ਹਲਕੇ ਦੇ ਵਿਕਾਸ ਕੰਮਾਂ ਵਿਚ ਕੋਈ ਕਸਰ ਨਹੀਂ ਛੱਡਾਂਗੇ : ਕੈਬਨਿਟ ਮੰਤਰੀ ਅਰੁਣਾ ਚੌਧਰੀ

ਦੀਨਾਨਗਰ ( ਬਲਵਿੰਦਰ ਸਿੰਘ ਬਿੱਲਾ) : ਪੰਜਾਬ ਦੀ ਕੈਬਨਿਟ ਮੰਤਰੀ ਅਤੇ ਹਲਕਾ ਵਿਧਾਇਕ ਸ੍ਰੀਮਤੀ ਅਰੁਣਾ ਚੌਧਰੀ ਵੱਲੋ ਆਪਣੇ ਹਲਕੇ ਅੰਦਰ ਪੈਂਦੇ ਪਿੰਡਾਂ ਵਿਚ ਲੋਕਾਂ ਨੂੰ ਕੋਈ ਵੀ ਸਮੱਸਿਆ ਨਾ ਆਵੇ ਉਸ ਦੇ ਮੱਦੇਨਜ਼ਰ ਪਿੰਡ ਮਰਾੜਾਂ ਵਿਚ ਸ਼ਿਕਾਇਤ ਨਿਵਾਰਨ ਕੈੰਪ ਦੀ ਸ਼ੁਰੂਆਤ ਕੀਤੀ। ਇਸ ਕੈੰਪ ਵਿਚ ਸੀਨੀਅਰ ਕਾਂਗਰਸ ਪਾਰਟੀ ਆਗੂ ਅਸ਼ੋਕ ਚੌਧਰੀ ਵਿਸ਼ੇਸ਼ ਤੋਰ ਤੇ ਹਾਜਰ ਹੋਏ ਮਰਾੜਾਂ ਪਿੰਡ ਤੋਂ ਇਲਾਵਾ ਇਸ ਕੈੰਪ ਵਿਚ ਪਿੰਡ ਐਂਮਾਂ,ਦਬੁਰਜੀ,ਆਬਾਦੀ ਚੰਡੀਗ੍ਹੜ ਦੇ ਲੋਕਾਂ ਨੇ ਵੀ ਸ਼ਿਰਕਤ ਕੀਤੀ। ਲੋਕਾਂ ਵਲੋਂ ਦੱਸਿਆ ਗਈਆਂ ਸਮੱਸਿਆਵਾਂ ਨੂੰ ਮੌਕੇ ਤੇ ਹੀ ਉਪਸਥਿਤ ਸੰਬੰਧਤ ਅਫਸਰਾਂ ਵੱਲੋ ਹੱਲ ਕੀਤਾ ਗਿਆ। ਇਸ ਤੋਂ ਬਾਅਦ ਪਿੰਡ ਮਕੋੜਾ, ਝਬਕਰਾਂ,ਟਾਂਡਾ, ਜਗੋਚੱਕ ਟਾਂਡਾ,ਗੁਰੂ ਨਾਭਾ ਦਾਸ ਕਲੋਨੀ ਆਦਿ ਪਿੰਡਾਂ ਵਿਚ ਵੀ ਸ਼ਿਕਾਇਤ ਨਿਵਾਰਨ ਕੈੰਪ ਲਗਾਏ ਗਏ। ਇਸ ਮੌਕੇ ਤੇ ਕੈਬਿਨਟ ਮੰਤਰੀ ਅਰੁਣਾ ਚੌਧਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆ ਮਾੜੀਆਂ ਨੀਤੀਆਂ ਕਾਰਨ ਪੁਰੇ ਦੇਸ਼ ਵਿਚ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮੁਸ਼ਕਿਲ ਦੀ ਘੜੀ ਵਿਚ ਪੰਜਾਬ ਸਰਕਾਰ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜ਼ੋਰ ਕੇ ਖੜੀ ਹੈ। ਸੀਨੀਅਰ ਕਾਂਗਰਸ ਆਗੂ ਅਸ਼ੋਕ ਚੌਧਰੀ ਨੇ ਕਿਹਾ ਕਿ ਇਸ ਕੈੰਪ ਦਾ ਇਹੋ ਮਹੱਤਵ ਹੈ ਹਲਕੇ ਅੰਦਰ ਪੈਂਦੇ ਲੋਕਾਂ ਨੂੰ ਜੇੇੇੇਕਰ ਕੋਈ ਵੀ ਸਮੱਸਿਆ ਆ ਰਹੀ ਹੈ ਤਾ ਉਸ ਸਮੱਸਿਅਾ ਨੂੰ ਪਿੰਡ ਵਿਚ ਹੀ ਤੁਰੰਤ ਹੱਲ ਕੀਤਾ ਜਾਵੇ। ਇਸ ਮੌਕੇ ਤੇ ਡੀ  ਐਸ ਪੀ,ਐਸ ਅੈਚ ਓ, ਬੀ ਡੀ ਪੀ ਓ, ਫੂਡ ਸੁਪਲਾਈ ਅਫ਼ਸਰ,ਸੀ ਡੀ ਪੀ ਓ ਵਾਟਰ ਸੁਪਲਾਈ,ਤਹਿਸੀਲਦਾਰ ਅਤੇ ਪਟਵਾਰੀ ਮਹਿਕਮੇ ਦੇ ਅਫਸਰ ਹਾਜਿਰ ਸਨ

Related posts

Leave a Reply