ਦਸੂਹਾ ਸ਼ਹਿਰ ਦੇ ਸੂਝਵਾਨ ਲੋਕ ਆਦਮੀ ਪਾਰਟੀ ਦਾ ਝਾੜੂ ਫੇਰ ਕੇ ਕਰਨਗੇ ਕਾਂਗਰਸ ਦਾ ਸਫਾਇਆ : ਐਡਵੋਕੇਟ ਕਰਮਬੀਰ ਸਿੰਘ ਘੁੰਮਣ


ਦਸੂਹਾ 23 ਜਨਵਰੀ (ਚੌਧਰੀ) : ਨਗਰ ਕੌਂਸਲ ਚੋਣਾਂ ਚ ਸ਼ਹਿਰ ਦੇ ਲੋਕ ਬਹੁਤ ਸੂਝਵਾਨ ਨੇ ਅਤੇ ਇਸ ਵਾਰ ਸ਼ਹਿਰ ਦੇ ਵਿੱਚ ਲੋਕ ਕਾਂਗਰਸ ਦਾ ਸਫਾਇਆ ਆਮ ਆਦਮੀ ਪਾਰਟੀ ਦਾ ਝਾੜੂ ਫੇਰ ਕੇ ਕਰਨਗੇ ਤੇ ਕਾਂਗਰਸ ਦਾ ਹੰਕਾਰ ਤੋੜਨਗੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਜ਼ਿਲਾ ਪ੍ਰਧਾਨ ਆਪ ਦਿਹਾਤੀ ਮੋਹਨ ਲਾਲ ਅਤੇ ਐਡਵੋਕੇਟ ਕਰਮਬੀਰ ਸਿੰਘ ਘੁੰਮਣ ਨੇ ਆਪ ਦੇ ਉਮੀਦਵਾਰਾਂ ਅਤੇ ਬਲਾਕ ਪ੍ਰਧਾਨਾ ਦੇ ਨਾਲ ਮੀਟਿੰਗ ਦੌਰਾਨ ਕੀਤਾ। ਇਸ ਸਮੇਂ ਆਗੂਆਂ ਨੇ ਕਿਹਾ ਸ਼ਹਿਰ ਦੇ ਵਿੱਚ ਆਮ ਆਦਮੀ ਪਾਰਟੀ ਦੀ ਹਵਾ ਚੱਲ ਰਹੀ ਹੈ ਤੇ ਲੋਕਾਂ ਨੇ ਮੰਨ ਬਣਾਇਆ ਹੈ ਕਿ ਇਸ ਵਾਰ ਦਿੱਲੀ ਵਾਂਗ ਦਸੂਹਾ ਵਿਚ ਵੀ ਬਦਲਾਵ ਲਿਆਉਣਾ ਹੈ ਕਿਉਂਕਿ ਕਾਂਗਰਸ ਦੇ ਲੀਡਰਾਂ ਨੇ ਦਸੂਹਾ ਦੇ ਵਿਚ ਲੁੱਟ ਖਸੁੱਟ ਬਹੁਤ ਵੱਡੇ ਪੱਧਰ ਤੇ ਕੀਤੀ ਹੈ ਤੇ ਭ੍ਰਿਸ਼ਟਾਚਾਰ ਦਾ ਪੂਰਾ ਬੋਲਬਾਲਾ ਹੈ। ਜਿਸ ਨੂੰ ਦੂਰ ਕਰਨ ਲਈ ਲੋਕ ਆਪ ਨਾਲ ਜੁੱੜ ਰਹੇ ਨੇ ਇਸ ਵਾਰ ਲੋਕ ਆਪ ਦਾ ਸਾਥ ਵੀ ਦੇਣਗੇ ਤੇ ਸਾਡੇ ਸਾਰੇ ਉਮੀਦਵਾਰਾਂ ਵਲੋਂ ਵਿਕਾਸ ਅਤੇ ਲੋਕਾਂ ਦੇ ਕੀਤੇ ਕੰਮਾਂ ਦੇ ਨਾਮ ਤੇ ਵੋਟ ਮੰਗੀ ਜਾਵੇਗੀ। ਇਸ ਸਮੇਂ ਬਿਕਰਮ ਸਿੰਘ ਸੰਧੂ ਸ਼ਹਿਰੀ ਪ੍ਰਧਾਨ, ਸ਼ੰਭੂ ਦੱਤ ਤਲਵਾੜਾ, ਮਾਸਟਰ ਸੁਰਜੀਤ ਸਿੰਘ, ਦਿਲਬਾਗ ਸਿੰਘ ਗਾਲੋਵਾਲ (ਸਾਰੇ ਬਲਾਕ ਪ੍ਰਧਾਨ), ਅਮਰਪ੍ਰੀਤ ਖਾਲਸਾ, ਵਿਸ਼ਾਲ ਖੋਸਲਾ, ਹਰਮਿੰਦਰ ਸਿੰਘ ਫੌਜੀ, ਸੰਤੋਖ ਤੋਖੀ, ਸੁਖਵਿੰਦਰ ਇੰਦੂ, ਬਾਊ ਸਤੀਸ਼ ਕੁਮਾਰ, ਰਨਜੀਤ ਕੌਰ ਸੰਧੂ, ਭੁਪਿੰਦਰ ਸਿੰਘ ਬਾਜਵਾ, ਹਰਵਿੰਦਰ ਸਿੰਘ ਕਾਹਲੋਂ, ਵਿਵੇਕ ਗੁਪਤਾ, ਪਲਵਿੰਦਰ ਸੋਨੂੰ, ਵਿਕਰਾਂਤ ਸਿੰਘ, ਕਮਲਪ੍ਰੀਤ ਹੈਪੀ, ਸਾਬੀ ਬਾਜਵਾ, ਗਗਨ ਚੀਮਾ , ਨੀਰਜ ਪਠਾਨੀਆ, ਸੁਖਵਿੰਦਰ ਕੌਰ, ਪ੍ਰਭਜੋਤ ਕੌਰ ਘੁੰਮਣ, ਸੰਤੋਸ਼ ਕੌਰ ਸੰਧੂ, ਸ਼ਸ਼ੀ ਬਾਲਾ, ਸਤਨਾਮ ਕੌਰ ਵਿਰਦੀ ਵੀ ਹਾਜ਼ਰ ਸੀ।

Related posts

Leave a Reply