ਜਲ ਸਪਲਾਈ ਵਰਕਰ 17 ਦਸੰਬਰ ਨੂੰ ਮੰਤਰੀ ਰਜੀਆ ਸੁਲਤਾਨਾ ਦੇ ਘਰ ਦੇ ਬਾਹਰ ਲਗਾਉਣਗੇ ਪੱਕਾ ਮੋਰਚਾ :ਰਾਣਾ, ਧਨੌਆ

ਗੜ੍ਹਦੀਵਾਲਾ 15 ਦਸੰਬਰ (ਚੌਧਰੀ) : ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਦੀ ਬ੍ਰਾਂਚ ਗੜ੍ਹਦੀਵਾਲਾ ਦੀ ਅਹਿਮ ਮੀਟਿੰਗ ਜਲ ਸਪਲਾਈ ਸਕੀਮ ਗੋਂਦਪੁਰ ਵਿਖੇ ਬ੍ਰਾਂਚ ਪ੍ਰਧਾਨ ਦਰਸ਼ਵੀਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪ੍ਰੈਸ ਨੂੰ ਜਾਣਕਾਰੀ ਦਿੰਦੀਆਂ ਯੂਨੀਅਨ ਆਗੂਆਂ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ ਵਿੱਚ 3500 ਦੇ ਕਰੀਬ ਕਾਮੇ ਪਿਛਲੇ 10-15 ਸਾਲਾਂ ਤੋਂ ਫੀਲਡ ਅਤੇ ਦਫਤਰਾਂ ਵਿੱਚ ਮਹਿਕਮੇ ਦੀ ਆਪਣੀ ਬਣਾਈ ਇੰਨਲਿਸਟ ਪਾਲਸੀ ਅਧੀਨ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਕਾਮੇ ਲੰਬੇ ਸਮੇਂ ਤੋਂ ਆਪਣੀਆਂ ਸੇਵਾਵਾਂ ਰੈਗੂਲਰ ਕਰਵਾਉਣ ਵਾਸਤੇ ਮੈਨਜਮੈਂਟ ਖਿਲਾਫ ਲਗਾਤਾਰ ਸੰਘਰਸ਼ ਕਰ ਰਹੇ ਹਨ। ਪ੍ਰੰਤੂ ਅਜੇ ਤੱਕ ਮਹਿਕਮੇ ਦੀ ਮੈਨਜਮੈਂਟ ਅਤੇ ਪੰਜਾਬ ਸਰਕਾਰ ਵਲੋਂ ਇਹਨਾਂ ਕਾਮਿਆਂ ਦੀ ਸਾਰ ਨਹੀਂ ਲਈ ਜਾ ਰਹੀ ਹੈ। ਉਨਾਂ ਕਿਹਾ ਕਿ ਹੁਣ ਵਿਭਾਗ ਦੇ ਅਧਿਕਾਰੀਆਂ ਵਲੋਂ ਕਾਮਿਆਂ ਨੂੰ ਆਊਟਸੌਰਸ ਕੰਪਨੀ ਅਧੀਨ ਕਾਮਿਆਂ ਨੂੰ ਥੋਪ ਕੇ ਗੁਲਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਸ ਨੂੰ ਜੱਥੇਬੰਦੀ ਮੁੜ ਤੋਂ ਹੀ ਨਕਾਰਤੀ ਆ ਰਹੀ ਹੈ। ਜੱਥੇਬੰਦੀ ਦੇ ਆਗੂਆਂ ਨੇ ਮੰਗ ਕੀਤੀ ਹੈ ਜਾਂ ਤਾਂ ਕਾਮਿਆਂ ਨੂੰ ਸਿੱਧਾ ਕੰਟਰੈਕਟ ਤੇ ਕੀਤਾ ਜਾਵੇ ਜਾਂ ਫਿਰ ਬੋਕ ਫੋਰ ਮਸਟਰੋਲ ਤੇ ਕੀਤਾ ਜਾਵੇ। ਆਗੂਆਂ ਨੇ ਮੰਗਾਂ ਦੇ ਹੱਲ ਵਾਸਤੇ ਮਹਿਕਮੇ ਦੀ ਮੰਤਰੀ ਰਜੀਆ ਸੁਲਤਾਨਾ ਦੇ ਘਰ ਦੇ ਬਾਹਰ 17 ਦਸੰਬਰ ਤੋਂ ਪੱਕਾ ਮੋਰਚਾ ਲਗਾਉਣ ਦਾ ਐਲਾਨ ਕੀਤਾ ਹੈ। ਜਿਸ ਵਿੱਚ ਗੜ੍ਹਦੀਵਾਲਾ ਬ੍ਰਾਂਚ ਦੇ ਸਾਰੇ ਵਰਕਰ ਪਰਿਵਾਰਾਂ ਸਮੇਤ ਮੋਰਚੇ ਵਿੱਚ ਸ਼ਾਮਲ ਹੋਣਗੇ ਅਤੇ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਮੰਤਰੀ ਰਜੀਆ ਸੁਲਤਾਨਾ ਦੇ ਘਰ ਮੁਹਰੇ ਮਲੇਰਕੋਟਲਾ ਵਿੱਖੇ ਮੋਰਚਾ ਜਾਰੀ ਰਹੇਗਾ। ਇਸ ਮੌਕੇ ਹਾਜਰ ਸਾਥੀ ਜਨਰਲ ਸਕੱਤਰ ਰਨਦੀਪ ਸਿੰਘ ਧਨੋਆ, ਮੀਤ ਪ੍ਰਧਾਨ ਸੰਦੀਪ ਕੁਮਾਰ, ਸ਼ੁਸ਼ੀਲ ਸ਼ਰਮਾ, ਸਤੀਸ਼ ਕੁਮਾਰ, ਕੁਲਜੀਤ ਸਿੰਘ, ਦਿਲਵਾਗ ਸਿੰਘ, ਪਰਮਜੀਤ ਸਿੰਘ, ਅਨਿਲ ਕੁਮਾਰ, ਜਗਦੀਸ਼ ਸਿੰਘ, ਜਾਗੀਰ ਸਿੰਘ ਆਦਿ ਹਾਜ਼ਰ ਸਨ। 

Related posts

Leave a Reply