ਪਟੇਲ ਸਿੰਘ ਧੁੱਗਾ ਬਸਪਾ ਦੇ ਹਲਕਾ ਯੂਥ ਕਨਵੀਨਰ,ਸਰੂਪ ਲਾਲ ਹਲਕਾ ਵਾਇਸ ਪ੍ਰਧਾਨ,ਧਰਮਪਾਲ ਭੱਟੀ,ਕਸ਼ਮੀਰ ਸਿੰਘ, ਤਰਲੋਚਨ ਸਿੰਘ ਬਾਹਗਾ,ਬਲਵੀਰ ਸਿੰਘ ਸੈਕਟਰ ਇੰਚਾਰਜ ਨਿਯੁਕਤ
ਗੜ੍ਹਦੀਵਾਲਾ 19 ਅਗਸਤ (ਚੌਧਰੀ / ਪ੍ਰਦੀਪ ਸ਼ਰਮਾ) : ਬਹੁਜਨ ਸਮਾਜ ਪਾਰਟੀ ਹਲਕਾ ਉੜਮੁੜ ਟਾਂਡਾ ਦੇ ਜੋਨ ਗੜ੍ਹਦੀਵਾਲਾ ਦੀ ਮੀਟਿੰਗ ਮਨਜੀਤ ਸਿੰਘ ਸਹੌਤਾ ਹਲਕਾ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਮਾਣਯੋਗ ਸਰਦਾਰ ਜਸਵੀਰ ਸਿੰਘ ਗੜ੍ਹੀ ਸੂਬਾ ਪ੍ਰਧਾਨ ਜੀ ਪਹੁੰਚੇ।ਉਨ੍ਹਾਂ ਨਾਲ ਵਿਸ਼ੇਸ਼ ਤੌਰ ਤੇ ਸਰਦਾਰ ਮਨਿੰਦਰ ਸਿੰਘ ਸ਼ੇਰਪੁਰੀ ਜੋਨ ਇੰਚਾਰਜ ਤੇ ਹਲਕਾ ਉੜਮੁੜ ਟਾਂਡਾ ਦੇ ਇੰਚਾਰਜ,ਦਲਜੀਤ ਰਾਏ ਸਕੱਤਰ ਬਸਪਾ ਪੰਜਾਬ, ਇੰਜਨੀਅਰ ਮਹਿੰਦਰ ਸਿੰਘ ਸੰਧਰਾਂ ਜਿਲ੍ਹਾ ਪ੍ਰਧਾਨ ਜੀ ਹਾਜ਼ਰ ਹੋਏ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਨੇ ਕਿਹਾ ਕਿ ਨੌਜਵਾਨ ਵਰਗ ਬਸਪਾ ਦੀ ਰੀੜ੍ਹ ਦੀ ਹੱਡੀ ਹੈ ।ਇਸ ਲਈ ਮੈਂ ਯੂਥ ਨੂੰ ਅਪੀਲ ਕਰਦਾ ਹਾਂ ਕਿ ਬਸਪਾ ਲਈ ਦਿਲ ਖੋਲ੍ਹ ਕੇ ਕੰਮ ਕਰੋ। ਮੀਟਿੰਗ ਵਿੱਚ ਨੌਜਵਾਨਾਂ ਦਾ ਇਕੱਠ ਦੇਖ ਕੇ ਸੂਬਾ ਪ੍ਰਧਾਨ ਨੇ ਖੁਸ਼ੀ ਜਾਹਿਰ ਕੀਤੀ। ਇਸ ਮੌਕੇ ਤੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਵੱਲੋਂ ਕੁੱਝ ਨਿਯੁਕਤੀਆਂ ਕੀਤੀਆਂ ਗਈਆਂ ਜਿਸ ਵਿੱਚ ਪਟੇਲ ਸਿੰਘ ਧੁੱਗਾ ਨੂੰ ਹਲਕਾ ਦਾ ਯੂਥ ਕਨਵੀਨਰ,ਸਰੂਪ ਲਾਲ ਨੂੰ ਹਲਕਾ ਵਾਇਸ ਪ੍ਰਧਾਨ, ਧਰਮਪਾਲ ਭੱਟੀ ਨੂੰ ਕਾਲਰਾ ਸੈਕਟਰ ਇੰਚਾਰਜ,ਕਸ਼ਮੀਰ ਸਿੰਘ ਸੈਕਟਰ ਇੰਚਾਰਜ, ਤਰਲੋਚਨ ਸਿੰਘ ਬਾਹਗਾ ਸੈਕਟਰ ਇੰਚਾਰਜ, ਬਲਵੀਰ ਸਿੰਘ ਸੈਕਟਰ ਇੰਚਾਰਜ ਨਿਯੁਕਤ ਕੀਤੇ ਗਏ।
ਇਸ ਮੌਕੇ ‘ਤੇ ਸੁਖਦੇਵ ਸਿੰਘ ਬਿੱਟਾ ਜੋਨ ਇੰਚਾਰਜ, ਮਨਦੀਪ ਕਲਸੀ ਜੋਨ ਇੰਚਾਰਜ, ਗੁਰਮੁੱਖ ਪੰਡੋਰੀ ਜਿਲ੍ਹਾ ਇੰਚਾਰਜ, ਗੁਰਦੇਵ ਸਿੰਘ ਬਿੱਟੂ ਜਿਲ੍ਹਾ ਇੰਚਾਰਜ, ਸਰਦਾਰ ਮਦਨ ਸਿੰਘ ਬੈਂਸ ਜਿਲ੍ਹਾ ਇੰਚਾਰਜ, ਸਰਵਣ ਨਿਆਜੀਆਂ ਜਿਲ੍ਹਾ ਸੈਕਟਰੀ, ਕੁਲਦੀਪ ਸਿੰਘ ਬਿੱਟੂ ਜਿਲ੍ਹਾ ਸੈਕਟਰੀ, ਨਰਿੰਦਰ ਸਿੰਘ ਹਲਕਾ ਜੋਨ ਇੰਚਾਰਜ, ਰਤਨ ਸਿੰਘ ਹਲਕਾ ਕੈਸ਼ੀਅਰ, ਚਮਨ ਲਾਲ ਸੀਕਰੀ ਹਲਕਾ ਜਰਨਲ ਸਕੱਤਰ, ਚਮਨ ਲਾਲ ਤੱਖੀ ਬਸਪਾ ਆਗੂ, ਅਮਨਦੀਪ, ਰਾਮ ਸਿੰਘ ਬੂਥ ਪ੍ਰਧਾਨ, ਅਜੈ ਆਲੋਵਾਲ,ਗੁਰਮੀਤ ਸਿੰਘ ਧੁੱਗਾ ਡੀ ਪੀ ਆਰ ਓ,ਮੈਨੇਜਰ ਕੁਲਦੀਪ ਸਿੰਘ ਗੜ੍ਹ ,ਪ੍ਰੇਮ ਪਾਲ, ਪਿੰ.ਨਵਤੇਜ ਸਿੰਘ,ਡਾ ਯੱਸ਼ ਪਾਲ,ਦਲਵਿੰਦਰ ਬੋਦਲ ਜਿਲ੍ਹਾ ਇੰਚਾਰਜ, ਨਿਰਮਲ ਸਿੰਘ ਤੇ ਹੋਰ ਬਸਪਾ ਆਗੂ ਹਾਜ਼ਰ ਸਨ।
- ਜ਼ਮੀਨੀ ਕਬਜ਼ੇ ਨੂੰ ਲੈ ਕੇ ਝਗੜਾ: ਦੋ ਧਿਰਾਂ ਵਿਚਕਾਰ ਗੋਲੀਬਾਰੀ, ਤਿੰਨ ਜ਼ਖ਼ਮੀ
- ਪੰਜਾਬ ਸਰਕਾਰ ਨੇ ਬੁਢਾਪਾ ਸਕੀਮ ਵਾਸਤੇ 4000 ਕਰੋੜ ਰੁਪਏ ਦਾ ਰੱਖਿਆ ਬਜਟ
- ਮਹਾਰਾਸ਼ਟਰ ਵਿੱਚ ਵੋਟਰ ਲਿਸਟ ਵਿੱਚ ਗੜਬੜੀ ਦੀ ਜਾਂਚ ਕਰਨ ਲਈ ਵਿਸ਼ੇਸ਼ ਟੀਮ ਬਣਾਈ
- 5 ਫਰਵਰੀ ਨੂੰ ਛੁੱਟੀ ਸਰਕਾਰੀ ਛੁੱਟੀ ਘੋਸ਼ਿਤ
- Punjab Police Promotions : 727 Personnel Elevated by DIG Sidhu
- ਵੱਡੀ ਖਬਰ :: ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਲਈ 55.45 ਕਰੋੜ ਰੁਪਏ ਦੀ ਰਾਸ਼ੀ ਜਾਰੀ, 86583 ਵਿਦਿਆਰਥੀਆਂ ਨੂੰ ਮਿਲੇਗਾ ਲਾਭ
EDITOR
CANADIAN DOABA TIMES
Email: editor@doabatimes.com
Mob:. 98146-40032 whtsapp