ਨਗਰ ਕੌਂਸਲ ਦੀਆਂ ਚੋਣਾਂ ਵਿਕਾਸ ਦੇ ਆਧਾਰ ਤੇ ਜਿੱਤਾਂਗੇ : ਜੋਗਿੰਦਰ ਗਿਲਜੀਆਂ

ਗੜਦੀਵਾਲਾ 4 ਫਰਵਰੀ (CHOUDHARY / PARDEEP SHARMA) : ਅੱਜ ਗੜਦੀਵਾਲਾ ਵਿਖੇ ਨਗਰ ਕੌਂਸਲ ਚੋਣਾਂ ਦੇ ਮੱਦੇਨਜ਼ਰ ਚੋਣ ਪ੍ਰਚਾਰ ਜੋਰ ਪਕੜਦਾ ਨਜਰ ਆਇਆ। ਗੜ੍ਹਦੀਵਾਲਾ ਦੇ 4 ਵਾਰਡਾਂ ‘ਚ ਭਰਵੀਆਂ ਮੀਟਿੰਗਾਂ ਕਰਕੇ ਪੰਜਾਬ ਕਾਂਗਰਸ ਦੇ ਸੁਬਾਈ ਆਗੂ ਜੋਗਿੰਦਰ ਸਿੰਘ ਗਿਲਜੀਆਂ ਨੇ ਪਾਰਟੀ ਦੇਉਮੀਦਵਾਰਾਂ ਵਾਰਡ ਨੰੰਬਰ 1 ਤੋਂ ਸਰੋਜ ਮਿਨਹਾਸ ,ਵਾਰਡ ਨੰੰਬਰ 3 ਤੋਂ ਕਮਲਜੀਤ ਕੌਰ ਕਲਸੀ ਪਤਨੀ ਪ੍ਰਿੰ ਕਰਨੈਲ ਸਿੰਘ ਕਲਸੀ, ਵਾਰਡ ਨੰੰਬਰ 6 ਤੋਂ ਜਸਵਿੰਦਰ ਸਿੰਘ ਜੱਸਾ,ਵਾਰਡ ਨੰੰਬਰ 10 ਤੋਂ ਬਿੰਦਰਪਾਲ ਬਿੱਲਾ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਭਰਵੇੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ ਗੜਦੀਵਾਲਾ ਦੇ ਸਾਰੇ ਵਾਰਡਾਂ ਤੋਂ ਭਾਰੀ ਬਹੁਮਤ ਨਾਲ ਜਿੱਤਾਂਗੇ। ਅਸੀਂ ਵਿਕਾਸ ਦੇ ਆਧਾਰ ਤੇ ਚੋਣਾਂ ਲੜ ਰਹੇ ਹਾਂ।

ਉਨਾਂ ਅੱਗੇ ਕਿਹਾ ਕਿ ਗੜਦੀਵਾਲਾ ਵਿਖੇ 15,75 ਕਰੋੜ ਦੀ ਗ੍ਰਾਂਟ ਨਾਲ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਜੋ ਕਿ ਜਲਦੀ ਕੰਪਲੀਟ ਹੋਣ ਜਾ ਰਿਹਾ ਹੈ। ਸਾਡੇ ਇਲਾਕੇ ਦੀਆਂ ਸਾਰੀਆਂ ਲਿੰਕ ਸੜਕਾਂ ਨਵੀਆਂ ਬਣਾ ਦਿੱਤੀਆਂ ਗਈਆਂ ਹਨ।ਖੇਤੀ ਨੂੰ ਸਿੰਜਾਈ ਕਰਨ ਲਈ15 ਟਿਉਵੈਲ ਕੰਡੀ ਏਰੀਏ ਲਈ ਲਗਾ ਦਿੱਤੇ ਗਏ ਹਨ ,ਬਿਜਲੀ ਦੀਆਂ ਤਾਰਾਂ ਰੀਮੂਬ ਕਰਨ ਤੇ ਨਵੇਂ ਟਰਾਂਸਫਾਰਮਾਂ ਲਈ 4 ਕਰੋੜ ਖਰਚੇ ਜਾ ਚੁਕੇ ਹਨ। 50 ਪ੍ਰਤੀਸ਼ਤ ਲੇਡੀ ਲਈ ਰਿਜਰਵ ਕਰਕੇ ਮਰਦਾਂ ਦੇ ਬਰਾਬਰ ਔਰਤਾਂ ਨੂੰ ਭਾਈਵਾਲ ਬਣਾਇਆ ਗਿਆ ਹੈ ।ਉਨਾਂ ਕਿਹਾ ਕਿ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਆਕਾਲੀ ਦਲ ਤੇ ਬੀਜੇਪੀ ਬਾਹਰੋਂ ਇਕ ਦੂਸਰੇ ਨੂੰ ਕੋਸਦੇ ਨਹੀਂ ਥਕਦੇ ਪਰ ਨਗਰ ਕੌਂਸਲ ਚੋਣਾਂ ਇਕੱਠੇ ਲੜ ਰਹੇ ਹਨ।ਅੱਜ ਉਨਾਂ ਦੇ ਨਾਲ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਰੇਸਮ ਸਿੰਘ,ਇਕਵਾਲ ਸਿੰਘ ਕੋਕਲਾ ,ਸੁਦੇਸ਼ ਕੁਮਾਰ ਟੋਨੀ ,ਪ੍ਰਿੰਸੀਪਲ ਕਰਨੈਲ ਸਿੰਘ ਕਲਸੀ,ਹਰਵਿੰਦਰ ਕੁਮਾਰ ਸੋਨੂ ,ਅਨੂਰਾਧਾ ਸ਼ਰਮਾ, ਜਸਬਿੰਦਰ ਸਿੰਘ ਜੱਸਾ,ਯੂਥ ਬਲਾਕ ਪ੍ਰਧਾਨ ਅਚਿਨ ਸਰਮਾ ਅਤੇ ਉਨਾਂ ਦੀ ਮਾਤਾ ਪ੍ਰਮੋਧ ਕੁਮਾਰੀ,ਐਡਵੋਕੇਟ ਸੰਦੀਪ ਜੈਨ, ਸੁਨੀਤਾ, ਬਲਬਿੰਦਰਪਾਲ ਬਿੱਲਾ ਸਣੇ ਭਾਰੀ ਗਿਣਤੀ ਚ ਕਾਂਗਰਸ ਵਰਕਰ ਹਾਜਰ ਸਨ।

Related posts

Leave a Reply