮੀਟਿੰਗਾਂ ਹੋਣ ਦੇ ਬਾਵਜੂਦ ਮੰਗਾਂ ਦਾ ਕੋਈ ਹੱਲ ਨਹੀ ਹੋਇਆ। ਦਿਨੋ ਦਿਨ ਕਾਮਿਆਂ ਦਾ ਸ਼ੋਸ਼ਣ ਹੋ ਰਿਹਾ ਹੈ।ਉਨਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਜਲ ਸਪਲਾਈ ਵਿਭਾਗ ਵਿੱਚ ਚਾਰ ਹਜਾਰ ਦੇ ਲਗਭਗ ਕਾਮਿਆਂ ਦੀ ਇਨਲਿਸਟਮੈਂਟ ਪਾਲਸੀ ਰੱਦ ਕਰਕੇ ਇਹਨਾਂ ਕਾਮਿਆਂ ਨੂੰ ਵਿਭਾਗ ਵਿੱਚ ਪੱਕਾ ਕੀਤਾ ਜਾਵੇ। ਅੱਜ ਦੇ ਸਮੇਂ ਵਿੱਚ ਦੇਸ਼ ਦਾ ਹਰ ਨਾਗਰਿਕ ਗੁਲਾਮਾਂ ਵਾਲੀ ਜ਼ਿੰਦਗੀ ਬਤੀਤ ਕਰ ਰਿਹਾ ਹੈ।ਇਸ ਸੰਬੰਧ ਵਿੱਚ ਜੱਥੇਬੰਦੀ ਦੇ ਸੂਬਾ ਆਗੂਆਂ ਨੇ ਐਲਾਨ ਕੀਤਾ ਕਿ ਜੇਕਰ ਜੱਥੇਬੰਦੀ ਦੀਆਂ ਮੰਗਾਂ ਦਾ ਪੂਰਨ ਤੌਰ ਤੇ ਹਲ ਨਹੀਂ ਹੁੰਦਾ ਤਾਂ 15 ਅਗਸਤ ਅਜ਼ਾਦੀ ਦਿਵਸ ਵਾਲੇ ਦਿਨ ਜਿਲ੍ਹਾ ਬਰਨਾਲਾ ਅਤੇ ਪਟਿਆਲਾ ਵਿਖੇ ਦੋ ਪੜਾਵਾਂ ਤੇ ਸੰਘਰਸ਼ ਦਾ ਬਿਗਲ ਵਜਾਇਆ ਜਾਏਗਾ।

ਜਿਸ ਦੇ ਸੰਬੰਧ ‘ਚ ਵਿਭਾਗ ਦੀ ਮੰਤਰੀ ਰਜ਼ੀਆ ਸੁਲਤਾਨਾ ਜਿੱਥੇ ਝੰਡਾ ਲਹਿਰਾਉਣਗੇ ਉੱਥੇ ਜਥੇਬੰਦੀ ਵਲੋਂ ਕਾਲੀਆਂ ਝੰਡੀਆਂ ਹੱਥਾਂ ਚ ਫੜ ਕੇ ਅਤੇ ਮੂੰਹ ਤੇ ਕਾਲੇ ਮਾਸਕ ਬੰਨ ਕੇ ਵਿਰੋਧ ਕੀਤਾ ਜਾਵੇ।ਜਿਸ ਦੀ ਨਿਰੋਲ ਜਿਮੇਦਾਰੀ ਜਲ ਸਪਲਾਈ ਵਿਭਾਗ ਅਤੇ ਪੰਜਾਬ ਸਰਕਾਰ ਦੀ ਹੋਵੇਗੀ।ਇਸ ਵਿੱਚ ਜਿਲਾ ਹੁਸ਼ਿਆਰਪੁਰ ਤੋਂ ਵੱਧ ਤੋਂ ਵੱਧ ਸਾਥੀ ਸ਼ਮੂਲੀਅਤ ਕਰਨਗੇ। ਇਸ ਮੌਕੇ ਸਾਥੀ ਜਿਲਾ ਮੀਤ ਪ੍ਰਧਾਨ ਸੰਦੀਪ ਸਿੰਘ,ਜਿਲਾ ਅਡੀਟਰ ਰਨਦੀਪ ਸਿੰਘ, ਬ੍ਰਾਂਚ ਪ੍ਰੈਸ ਸਕੱਤਰ ਕੁਲਵਿੰਦਰ ਸਿੰਘ ਅਟਵਾਲ, ਬ੍ਰਾਂਚ ਸਲਾਹਕਾਰ ਅਜੈ ਕੁਮਾਰ ਆਦਿ ਹਾਜਰ ਸਨ। 

Related posts

Leave a Reply