ਯੂਥ ਕਾਂਗਰਸ ਹਲਕਾ ਗੜਸ਼ੰਕਰ ਵਲੋਂ ਕਿਸਾਨਾਂ ਦੇ ਹਕ ਚ ਕੱਢਿਆ ਕੈਡਲ ਮਾਰਚ


ਗੜਸ਼ੰਕਰ (ਅਸ਼ਵਨੀ ਸ਼ਰਮਾ) : ਸ ਬਰਿੰਦਰ ਸਿੰਘ ਢਿੱਲੋਂ ਪ੍ਰਧਾਨ ਪੰਜਾਬ ਯੂਥ ਕਾਂਗਰਸ ਜੀ ਦੀ ਅਗਵਾਈ ਵਿਚ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ ਵਲੋ ਕਿਸਾਨਾਂ ਦੇ ਹੱਕ ਵਿਚ ਮੋਮਬੱਤੀਆਂ ਜਗਾ ਕੇ ਮਾਰਚ ਕੱਢਿਆ ਗਿਆਂ ਅਤੇ  ਲੋਕਾਂ ਨੂੰ ਅਪੀਲ ਕੀਤੀ ਅੰਨਦਾਤੇ ਦੀ ਲੜਾਈ ਵਿਚ ਆਪਣਾ ਯੋਗਦਾਨ ਪਾਓ ਕੱਲ ਜੋ ਕਿਸਾਨ ਜੱਥੇਬੰਦੀਆਂ ਨੇ ਭਾਰਤ ਬੰਦ ਦਾ ਐਲਾਨ ਕੀਤਾ ਹੈ ਉਸਨੂੰ ਸਹਿਯੋਗ ਕਰੋ ਕਿਸਾਨਾਂ ਦਾ ਸਾਥ ਦਿਓ ਕੇਂਦਰ ਦਾ ਭਾਜਪਾ ਮੋਦੀ ਸਰਕਾਰ ਨੂੰ ਜਗਾਉਣ ਲਈ ਇਕ ਜੁੱਟ ਹੋ ਪਾਰਟੀ ਬਾਜੀ ਤੋ ਉਪਰ ਉਠ ਕੇ ਕਿਸਾਨਾਂ ਦਾ ਸਾਥ ਦਓ।ਇਸ ਮੌਕੇ ਕਮਲ ਕਟਾਰੀਆ ਪ੍ਰਧਾਨ ਯੂਥ ਕਾਂਗਰਸ ਹਲਕਾ ਗੜ੍ਹਸ਼ੰਕਰ, ਮਨਪ੍ਰੀਤ ਮੰਨੀ ਕੋਆਰਡੀਨੇਟਰ ਸੋਸਲ ਮੀਡੀਆ ਹਲਕਾ ਗੜ੍ਹਸ਼ੰਕਰ, ਸਚਿਨ ਧੀਮਾਨ, ਦਨੇਸ ਖੇਪੜ,ਮਨੋਹਰ ਖੇਪੜ, ਜੈ ਚੰਦ ਮੀਲੂ, ਅਵਤਾਰ ਤੇਰੀ, ਗੁਰਪ੍ਰੀਤ ਸਿੰਘ ਮੱਲੀ, ਲੀਡਰ ਕਟਾਰੀਆ, ਅਵਤਾਰ ਸਿੰਘ, ਸੁਰੂ ਕੁਮਾਰ, ਓਮਪ੍ਕਾਸ ਸੇਠੀ,ਜਸਪਾਲ ਜੱਸਾ,ਕੁਲਦੀਪ ਕਟਾਰੀਆ, ਹਰਦੀਪ ਹਰਸ ਕਟਾਰੀਆ, ਗੋਰਬ, ਪ੍ਰਿੰਸ, ਰੋਹਿਤ,ਮੋਹਿਤ,ਨਿਤਨ, ਪੰਕਜ ਆਦਿ ਵੱਡੀ ਗਿਣਤੀ ਵਿਚ ਨੌਜਵਾਨ ਸਾਥੀ ਹਾਜਰ ਸਨ।

Related posts

Leave a Reply