ਤੁਸੀਂ ਸਿਰਫ਼ ਬੇਟੀ ਹੀ ਨਹੀਂ ਜਲਾਈ,ਅੰਧੇਰੇ ਚ ਇਨਸਾਨੀਅਤ ਨੂੰ ਜਲਾਇਆ ਹੈ : ਸ਼ਰਿਤਾ ਸ਼ਰਮਾ

ਗੜਸ਼ੰਕਰ (ਅਸ਼ਵਨੀ ਸ਼ਰਮਾ) : ਪਿਛਲੇ ਦਿਨ ਯੂਪੀ ਦੇ ਹਾਥਰਸ ਵਿਖੇ ਹੋਏ ਘਿਨੋਣੇ ਅਤਿਆਚਾਰ ਤੇ ਮਾਨਵਤਾ ਨੂੰ ਸ਼ਰਮਸਾਰ ਕਰਨ ਵਾਲੇ ਬੀਜੇਪੀ ਸਰਕਾਰ ਅਤੇ ਯੂਪੀ ਪੁਲਿਸ ਦੇ ਰਵਈਏ ਖਿਲਾਫ਼ ਅਜ ਸੈਲਾ ਖੁਰਦ ਵਿਖੇ ਮੈਡਮ ਸ਼ਰਿਤਾ ਸ਼ਰਮਾਂ ਮੈਬਰ ਪੰਜਾਬ ਪਰਦੇਸ ਕਾਗਰਸ ਕਮੇਟੀ ਦੀ ਅਗਵਾਈ ਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਯੂਪੀ ਦੀ ਜੋਗੀ ਸਰਕਾਰ ਨੇ ਗੈਂਗਰੇਪ ਪੀੜਿਤ ਮਨੀਸ਼ਾ ਦੀ ਕੋਈ ਸਹਾਇਤਾ ਨਹੀਂ ਕੀਤੀ। ਜਦੋਂ ਕਿ ਉਸ ਦਾ ਰਾਤ ਨੂੰ ਹੀ ਸਸਕਾਰ ਕਰਵਾਕੇ ਇਨਸਾਨੀਅਤ ਨੂੰ ਸ਼ਰਮਸਾਰ ਕਰ ਦਿੱਤਾ। ਇਸ ਤੋਂ ਵੀ ਮਾੜਾ ਕੰਮ ਇਹਨਾਂ ਨੇ ਇਹ ਕੀਤਾ ਕਿ ਪਰਿਵਾਰਕ਼ ਮੈਬਰਾਂ ਨੂੰ ਘਰ ਚ ਬੰਦੀ ਬਣਾ ਕੇ ਉਨ੍ਹਾਂ ਨੂੰ ਸੰਸਕਾਰ ਚ ਜਾਣ ਤੋਂ ਰੋਕਿਆ ਗਿਆ। ਸ਼ਰਿਤਾ ਸ਼ਰਮਾਂ ਨੇ ਕਿਹਾ ਕਿ ਯੂਪੀ ਦੀ ਜੋਗੀ ਸਰਕਾਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਸ ਮੌਕੇ ਗੁਰਸੁਰਿੰਦਰ ਸਿੰਘ ਬੇਦੀ, ਦਵਿੰਦਰ ਬੈਸ, ਰੀਟਾ ਰਾਣਾ, ਰਾਣਾ ਰਜਿੰਦਰ, ਪ੍ਰੀਤਮ ਰਾਣਾ, ਸ਼ਾਮੀ ਪ੍ਰਧਾਨ, ਸਰਪੰਚ ਨੀਲਮ, ਵਿਜੇ, ਮਮਤਾ, ਹਰਮਨ ਬੰਗਾ, ਸਰਪੰਚ ਕੁਲਦੀਪ ਬੋੜਾ ਅਤੇ ਕਾਗਰਸੀ ਆਗੂ ਕੁਲਵਿੰਦਰ ਬਿਟੂ ਹਾਜਰ ਸਨ। 

Related posts

Leave a Reply