ਕ੍ਰਿਸ਼ੀ ਵਿਗਿਆਨ ਕੇਂਦਰ ਗੁਰਦਾਸਪੁਰ ਵਲੋਂ ਪਿੰਡ ਮਸਟਕੋਟ ਵਿਖੇ ਵਿਸ਼ਵ ਭੂਮੀਦਿਵਸ ਮਨਾਇਆ ਗਿਆ


ਗੁਰਦਾਸਪੁਰ,12 ਦਸੰਬਰ (ਅਸ਼ਵਨੀ) : ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੇ ਦਿਸਾ ਨਿਰਦੇਸਾਂ ਅਨੁਸਾਰ ਅਤੇ ਡਾ. ਸਰਬਜੀਤ ਸਿੰਘਔਲਖ, ਸਹਿਯੋਗੀ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਦੀਰਹਿਨੁਮਈ ਹੇਠ ਕ੍ਰਿਸ਼ੀ ਵਿਗਿਆਨ ਕੇਂਦਰ, ਗੁਰਦਾਸਪੁਰ ਵਲੋਂ ਗੋਦ ਲਏ ਪਿੰਡਮਸਤਕੋਟ ਵਿਖੇ ਵਿਸ਼ਵ ਭੂਮੀ ਦਿਵਸ ਮਨਾਇਆ ਗਿਆ।

ਇਸ ਮੌਕੇ ਡਾ. ਸਤਵਿੰਦਰਜੀਤ ਕੌਰ, ਸਹਿਯੋਗੀ ਪ੍ਰੋਫੈਸਰ (ਭੂਮੀ ਵਿਗਿਆਨ) ਨੇਮਿੱਟੀ ਦੀ ਉਪਜਾਊ ਸ਼ਕਤੀ ਨੂੰ ਬਰਕਰਾਰ ਰੱਖਣ ਲਈ ਭੂਮੀ ਵਿੱਚ ਪਾਏ ਜਾਣ ਵਾਲੇਜੀਵ ਜੰਤੂਆਂ ਦੇ ਮਹੱਤਵਪੂਰਨ ਰੋਲ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਕਿਹਾ ਕਿ ਵਧੀਆ ਫਸਲ ਉਤਪਾਦਨ ਲਈ ਭੂਮੀ ਵਿਚਲੇ ਇਹਨਾਂ ਜੀਵ ਜੰਤੂਆਂ ਦਾਕਿਰਿਆਸ਼ੀਲ ਰਹਿਣਾ ਬਹੁਤ ਜਰੂਰੀ ਹੈ ਅਤੇ ਮਨੁੱਖ ਨੂੰ ਇਹਨਾਂ ਦੀ ਜ਼ਮੀਨ ਵਿੱਚਚੰਗੀ ਗਿਣਤੀ ਬਣਾਏ ਰੱਖਣ ਲਈ ਢੁੱਕਵੀਆਂ ਖੇਤੀ ਪ੍ਰਬੰਧਨ ਤਕਨੀਕਾਂਅਪਨਾਉਣੀਆਂ ਚਾਹੀਦੀਆਂ ਹਨ।

ਇਸ ਦੌਰਾਨ ਡਾ. ਰਵਿੰਦਰ ਸਿੰਘ ਛੀਨਾ, ਪ੍ਰੋਫੈਸਰ (ਖੇਤੀ ਇੰਜੀ.) ਨੇ ਪਰਾਲੀਸੰਭਾਲ ਤਕਨੀਕਾਂ, ਡਾ. ਮਨਦੀਪ ਕੌਰ ਸੈਣੀ ਨੇ ਕਣਕ ਵਿੱਚ ਨਦੀਨਾਂ ਦੀ ਰੋਕਥਾਮ, ਡਾ. ਯਾਮਿਨੀ ਸ਼ਰਮਾ ਨੇ ਘਰ ਬਗੀਚੀ ਦੀ ਮਹੱਤਤਾ, ਡਾ. ਰਾਜਵਿੰਦਰ ਕੌਰ ਨੇ ਹਾੜੀ ਦੀਆਂ ਫਸਲਾਂ ਦੀਆਂ ਬਿਮਾਰੀਆਂ ਬਾਰੇ ਕਿਸਾਨਾਂ ਨਾਲ ਗੱਲਬਾਤ ਕੀਤੀ।

ਇਸ ਮੌਕੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ,  ਕਲਾਨੌਰ ਦੇ ਅਧਿਕਾਰੀ ਵੀਮੌਜੂਦ ਸਨ ਅਤੇ ਉਹਨਾਂ ਨੇ ਮਹਿਕਮੇ ਵਲੋਂ ਚਲਾਈਆਂ ਜਾ ਰਹੀਆਂ ਗਤੀਵਿਧੀਆਂਬਾਰੇ ਚਾਨਣਾ ਪਾਇਆ। ਇਸ ਪ੍ਰੋਗਰਾਮ ਵਿੱਚ ਪ੍ਰਗਤੀਸ਼ੀਲ ਕਿਸਾਨ ਸ. ਪ੍ਰਦੀਪਸਿੰਘ, ਸ. ਪ੍ਰੇਮ ਸਿੰਘ ਸਮੇਤ ਤਕਰੀਬਨ 70 ਕਿਸਾਨਾਂ ਨੇ ਭਾਗ ਲਿਆ।

Related posts

Leave a Reply