UPDATED: ਲੋਕ ਮਾਸਕ ਪਾਉਂਣਾ ਜਰੂਰੀ ਨਹੀਂ ਸਮਝਦੇ, ਇਸ ਲਈ ਵਧ ਰਹੇ ਨੇ ਕਰੋਨਾ ਦੇ ਮਾਮਲੇ ਮਾਮਲੇ- ਡਿਪਟੀ ਕਮਿਸ਼ਨਰ

ਪਠਾਨਕੋਟ, 26 ਅਗਸਤ (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪਿਛਲੇ ਕਰੀਬ 5-6 ਮਹੀਨਿਆਂ ਤੋਂ ਅਸੀਂ ਸਾਰੇ ਕਰੋਨਾ ਵਾਈਰਸ ਨਾਲ ਇੱਕ ਜੰਗ ਲੜ ਰਹੇ ਹਾਂ ਅਤੇ ਇਸ ਜੰਗ ਵਿੱਚ ਅਸੀਂ ਤੱਦ ਹੀ ਫਤਿਹ ਪਾ ਸਕਦੇ ਹਾਂ ਜਦ ਅਸੀਂ ਸਰਕਾਰ ਵੱਲੋਂ ਤੇ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਾਂਗੇ। ਇਹ ਪ੍ਰਗਟਾਵਾ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕੀਤਾ।ਉਨਾਂ ਕਿਹਾ ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਜਿਲਾ ਪਠਾਨਕੋਟ ਵਿੱਚ ਵੀ ਕਰੋਨਾ ਵਾਈਰਸ ਦੇ ਵੱਧਣ ਕਰਕੇ ਪਾਜੀਟਿਵ ਮਾਮਲੇ ਜਿਆਦਾ ਸਾਹਮਣੇ ਆਏ ਹਨ।

ਉਨਾਂ ਕਿਹਾ ਕਿ ਕਿਸੇ ਨਾ ਕਿਸੇ ਜਗਾਂ ਤੇ ਅਸੀਂ ਖੁਦ ਹੀ ਇਸ ਦੇ ਜਿਮੇਦਾਰ ਹਾਂ। ਉਨਾਂ ਕਿਹਾ ਕਿ ਸਾਨੂੰ ਚਾਹੀਦਾ ਹੈ ਕਿ ਸਾਡੀ ਸੁਰੱਖਿਆ ਲਈ ਸਿਹਤ ਵਿਭਾਗ ਵੱਲੋਂ ਅਤੇ ਪੰਜਾਬ ਸਰਕਾਰ ਦੇ ਚਲਾਏ ਜਾ ਰਹੇ ਮਿਸ਼ਨ ਫਤਿਹ ਅਧੀਨ ਜੋ ਹਦਾਇਤਾਂ ਸਾਨੂੰ ਦਿੱਤੀਆਂ ਜਾ ਰਹੀਆਂ ਹਨ ਉਨਾਂ ਦੀ ਪਾਲਣਾ ਕਰੀਏ।ਉਨਾਂ ਕਿਹਾ ਕਿ ਮਾਸਕ ਸਾਡੀ ਸੁਰੱਖਿਆ ਲਈ ਬਹੁਤ ਲਾਜਮੀ ਹੈ ਕਿਉਕਿ ਇਕੱਲਾ ਮਾਸਕ ਪਾਉਂਣ ਨਾਲ ਹੀ ਅਸੀਂ ਕਰੋਨਾ ਵਾਈਰਸ ਤੋਂ ਕਰੀਬ 70-80 ਪ੍ਰਤੀਸ਼ਤ ਸੁਰੱਖਿਅਤ ਹੋ ਜਾਂਦੇ ਹਾਂ ਪਰ ਦੇਖਣ ਵਿੱਚ ਆਇਆ ਹੈ ਕਿ ਕੂਝ ਲੋਕ ਮਾਸਕ ਪਾਉਂਣਾ ਇੰਨਾ ਜਰੂਰੀ ਨਹੀਂ ਸਕਝਦੇ ਅਗਰ ਮਾਸਕ ਦਾ ਪ੍ਰਯੋਗ ਕਰਦੇ ਵੀ ਹਨ ਤਾਂ ਪੂਰੇ ਤਰੀਕੇ ਨਾਲ ਮਾਸਕ ਨਹੀਂ ਪਾਇਆ ਹੁੰਦਾ।

ਉਨਾਂ ਕਿਹਾ ਕਿ ਅਸੀਂ ਮਾਸਕ ਅਪਣੀ ਸੁਰੱਖਿਆ ਲਈ ਪਾ ਰਹੇ ਹਾਂ ਨਾ ਕਿ ਕਿਸੇ ਡਰ ਦੇ ਕਾਰਨ। ਉਨਾਂ ਕਿਹਾ ਕਿ ਜਦ ਤੱਕ ਅਸੀਂ ਮਾਸਕ ਅਪਣੀ ਜਿਮੇਦਾਰੀ ਨਾਲ ਨਹੀਂ ਪਾਵਾਂਗੇ ਤੱਦ ਤੱਕ ਅਸੀਂ ਕਰੋਨਾ ਦੇ ਵਿਸਥਾਰ ਤੇ ਰੋਕ ਨਹੀਂ ਲਗਾ ਸਕਾਂਗੇ। ਇਸ ਤੋਂ ਇਲਾਵਾ ਵਾਈਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਸਮਾਜਿੱਕ ਦੂਰੀ ਬਣਾਈ ਰੱਖਣਾ ਅਤਿ ਲਾਜਮੀ ਹੈ। ਇਸ ਲਈ ਸਾਨੂੰ ਆਪਸ ਵਿੱਚ ਸਮਾਜਿੱਕ ਦੂਰੀ ਬਣਾਈ ਰੱਖਣੀ ਹੈ ਅਤੇ ਭੀੜ ਵਾਲੇ ਸਥਾਨਾਂ ਤੋਂ ਦੂਰ ਰਹਿਣਾ ਹੈ। ਉਨਾਂ ਕਿਹਾ ਕਿ ਜਦ ਤੱਕ ਅਸੀਂ ਪੂਰੀ ਤਰਾਂ ਨਾਲ ਜਾਗਰੁਕ ਨਹੀਂ ਹੋਵਾਂਗੇ ਤਦ ਤੱਕ ਅਸੀਂ ਕਰੋਨਾ ਵਾਈਰਸ ਤੋਂ ਸੁਰੱਖਿਅਤ ਨਹੀਂ ਹੋ ਸਕਦੇ।

ਉਨਾਂ ਕਿਹਾ ਕਿ ਸਰਕਾਰ ਵੱਲੋਂ ਜੋ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ ਉਹ ਸਾਡੀ ਸੁਰੱਖਿਆ ਨੂੰ ਧਿਆਨ ਵਿੱਚ ਰੱਖ ਕੇ ਦਿੱਤੀਆਂ ਜਾ ਰਹੀਆਂ ਹਨ ਆਓ ਮਿਲਕੇ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਬ ਕਰੀਏ ਅਤੇ ਜਿਲਾ ਪਠਾਨਕੋਟ ਨੂੰ ਕਰੋਨਾ ਤੋਂ ਮੁਕਤ ਕਰਾ ਸਕੀਏ। 

Related posts

Leave a Reply