YOGESH GUPTA, LALJI CHOUDHAR ਅਕਾਲ ਅਕੈਡਮੀ ਧੁੱਗਾ ਕਲਾਂ ਵੱਲੋਂ ਕੁਦਰਤੀ ਜੀਵਾਂ ਦੇ ਨਾਲ ਪ੍ਰੇਮ ਵਿਸ਼ੇ ਤੇ ਐਕਟੀਵਿਟੀ ਕਰਵਾਈ


ਅਕਾਲ ਅਕੈਡਮੀ ਧੁੱਗਾ ਕਲਾਂ ਵੱਲੋਂ ਕੁਦਰਤੀ ਜੀਵਾਂ ਦੇ ਨਾਲ ਪ੍ਰੇਮ ਵਿਸ਼ੇ ਤੇ ਐਕਟੀਵਿਟੀ ਕਰਵਾਈ 




STAFF REPOTER: YOGESH GUPTA,SPL CORRESPONDENT :LALJI CHOUDHARY

ਗੜ੍ਹਦੀਵਾਲਾ :ਅੱਜ ਅਕਾਲ ਅਕੈਡਮੀ ਧੁੱਗਾ ਕਲਾਂ ਵੱਲੋਂ ਵਿਦਿਆਰਥੀਆਂ ਨੂੰ ‘ਕੁਦਰਤੀ ਜੀਵਾਂ ਨਾਲ ਪ੍ਰੇਮ ਅਤੇ ਦਇਆ ਕਰਨਾ’ ਵਿਸ਼ੇ ਤੇ ਇੱਕ ਆਨਲਾਇਨ ਐਕਟੀਵਿਟੀ ਕਰਵਾਈ ਗਈ । ਇਹ ਸਾਰੀ ਐਕਟੀਵਿਟੀ ਮੈਡਮ ਲਕਸ਼ਮੀ ਦੀ ਅਗਵਾਈ ਵਿੱਚ ਕਰਵਾਈ ਗਈ । ਜਿਸ ਵਿੱਚ ਵਿਦਿਆਰਥੀਆਂ ਨੇ ਪੰਛੀਆਂ ਲਈ ਵਿਸ਼ੇਸ਼ ਗਰਮੀ ਦੀ ਰੁੱਤ ਵਿੱਚ ਚੋਗਾ ਅਤੇ ਪਾਣੀ ਦਾ ਪ੍ਰਬੰਧ ਕਰਨ ਲਈ ਆਪਣੇ ਹੱਥੀਂ ਆਲਣੇ ਬਣਾ ਕੇ ਉਹਨਾਂ ਨੂੰ ਆਪਣੇ ਘਰ ਦੇ ਆਲੇ-ਦੁਆਲੇ ਰੁੱਖਾਂ ਤੇ ਰੱਖ ਦਿੱਤਾ ਗਿਆ ਤਾਂ ਜੋ ਪੰਛੀਆਂ ਦਾ ਜੀਵਨ ਜੀਉਣਾ ਸੁਖਾਲਾ ਹੋ ਸਕੇ । ਇਸ ਮੌਕੇ ਪ੍ਰਿੰਸੀਪਲ ਮੈਡਮ ਪਰਮਿੰਦਰ ਕੌਰ ਨੇ ਕਿਹਾ ਕਿ ਇਹੋ ਜਿਹੀ ਸਹਿ-ਕਿਰਿਆ ਕਰਵਾਉਣ ਦਾ ਉਦੇਸ਼ ਗੁਰੂ ਨਾਨਕ ਪਾਤਸ਼ਾਹ ਵੱਲੋਂ ਦਿੱਤੇ ਸਿਧਾਂਤ ‘ਵੰਡ ਛਕੋ’ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਆਪਣੇ ਖਾਲਸਾ ਪੰਥ ਨੂੰ ਦਿੱਤੇ ਸਿਧਾਂਤ ‘ਦਇਆ ਕਰਨਾ’ ਨੂੰ ਮੁੱਖ ਰੱਖ ਕੇ ਬੱਚਿਆਂ ਵਿੱਚ ਇਹ ਗੁਣ ਪੈਦਾ ਕਰਨ ਦਾ ਯਤਨ ਕਰਨਾ ਅਤੇ ਬੱਚਿਆਂ ਨੂੰ ਇਨਾਂ ਗੁਣਾਂ ਨੂੰ ਜਿੰਦਗੀ ਵਿੱਚ ਧਾਰਨ ਕਰਨ ਲਈ ਪ੍ਰੇਰਿਤ ਕਰਨਾ ਹੈ ।

Related posts

Leave a Reply