WEATHER ALERT PUNJAB : ਸੋਮਵਾਰ ਨੂੰ ਮਾਝੇ ਤੇ ਦੋਆਬੇ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ

ਚੰਡੀਗੜ੍ਹ  :  ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਸ਼ਨਿਚਰਵਾਰ ਦੇਰ ਰਾਤ ਤੋਂ ਐਤਵਾਰ ਤੜਕੇ ਤੱਕ ਜ਼ਬਰਦਸਤ ਬਾਰਿਸ਼ ਹੋਈ। ਕਈ ਥਾਵਾਂ ’ਤੇ ਗੜੇ ਵੀ ਪਏ। ਬਾਰਿਸ਼ ਤੇ ਗੜੇਮਾਰੀ ਕਾਰਨ ਮੌਸਮ ਠੰਢਾ ਹੋ ਗਿਆ। ਜ਼ਿਆਦਾਤਰ ਜ਼ਿਲ੍ਹਿਆਂ ’ਚ ਵੱਧ ਤੋਂ ਵੱਧ ਤਾਪਮਾਨ 28 ਤੋਂ 29 ਡਿਗਰੀ ਸੈਲਸੀਅਸ ਦੌਰਾਨ ਰਿਹਾ, ਜਦਕਿ ਘੱਟੋ-ਘੱਟ ਤਾਪਮਾਨ 17 ਤੋਂ 18 ਡਿਗਰੀ ਸੈਲਸੀਅਸ ਵਿਚਕਾਰ ਦਰਜ ਕੀਤਾ ਗਿਆ।

ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਮਾਝੇ ਤੇ ਦੋਆਬੇ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਬਾਰਿਸ਼ ਦੌਰਾਨ 20 ਤੋਂ 30 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਵੀ ਚੱਲ ਸਕਦੀਆਂ ਹਨ। ਓਧਰ  ਕਿਸਾਨਾਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਜ਼ਿਆਦਾਤਰ ਜ਼ਿਲ੍ਹਿਆਂ ’ਚ ਝੋਨਾ ਪੱਕ ਚੁੱਕਾ ਹੈ। ਵਾਢੀ ਵੀ ਚੱਲ ਰਹੀ ਹੈ। ਕਈ ਜ਼ਿਲ੍ਹਿਆਂ ’ਚ ਝੋਨਾ ਮੰਡੀਆਂ ’ਚ ਆ ਚੁੱਕਾ ਹੈ। ਬਾਰਿਸ਼ ਦੀ ਸੰਭਾਵਨਾ ਕਾਰਨ ਖੇਤਾਂ ’ਚ ਪੱਕ ਕੇ ਤਿਆਰ ਖੜ੍ਹੀ ਤੇ ਮੰਡੀਆਂ ’ਚ ਪੁੱਜੀ ਫ਼ਸਲ  ਕਾਰਣ ਕਿਸਾਨਾਂ ਦੀ ਚਿੰਤਾ ਵਧ ਗਈ ਹੈ। 

Related posts

Leave a Reply