ਕਿਸਾਨ ਖੇਤੀ ਬਿੱਲਾਂ ਦੇ ਵਿਰੋਧ ਵਿਚ ਕਿਸਾਨਾਂ ਦੇ ਸਮਰਥਨ ‘ਚ ਸੜਕਾਂ ਤੇ ਨਿੱਤਰੇ ਯੂਥ ਕਾਂਗਰਸੀ ਵਰਕਰ

ਗੜਦੀਵਾਲ ਸ਼ਹਿਰ ਮੁਕੰਮਲ ਤੌਰ ਤੇ ਰਿਹਾ ਬੰਦ,ਆਵਾਜਾਈ ਵੀ ਠੱਪ

ਗੜ੍ਹਦੀਵਾਲਾ 25 ਸਤੰਬਰ (ਚੌਧਰੀ) : ਗੜ੍ਹਦੀਵਾਲਾ ਵਿਖੇ ਅੱਜ ਸਵੇਰੇ ਯੂਥ ਕਾਂਗਰਸ ਵਰਕਰ ਬਲਾਕ ਪ੍ਰਧਾਨ ਅਚਿਨ ਸ਼ਰਮਾ ਦੀ ਅਗਵਾਈ ਹੇਠ ਖੇਤੀ ਆਰਡੀਨੈਂਸ ਬਿੱਲਾਂ ਖਿਲਾਫ਼ ਕਿਸਾਨਾਂ ਵੱਲੋਂ ਵਿਆਪਕ ਪੱਧਰ ’ਤੇ ਪੂਰੇ ਭਾਰਤ ਵਿਚ ਬੰਦ ਦਾ ਸਮਰਥਨ ਵਿਚ ਖੁਲ ਕੇ ਨਿੱਤਰੇ ।ਜਿਸ ਦੇ ਮੱਦੇਨਜ਼ਰ ਗੜ੍ਹਦੀਵਾਲਾ ਦੇ ਹੁਸ਼ਿਆਰਪੁਰ ਦਸੂਹਾ ਰਾਸ਼ਟਰੀ ਰਾਜ ਮਾਰਗ ਟਾਂਡਾ ਰੋਡ ਤੇ ਟੈਂਟ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਬੋਲਦਿਆਂ ਯੂਥ ਬਲਾਕ ਕਾਂਗਰਸ ਪ੍ਰਧਾਨ ਅਚਿਨ ਸ਼ਰਮਾ ਨੇ ਕਿਹਾ ਕਿ ਇਸ ਪੰਜਾਬ ਬੰਦ ਦਾ ਵਿਆਪਕ ਅਸਰ ਦੇਖਣ ਨੂੰ ਮਿਲ ਰਿਹਾ ਹੈ ਅਤੇ ਜਦੋਂ ਤੱਕ ਕਿਸਾਨਾਂ ਨੂੰ ਉਹਨਾਂ ਦੇ ਹੱਕ ਨਹੀਂ ਮਿਲ ਜਾਂਦੇ ਉਦੋਂ ਤੱਕ ਕਿਸਾਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਰਹਾਂਗੇ । ਇਸ ਦੌਰਾਨ ਸਡ਼ਕੀ ਆਵਾਜਾਈ ਪੂਰੀ ਤਰ੍ਹਾਂ ਠੱਪ ਅਤੇ ਬਾਜ਼ਾਰ ਵੀ ਬੰਦ ਰਹੇ। ਸੂਬੇ ਭਰ ਵਿਚ ਵੱਖ ਵੱਖ ਥਾਈਂ ਬੰਦ ਦੇ ਸਮਰਥਨ ਅਤੇ ਖੇਤੀ ਬਿੱਲਾਂ ਦੇ ਖਿਲਾਫ਼ ਯੂਥ ਕਾਂਗਰਸ ਦੇ ਵਰਕਰ ਪ੍ਰਦਰਸ਼ਨ ਕਰ ਰਹੇ ਹਨ।

ਇਸ ਮੌਕੇ ਪੁਲਿਸ ਵੱਲੋਂ ਸੁਰੱਖਿਆ ਦੇ ਮੁਕੰਮਲ ਪ੍ਰਬੰਧ ਕੀਤੇ ਗਏ ਸਨ । ਇਸ ਮੌਕੇ ਤੇੇ ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ,ਸੌਰਵ ਮਨਹਾਸ, ਧਰਮਿੰਦਰ ਕਲਿਆਣ,ਜੋਰਾਵਰ ਸਿੰਘ,ਪੰਕਜ਼ ,ਕਮਲ, ਹਰਵਿੰਦਰ ਸਿੰਘ, ਕਰਨ, ਪਵਨ ਸਮੇਤ ਭਾਰੀ ਸੰੰਖਿਆਂ ਵਿਚ ਕਿਸਾਨ ਹਾਜ਼ਰ ਸਨ।

Related posts

Leave a Reply