ਦੇਸ਼ ਦੀ ਖਾਤਰ ਸ਼ਹੀਦ ਹੋਏ ਜਵਾਨਾਂ ਦੀ ਖਾਤਰ ਹੀ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ : ਐਸ.ਐੈਸ.ਪੀ ਡਾ.ਸੋਹਲ

ਪੰਜਾਬ ਪੁਲਿਸ ਨੇ ਹਮੇਸ਼ਾਂ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਆ ਲਈ ਦਿੱਤੀਆਂ ਵੱਡੀਆਂ ਕੁਰਬਾਨੀਆਂ

ਸ਼ਹੀਦ ਹੋਏ ਪਰਿਵਾਰਾਂ ਦੇ ਦੁੱਖ-ਤਕਲੀਫਾਂ ਦਾ ਹੱਲ ਕਰਨਾ ਅਤੇ  ਆਪਣੀ ਡਿਊਟੀ ਤਨਦੇਹੀ ਨਾਲ ਨਿਭਾਉਣੀ ਸ਼ਹੀਦਾਂ ਨੂੰ ਸੱਚੀ ਸਰਧਾਂਜਲੀ : ਐਸ.ਐਸ.ਪੀ ਗੁਰਦਾਸਪੁਰ

ਜ਼ਿਲਾ ਪੱਧਰੀ ‘ ਪੁਲਿਸ ਸ਼ਹੀਦੀ ਦਿਵਸ’ ਸਬੰਧੀ ਪੁਲਿਸ ਲਾਈਨ ਵਿਖੇ ਕਰਵਾਇਆ ਸਮਾਗਮ

ਸਮਾਗਮ ਵਿਚ ਸ਼ਹੀਦ ਹੋਏ ਪਰਿਵਾਰਾਂ ਦੀ ਸੁਣੀਆਂ ਮੁਸ਼ਕਿਲਾਂ-ਮੌਕੇ ਤੇ ਕੀਤਾ ਹੱਲ

ਗੁਰਦਾਸਪੁਰ,21 ਅਕਤੂਬਰ (ਅਸ਼ਵਨੀ) :ਦੇਸ਼ ਦੀ ਖਾਤਰ ਸ਼ਹੀਦੀਆਂ ਦੇਣ ਵਾਲੇ ਪੁਲਿਸ ਜਵਾਨਾਂ ਦੀ ਖਾਤਰ ਹੀ ਅੱਜ ਅਸੀਂ ਅਜ਼ਾਦੀ ਦਾ ਨਿੱਘ ਮਾਣ ਰਹੇ ਹਾਂ ਅਤੇ ਇਨਾਂ ਦੀ ਬਦੋਲਤ ਹੀ ਦੇਸ਼ ਅੰਦਰ ਅਮਨ-ਸ਼ਾਂਤੀ ਤੇ ਖੁਸ਼ਹਾਲੀ ਬਰਕਰਾਰ ਹੈ।
 
ਇਹ ਪ੍ਰਗਟਾਵਾ ਡਾ. ਰਜਿੰਦਰ ਸਿੰਘ ਸੋਹਲ ਐਸ.ਐਸ .ਪੀ ਗੁਰਦਾਸਪੁਰ ਨੇ ਸਥਾਨਕ ਪੁਲਿਸ ਲਾਇਨ ਵਿਖੇ ਜ਼ਿਲਾ ਪੱਧਰੀ ‘ਪੁਲਿਸ ਸ਼ਹੀਦੀ ਦਿਵਸ’ ਨੂੰ ਸਮਰਪਿਤ ਕਰਵਾਏ ਗਏ ਸ਼ਹੀਦੀ ਸਮਾਗਮ ਦੋਰਾਨ ਕੀਤਾ।
 
ਇਸ ਮੌਕੇ ਸ੍ਰੀ ਸ੍ਰੀ ਸਕੱਤਰ ਸਿੰਘ ਬੱਲ ਐਸ.ਡੀ.ਐਮ ਗੁਰਦਾਸਪੁਰ, ਸ੍ਰੀ ਹਰਵਿੰਦਰ ਸਿੰਘ ਸੰਧੂ ਐਸ.ਪੀ (ਡੀ), ਸ੍ਰੀ ਨਵਜੋਤ ਸਿੰਘ ਸੰਧੂ ਐਸ.ਪੀ (ਹੈੱਡਕੁਆਟਰ), ਦਿਲਬਾਗ ਸਿੰਘ ਐਸ.ਪੀ (ਪੀ.ਬੀ ਆਈ) ਤੇ ਸ਼ਹੀਦਾਂ ਦੇ ਪਰਿਵਾਰ ਵਾਲੇ ਤੇ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਵੀ ਮੋਜੂਦ ਸਨ।

ਐਸ.ਐਸ.ਪੀ ਡਾ. ਸੋਹਲ ਨੇ ਕਿਹਾ ਕਿ ਪੰਜਾਬ ਪੁਲਿਸ ਦਾ ਇਤਿਹਾਸ ਗੋਰਵਮਈ ਤੇ ਸ਼ਾਨਮੱਤਾ ਹੈ, ਜਿਸੇ ਨੇ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਹਮੇਸਾਂ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ। ਉਨਾਂ ਕਿਹਾ ਕਿ ਪੰਜਾਬ ਅੰਦਰ ਜਦ ਅੱਤਵਾਦ ਦੇ ਕਾਲੇ ਬੱਦਲਾਂ ਦਾ ਦੌਰ ਚੱਲ ਰਿਹਾ ਸੀ ਤੇ

Related posts

Leave a Reply