ਯੂਥ ਕਾਂਗਰਸ ਵਲੋਂ ਪੌਦੇ ਵੰਡ ਕੇ ਮਨਾਇਆ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਜਨਮਦਿਨ

ਗੜ੍ਹਸ਼ੰਕਰ 22 ਅਗਸਤ (ਅਸ਼ਵਨੀ ਸ਼ਰਮਾਂ) : ਚੰਡੀਗੜ੍ਹ ਚੌਂਕ ਵਿਖੇ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਵਲੋ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ ਬਰਿੰਦਰ ਸਿੰਘ ਢਿੱਲੋਂ ਜੀ ਦੀ ਅਗਵਾਈ ਵਿਚ ਜਿਲ੍ਹਾ ਪ੍ਰਧਾਨ ਦਮਨਦੀਪ ਸਿੰਘ ਜੀ ਦੇ ਦਿਸਾ ਨਿਰਦੇਸ਼ ਤਹਿਤ ਪੌਦੇ ਵੱਡ ਕੇ ਮਨਾਇਆ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਜੀ ਦਾ ਜਨਮ ਦਿਵਸ।ਇਸ ਮੌਕੇ ਲੋਕਾਂ ਨੇ ਖੁਸ਼ੀ ਜਾਹਰ ਕਰਦਿਆਂ ਗਿਆ ਇਹ ਬਹੁਤ ਵਧੀਆ ਉਪਰਾਲਾ ਹੈ ਵਾਤਾਵਰਨ ਨੂੰ ਸਾਫ ਸੁਥਰਾ ਕਰਨ ਲਈ ਰੁੱਖਾਂ ਦੀ ਵੰਡ ਕਰਨੀ ਬਹੁਤ ਵਧੀਆ ਗੱਲ ਹੈ।

ਇਸ ਮੌਕੇ ਨੌਜਵਾਨਾਂ ਨੇ ਸ੍ਰੀ ਰਾਜੀਵ ਗਾਂਧੀ ਜੀ ਨੂੰ ਯਾਦ ਕਰਦਿਆਂ ਕਿਹਾ ਰਾਜੀਵ ਗਾਂਧੀ ਜੀ ਦੀ ਸਾਡੇ ਦੇਸ਼ ਨੂੰ ਬਹੁਤ ਦੇਣ ਹੈ।ਉਹ ਹਮੇਸ਼ਾ ਨੌਜਵਾਨਾਂ ਦੇ ਮਾਰਗਦਰਸ਼ਕ ਰਹੇ ਹਨ।ਇਸ ਮੌਕੇ ਗੜ੍ਹਸ਼ੰਕਰ ਯੂਥ ਕਾਂਗਰਸ ਪ੍ਰਧਾਨ ਕਮਲ ਕਟਾਰੀਆ, ਰਣਜੀਤ ਸਿੰਘ, ਵਿਕਾਸ ਅਗਨੀਹੋਤਰੀ ਬੰਕਾ,ਰਵਿੰਦਰ ਕੁਮਾਰ,ਅਸੋਕ ਕੁਮਾਰ, ਅਵਤਾਰ ਸਿੰਘ,ਜਸਵੀਰ ਸਿੰਘ ਕਾਲਾ,ਗੋਲਡੀ,ਰਮਨ ਕੁਮਾਰ,ਹਨੀ ਸੋਹਲ,ਪੁਨੀਤ,ਹਰਪ੍ਰੀਤ,ਆਦਿ ਨੌਜਵਾਨ  ਹਾਜਰ ਸਨ

Related posts

Leave a Reply