ਬੀਤੇ ਦਿਨ 179 ਲੋਕ ਕਰੋਨਾ ਪ੍ਰਭਾਵਿਤ ਪਾਏ ਗਏ,ਜਿਨ੍ਹਾਂ ‘ਚ 159 ਵਿਅਕਤੀਆਂ ਨੇ ਕੋਰੋਨਾ ਨੂੰ ਦਿੱਤੀ ਮਾਤ


ਗੁਰਦਾਸਪੁਰ 14 ਸਤੰਬਰ( ਅਸ਼ਵਨੀ ) : ਬੀਤੇ  ਦਿਨ ਜਿਲੇ ਦੇ ਕਈ ਸੇਹਤ ਕਰਮਚਾਰੀਆਂ ਸਮੇਤ 179 ਲੋਕ ਕਰੋਨਾ ਪ੍ਰਭਾਵਿਤ ਪਾਏ ਗਏ।ਇਸ ਦੇ ਨਾਲ ਹੀ ਚੰਗੀ ਖ਼ਬਰ ਇਹ ਵੀ ਮਿਲੀ ਕਿ 159  ਵਿਅਕਤੀ ਕੋਰੋਨਾ ਨੂੰ ਹਾਰ ਦੇ ਕੇ ਆਪਣੇ ਘਰਾਂ ਨੂੰ ਗਏ ਹਨ।

ਗੁਰਦਾਸਪੁਰ ਦੇ ਸਿਵਲ ਸਰਜਨ ਡਾਕਟਰ ਕਿਸ਼ਨ ਚੰਦ ਨੇ ਦਸਿਆ ਕਿ ਕੋਰੋਨਾ ਬਿਮਾਰੀ ਕਿੰਨੀ ਭਿਆਨਕ ਹੈ। ਇਸ ਦਾ ਅੰਦਾਜ਼ਾ  ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਸ ਦੇ ਨਾਲ ਸੇਹਤ ਕਰਮਚਾਰੀ ਵੀ ਪ੍ਰਭਾਵਿਤ ਹੋ ਰਹੇ ਹਨ।ਕਰੋਨਾ ਨੇ  ਜਿਲੇ ਵਿਚ ਪੂਰੀ ਤਰਾਂ ਦੇ ਨਾਲ ਆਪਣੇ ਪੈਰ ਪਸਾਰ ਲਏ ਹਨ।

ਹੁਣ ਤੱਕ  ਜਿਲੇ  ਵਿਚ 92783 ਲੋਕਾਂ ਦੇ ਕਰੋਨਾ ਟੇਸਟ ਕੀਤੇ ਗਏ ਹਨ।ਇਨਾਂ ਵਿਚ 88685 ਲੋਕਾਂ ਦੀ ਿਰਪੋਰਟ ਨੇਗਟਿਵ ਆਈ ਹੈ।ਜਦੋਂ ਕਿ 86 ਲੋਕਾਂ ਦੀ ਹੁਣ ਤੱਕ ਮੌਤ ਹੋ ਚੁੱਕੀ ਹੈ।ਉਹਨਾਂ ਦੱਸਿਆ ਕਿ ਕਰੋਨਾ ਪ੍ਰਭਾਵਿਤ ਮਰੀਜ਼ਾਂ ਵਿਚ ਗੁਰਦਾਸਪੁਰ ਵਿਚ ਦਸ,ਬਟਾਲਾ ਵਿਚ ਦੋ,ਦੁਜੇ  ਜਿਲਿਆਂ ਵਿਚ 74,ਮੋਹਾਲੀ ਵਿੱਚ ਤਿੰਨ ਆਈਸੋਲੇਟ ਕੀਤੇ ਹੋਏ ਹਨ।

Related posts

Leave a Reply