ਔਰਤਾਂ ਸਵੈ ਸਹਾਇਤਾ ਸਮੂਹ ਨਾਲ ਜੁੜ ਕੇ ਆਪਣੀ ਆਮਦਨ ਵਿਚ ਕਰ ਰਹੀਆਂ ਨੇ ਵਾਧਾ

ਆਚਾਰ, ਚੱਟਨੀ, ਸਰਬਤ ਅਤੇ ਮੁਰੱਬਿਆ ਦੀ ਕੀਤੀ ਜਾਂਦੀ ਹੈ  ਹੋਮ ਡਿਲਵਰੀ

ਗੁਰਦਾਸਪੁਰ,24 ਅਗਸਤ  (ਅਸ਼ਵਨੀ)  : ਪੰਜਾਬ ਰਾਜ ਦਿਹਾਤੀ  ਆਜੀਵਿਕਾ ਮਿਸ਼ਨ’ ਅਧੀਨ ਔਰਤਾਂ ਸਵੈ-ਸਹਾਇਤਾ ਸਮੂਹਾਂ ਰਾਹੀਂ  ਆਪਣੀ ਆਰਥਿਕ ਸਥਿਤੀ ਮਜ਼ਬੂਤ ਕਰ ਰਹੀਆਂ ਹਨ। ਇਸ ਮਿਸ਼ਨ  ਤਹਿਤ ‘ਸੁਆਣੀ ਸਵੈ ਸਹਾਇਤਾ ਸਮੂਹ ‘ ਗੱਡੀਆਂ ਰਾਹੀ ਆਪਣੇ ਵਲੋਂ ਤਿਆਰ ਕੀਤੇ  ਗਏ ਆਚਾਰ,ਚੱਟਨੀ, ਸਰਬਤ ਅਤੇ ਮੁਰੱਬਿਆ ਦੀ ਹੋਮ ਡਿਲਵਰੀ ਕਰ ਰਹੀਆਂ ਹਨ।

ਸ.ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਅਧੀਨ ਜਿਲਾ ਗੁਰਦਾਸਪੁਰ ਵਿੱਚ ਗਰੀਬ ਅੋਰਤਾਂ ਦੇ 2200 ਸਵੈ ਸਹਾਇਤਾ ਸਮੂਹ ਵੱਖ-ਵੱਖ ਪਿੰਡਾ ਵਿੱਚ ਚੱਲ ਰਹੇ ਹਨ। ਸਵੈ  ਸਹਾਇਤਾ ਸਮੂਹਾਂ ਨੂੰ ਸਰਕਾਰ ਅਤੇ ਬੈਕਾਂ ਵੱਲੋਂ ਆਪਣੀ ਆਜੀਵਿਕਾ ਵਿੱਚ ਵਾਧਾ ਕਰਨ ਲਈ ਸਮੇ-ਸਮੇਂ ਤੇ ਨਿਯਮਾ ਅਨੁਸਾਰ ਫੰਡ  ਮੁਹੱਈਆ ਕਰਵਾਏ  ਜਾਦੇ ਹਨ।

ਸੁਆਣੀ ਸਵੈ ਸਹਾਇਤਾ ਸਮੂਹ ਵਿਚ ਔਰਤਾਂ ਰਲ ਕੇ ਆਚਾਰ,ਚਟਨੀ ਅਤੇ ਮੁਰੱਬਿਆਂ ਨੂੰ ਬਣਾਕੇ  ਸਰਕਾਰ ਅਤੇ ਵੱਖ-ਵੱਖ ਸੰਸਥਾਵਾ ਵੱਲੋੋੋਂ  ਲਗਾਏ ਜਾਦੇ ਮੇਲਿਆ ਵਿੱਚ ਵੇਚਦੀਆ ਹਨ।ਇਨਾਂ ਚੀਜਾਂ ਦੀ ਮੰਗ  ਨੂੰ ਦੇਖਦਿਆਂ ਹੋਇਆ ਹੋਮ ਡਿਲਵਰੀ ਲਈ ਸਵੈ ਸਹਾਇਤਾ ਸਮੂਹ  ਵੱਲੋ ਗੱਡੀਆ ਖਰੀਦੀਆ ਗਈਆ ਸਨ।

ਵਧੀਕ ਡਿਪਟੀ ਕਮਿਸ਼ਨਰ  ਸੰਧੂ ਨੇ ਪੇਂਡੂ ਅੋਰਤਾ ਨੂੰ ਸਵੈ ਸਹਾਇਤਾ  ਸਮੂਹਾਂ ਵਿੱਚ ਜੁੜ ਕੇ ਆਪਣੀ ਆਜੀਵਿਕਾ ਵਿੱਚ ਵਾਧਾ ਕਰਨਾ ਚਾਹੀਦਾ ਹੈ ਅਤੇ ਬਾਕੀ ਸਵੈਸਹਾਇਤਾ ਸਮੂਹਾਂ ਨੂੰ ਸੁਆਣੀ ਸਵੈ ਸਹਾਇਤਾ ਸਮੂਹ ਤੋ ਸੇਧ ਲੈਣੀ ਚਾਹੀਦਾ ਹੈ। ਉਨਾਂ ਕਿਹਾ ਕਿ ਪੰਜਾਬ ਰਾਜ ਦਿਹਾਤੀ  ਆਜੀਵਿਕਾ ਮਿਸ਼ਨ’ ਤਹਿਤ ਔਰਤਾਂ ਦੀ ਆਰਥਿਕ ਸਥਿਤੀ ਹੋਰ ਮਜ਼ਬੂਤ ਕਰਨ ਲਈ ਸ਼ਲਾਘਾਯੋਗ ਉਪਰਾਲੇ ਕੀਤੇ ਗਏ ਹਨ।

Related posts

Leave a Reply