ਬਰਸਾਤ ਦੇ ਮੌਸਮ ‘ਚ ਨਵੇਂ ਬੂਟੇ ਲਗਾ ਕੇ ਅਸੀਂ ਇੱਕ ਵਧੀਆਂ ਕਿਸਮ ਦਾ ਬਾਗ ਤਿਆਰ ਕਰ ਸਕਦੇ ਹਾਂ : ਬਾਗਬਾਨੀ ਵਿਕਾਸ ਅਫਸਰ


ਬਾਗਬਾਨ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਕੋਵਿਡ-19 ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਜਾਗਰੁਕ ਹੋਣ


ਪਠਾਨਕੋਟ,13 ਅਗਸਤ( ਰਜਿੰਦਰ ਸਿੰਘ ਰਾਜਨ ਬਿਊਰੋ ਚੀਫ ) : ਪਠਾਨਕੋਟ  ਜਿਲਾ ਪੰਜਾਬ ਵਿਚ ਇਕ ਨੀਮ ਪਹਾੜੀ ਇਲਾਕਾ ਹੈ ।ਜਿਸ ਵਿਚ ਫਲਦਾਰ ਬੂਟਿਆਂ ਦੀ ਕਾਸ਼ਤ ਬਹੁਤ ਵੱਡੇ ਪੱਧਰ ਉਪਰ ਕੀਤੀ ਜਾ ਰਹੀ ਹੈ। ਇਸ ਜਿਲੇ ਵਿਚ ਅੰਬ,ਲੀਚੀ ,ਕਿੰਨੂ ,ਮਾਲਟਾ,ਗਲਗਲ,ਆੜੂ ਆਦਿ ਫਲਾਂ ਦੀ ਕਾਸ਼ਤ ਕੀਤੀ ਜੀ ਰਹੀ ਹੈ। ਫਲਾਂ ਅਧੀਨ ਪਠਾਨਕੋਟ ਜਿਲੇ ਵਿਚ ਕੁਲ ਰਕਬਾ 4544.7 ਹੈਕ. ਹੈ। ਇਹ ਜਾਣਕਾਰੀ ਸ੍ਰੀ ਜਤਿੰਦਰ ਕੁਮਾਰ, ਬਾਗਬਾਨੀ ਵਿਕਾਸ ਅਫਸਰ ਪਠਾਨਕੋਟ ਨੇ ਦਿੱਤੀ। ਇਸ ਤੋਂ ਇਲਾਵਾ ਉਨਾਂ ਕਿਹਾ ਕਿ ਬਾਗਬਾਨ ਕਿਸਾਨਾਂ ਨੂੰ ਅਪੀਲ ਹੈ ਕਿ ਉਹ ਕੋਵਿਡ-19 ਦੇ ਚਲਦਿਆਂ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਜਾਗਰੁਕ ਹੋਣ ਅਤੇ ਬਾਗ ਲਗਾਉਂਣ ਲੱਗਿਆਂ ਲੈਬਰ ਨੂੰ ਵੀ ਮਿਸ਼ਨ ਫਤਿਹ ਅਧੀਨ ਦਿੱਤੀਆਂ ਜਾ ਰਹੀਆਂ ਹਦਾਇਤਾਂ ਤੋਂ ਜਾਣੂ ਕਰਵਾਉਂਣ।

ਉਨਾਂ ਦੱਸਿਆ ਕਿ ਹੁਣ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਇਸ ਲਈ ਨਵੇ ਬਾਗ ਲਗਾਉਣ ਲਈ ਇਹ ਢੁਕਵਾਂ ਸਮਾਂ ਹੈ ਜਿਵੇ ਕਿ ਪਠਾਨਕੋਟ ਵਿਚ ਧਾਰਕਲਾਂ, ਦੁਨੇਰਾ ਜੋ ਕਿ ਪਹਾੜੀ ਖੇਤਰ ਹਨ ,ਉਹਨਾਂ ਖੇਤਰਾਂ ਵਿਚ ਪਾਣੀ ਦੀ ਵੀ ਕਾਫੀ ਕਮੀ ਹੈ।ਉਹ ਏਰੀਆ ਦੇ ਕਿਸਾਨ ਹੁਣ ਬਾਗ ਲਗਾ ਸਕਦੇ  ਹਨ। ਉਨ੍ਹਾਂ ਕਿਸਾਨ ਵੀਰਾਂ ਨੂੰ ਨਵੇ ਬਾਗ ਲਗਾਉਣ ਤੋ ਪਹਿਲਾਂ ਕੁਝ ਜਰੂਰੀ ਗੱਲਾਂ ਦਾ ਧਿਆਨ ਜਰੂਰ ਰੱਖਣਾ ਚਾਹੀਦਾ ਹੈ। ਜਿਸ ਨਾਲ ਉਹ ਵਧੀਆ ਬਾਗ ਲਗਾ ਸਕਣ,ਕਿਉਕਿ ਬਾਗ ਇਕ ਲੰਬੇ  ਸਮੇ  ਦੀ ਫਸਲ ਹੈ,ਬਾਗ ਲਗਾਉਣ ਸਮੇ ਕੀਤੀ ਗਈ ਗਲਤੀ ਬਾਅਦ ਵਿਚ ਸੁਧਾਰੀ  ਨਹੀ ਜਾ ਸਕਦੀ. ਸੋ ਇਸ ਤੋ ਬਚਣ ਲਈ ਬਾਗਬਾਨ ਨੂੰ ਸਭ ਤੋ ਪਹਿਲਾਂ ਵਿਉਤਬੰਦੀ ਕਰਨੀ ਬਹੁਤ ਜਰੂਰੀ ਹੈ।ਜਿਵੇਂ ਕਿ ਪਾਣੀ ਦੀ  ਖਾਲੀਆਂ ਬਨਾਉਣ, ਬਾਗ ਵਿਚ ਸੜਕਾਂ ਬਨਾਉਣ , ਬੂਟਿਆਂ ਦੇ ਟੋਏ ਪੁੱਟਣ ਲਈ ਸਹੀ ਫਾਸਲਾ ਤਹਿ ਕਰਨਾ ਆਦਿ।

ਉਨਾਂ ਦੱਸਿਆ ਕਿ ਜੇਕਰ ਬਾਗ ਸਹੀ ਵਿਉਤਬੰਦੀ ਨਾਲ ਲਗਾਇਆ ਜਾਵੇਗਾ ਤਾਂ ਬਾਗ ਦੇਖਣ ਵਿਚ ਵੀ ਸੋਹਣਾ ਲੱਗੇਗਾ ਅਤੇ ਜਗਾ ਦੀ ਵੀ ਅਸੀ ਸਹੀ ਇਸਤਮਾਲ ਕਰ ਸਕਾਂਗੇ। ਬਾਗਬਾਨ ਨੂੰ ਬਾਗ ਲਗਾਉਣ ਲੱਗੇ ਬੂਟੇ ਹਮੇਸਾ ਸਰਕਾਰੀ ਜਾਂ ਭਰੋਸੇਯੋਗ ਵਸੀਲੇ ਤੋ ਹੀ ਬੂਟੇ ਪ੍ਰਾਪਤ ਕਰਨੇ ਚਾਹੀਦੇ ਹਨ ਤਾਂ ਜੋ ਬੂਟੇ ਫਲ ਦੇਣ ਸਮੇ ਸਹੀ ਕਿਸਮ ਹੀ ਹੋਵੇ ਨਹੀ ਤਾਂ ਬਾਗਬਾਨੀ ਦਾ ਬਹੁਤ ਨੁਕਸਾਨ ਹੁੰਦਾ ਹੈ। ਉਨਾਂ ਦੱਸਿਆ ਕਿ ਬੂਟੇ ਲਗਾਉਣ ਤੋ ਪਹਿਲਾ ਖੇਤ ਨੂੰ ਚੰਗੀ ਤਰਾਂ ਤਿਆਰ ਕਰ ਕੇ 3 ਫੁੱਟ  3 ਫੁੱਟ ਦੇ ਗੋਲ ਟੋਏ ਪੁੱਟ ਲਵੋ। ਇਸ ਤੋ ਬਾਅਦ ਉਪਰਲੀ ਮਿੱਟੀ ਅੱਧੀ ਅਤੇ ਰੂੜੀ  ਦੀ ਬਰਾਬਰ ਮਾਤਰਾ ਜਮੀਨ ਤੋ ਲਗਭਗ 2-3 ਇੰਚ ਉੱਚੀ ਭਰ ਦਿਉ। ਇਹਨਾਂ ਟੋਇਆ ਵਿਚ ਬੂਟੇ ਲਾਉਣ ਤੋ ਪਹਿਲਾਂ ਪਾਣੀ ਦਿਉ ਤਾਂ ਜੋ ਮਿੱਟੀ ਚੰਗੀ ਤਰਾ ਬੈਠ ਜਾਵੇ। ਹਰੇਕ ਟੋਏ ਵਿਚ 15 ਮਿ. ਲੀ. ਕਲੋਰੋਪਾਈਰੀਫਾਸ 20 ਈ. ਸੀ. ਜਰੂਰ ਪਾਉ ਤਾਂ ਜੋ ਸਿਉਕ ਤੋ ਬਚਾ ਹੋ ਸਕੇ।

ਉਨਾਂ ਦੱਸਿਆ ਕਿ ਟੋਏ ਭਰਨ ਤੋਂ ਬਾਅਦ ਬੂਟੇ ਲਗਾਉਣ ਸਮੇਂ ਇਹ ਧਿਆਨ ਜਰੂਰ ਰੱਖੋ ਕਿ ਪਿਉਂਦੀ ਬੂਟੇ ਦੀ ਪਿਊਦੀ ਜਮੀਨ ਤੋ ਉਪਰ ਹੋਵੇ। ਬੂਟੇ ਲਗਾਉਣ ਤੋ ਬਾਅਦ ਟੋਏ ਦੀ ਮਿੱਟੀ ਨੂੰ ਹਲਕੀ ਨੱਪੋ ਅਤੇ ਪਾਣੀ ਲਗਾਉ। ਨਵੇ ਲੱਗੇ ਬੂਟਿਆਂ ਨੂੰ ਸੋਟੀ ਦੀ ਮਦਦ ਨਾਲ ਸਿੱਧਾ ਖੜਾ ਕਰਕੇ ਰੱਖੋ ਤਾਂ ਜੋ ਬੂਟੇ ਦਾ ਵਾਧਾ ਠੀਕ ਹੋ ਸਕੇ । ਉਨਾਂ ਦੱਸਿਆ ਕਿ ਜੇਕਰ ਬਾਗਬਾਨ ਵੀਰ ਬਾਗ ਲਗਾਉਣ ਲੱਗੇ ਇਹ ਗੱਲਾਂ ਦਾ ਧਿਆਨ ਰੱਖਣਗੇ ਤਾਂ ਇਕ ਚੰਗਾ ਬਾਗ ਲਗਾ ਸਕਦੇ ਹਨ ਅਤੇ ਚੰਗੀ ਇਨਕਮ ਲੈ ਸਕਦੇ ਹਨ। ਬਾਗ ਲਗਾਉਣ ਤੋ ਬਾਅਦ ਹਵਾ ਤੋ ਬਚਾਅ ਲਈ ਦੇਸੀ ਅੰਬ ,ਜਾਮਣ , ਸਹਿਤੂਤ ਆਦਿ ਬੂਟੇ ਲਗਾ ਕੇ ਬਾਗ ਨੂੰ ਤੇਜ ਹਵਾਵਾ ਨਾਲ ਹੋਣ ਵਾਲੇ ਨੁਕਸਾਨ ਤੋ ਬਚਾਇਆ ਜਾ ਸਕਦਾ ਹੈ।

Related posts

Leave a Reply