ਕੱਲ ਪੰਜਾਬ ਬੰਦ ਦੇ ਸਮਰਥਨ ‘ਚ ਯੂਥ ਕਾਂਗਰਸ ਦੇਸ਼ ਦੇ ਅੰਨਦਾਤਾ ਨਾਲ ਚਟਾਨ ਵਾਂਗ ਖੜੇਗਾ : ਅਚਿਨ ਸ਼ਰਮਾ

ਗੜ੍ਹਦੀਵਾਲਾ 24 ਸਤੰਬਰ(ਚੌਧਰੀ) : ਸਰਕਾਰ ਵੱਲੋਂ ਪਾਸ ਕੀਤੇ ਖੇਤ ਕਿਸਾਨ ਵਿਰੋਧੀ ਆਰਡੀਨੈਂਸ ਤੋਂ ਖਫਾ ਕਿਸਾਨਾਂ ਵਲੋਂ ਰੋਸ ਜਾਹਿਰ ਕਰਨ ਲਈ ਕੱਲ ਨੂੰ ਪੰਜਾਬ ਬੰਦ ਦੇ ਦਿੱਤੇ ਸੱਦੇ ਦਾ ਖੁਲ ਕੇ ਸਮਰਥਨ ਕਰਦਿਆਂ ਕਾਂਗਰਸ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਨੇ ਕਿਹਾ ਕਿ ਪੰਜਾਬ ਯੂਥ ਕਾਂਗਰਸ ਕਿਸਾਨਾਂ ਨਾਲ ਚਟਾਨ ਵਾਂਗ ਡੱਟ ਕੇ ਖੜੀ ਹੈ ਜੋ ਸੂਬਾ ਪ੍ਰਧਾਨ ਵਰਿੰਦਰ ਸਿੰਘ ਢਿੱਲੋਂ ਦੀ ਅਗਵਾਈ ਹੇਠ ਕਿਸਾਨਾਂ ਦੇ ਹਰ ਸੰਘਰਸ਼ ਵਿੱਚ ਡਟਵਾਂ ਸਮਰਥਨ ਦਵੇਗੀ।

ਇਸ ਮੌਕੇ ਕਾਂਗਰਸ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ ਗੜ੍ਹਦੀਵਾਲਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਦੋਸ਼ ਦੀ ਬਾਗਡੋਰ ਸੰਭਾਲੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਅੰਨਦਾਤਾ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਹਨ। ਉਨਾਂ ਕਿਹਾ ਕਿ ਅੱਜ ਭਾਜਪਾ ਸਰਕਾਰ ਨੇ ਕਿਸਾਨਾਂ ਦੇ ਗਲੇ ਨੁੰ ਹੱਥ ਪਾਇਆ ਹੈ। ਸਾਨੂੰ ਇਸ ਸਮੇਂ ਰਾਜਨੀਤੀ ਤੋਂ ਉਪਰ ਉਠ ਕੇ ਦੇਸ਼ ਦੇ ਅੰਨਦਾਤਾ ਦੇ ਹੱਕਾ ਲਈ ਚੱਲ ਰਹੇ ਇਸ ਮਹਾਂਯੁੱਧ ਵਿੱਚ ਡਟਵਾਂ ਸਾਥ ਦੇਣਾ ਚਾਹੀਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਕਿ ਪੰਜਾਬ ਯੂਥ ਕਾਂਗਰਸ 25 ਸਤੰਬਰ ਨੂੰ ਪੰਜਾਬ ਬੰਦ ਦੇ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਆਪਣਾ ਹਰ ਪੱਖੋਂ ਸਹਿਯੋਗ ਕਰੇਗਾ। ਉਨਾਂ ਸਖਤ ਸ਼ਬਦਾਂ ਵਿੱਚ ਮੋਦੀ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕਿਸਾਨਾਂ ਦੇ ਹੱਕਾਂ ਲਈ ਜੇਕਰ ਉਹਨਾਂ ਨੂੰ ਗੋਲਿਆਂ ਦਾ ਵੀ ਸਾਮਣਾ ਕਰਨਾ ਪਿਆ ਤਾਂ ਵੀ ਰਾਹੁਲ ਗਾਂਧੀ ਦੇ ਸਿਪਾਹੀ ਪਿੱਛੇ ਨਹੀਂ ਹੱਟਣਗੇ। ਉਨਾਂ ਕਿਹਾ ਕਿ ਜਿਨਾਂ ਚਿਰ ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨੇ ਕਿਸਾਨ ਵਿਰੋਧੀ ਆਰਡੀਨੈਂਸਾਂ ਨੂੰ ਰੱਦ ਨਹੀਂ ਕੀਤਾ ਜਾਂਦਾ ਉਨਾਂ ਸਮਾਂ ਪੰਜਾਬ ਯੂਥ ਕਾਂਗਰਸ ਵਲੋਂ ਸੰਘਰਸ਼ ਜਾਰੀ ਰਹੇਗਾ। 

Related posts

Leave a Reply