ਕਿਸਾਨਾਂ ਦੇ ਹੱਕ ਅਤੇ ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਗੜ੍ਹਦੀਵਾਲਾ ਵਿਖੇ ਨੌਜਵਾਨਾਂ ਨੇ ਕੱਢਿਆ ਕੈਂਡਲ ਮਾਰਚ

ਗੜ੍ਹਦੀਵਾਲਾ 28 ਸਤੰਬਰ(ਚੌਧਰੀ) : ਕਿਸਾਨਾਂ ਦੇ ਸਮਰਥਨ ਵਿਚ ਗੜ੍ਹਦੀਵਾਲਾ ਵਿਖੇ ਨੌਜਵਾਨਾਂ ਵਲੋਂ ਕੈਂਡਲ ਮਾਰਚ ਕੱਢਿਆ ਗਿਆ। ਜਿਸਦੀ ਅਗਵਾਈ ਰਾਹੁਲ ਭਨੋਟ ਵਿੱਕੀ ਪਹਿਲਵਾਨ ਅਤੇ ਪਿੰਡ ਅਰਗੋਵਾਲ ਦੇ ਸਰਪੰਚ ਹਰਜਿੰਦਰ ਸਿੰਘ ਨੇ ਕੀਤੀ। ਇਸ ਕੈਂਡਲ ਮਾਰਚ ਵਿੱਚ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਮੀਤ ਸਿੰਘ ਔਲਖ ਵੀ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ।ਇਹ ਕੈਂਡਲ ਮਾਰਚ ਅਜ਼ਾਦ ਮਾਰਕੀਟ ਮਾਸ਼ੀਆਂਣਾ ਕੰਪਲੈਕਸ ਨਿਊ ਸੋਨੂ ਢਾਬਾ ਤੋਂ ਸ਼ੁਰੂ ਹੋ ਕੇ ਬਸ ਸਟਾਪ ਗੜ੍ਹਦੀਵਾਲਾ ਵਿਖੇ ਸਮਾਪਤ ਹੋਇਆ।ਇਹ ਕੈਂਡਲ ਮਾਰਚ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਆਰਡੀਨੈਂਸਾਂ ਦੇ ਵਿਰੋਧ ‘ਚ ਕੱਢਿਆ ਗਿਆ ਅਤੇ ਮੋਦੀ ਸਰਕਾਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਗਈ।ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ ਉਹਨਾਂ ਨੂੰ ਪੂਰਾ ਤਾਂ ਕੀ ਕਰਨਾ ਉਲਟਾ ਕੇਂਦਰ ਸਰਕਾਰ ਲੋਕ ਮਾਰੂ ਨੀਤੀਆਂ ਅਪਣਾ ਕੇ ਮਨਮਰਜੀ ਕਰਨ ਤੇ ਉੱਤਰੀ ਹੈ।ਉਨ੍ਹਾਂ ਕਿਹਾ ਕਿ ਕਿਸਾਨ ਪਹਿਲਾਂ ਹੀ ਆਰਥਿਕ ਤੰਗੀ ਕੱਟ ਰਹੇ ਹਨ।ਕਿਸਾਨਾਂ ਨੂੰ ਰਾਹਤ ਦੇਣ ਦੀ ਬਜਾਏ ਉਨ੍ਹਾਂ ਦੀ ਕਿਸਾਨੀ ਤੇ ਕਾਲੇ ਕਨੂੰਨ ਲਾਗੂ ਕੀਤੇ ਜਾ ਰਹੇ ਹਨ।

ਇਸ ਮੌਕੇ ਵਿੱਕੀ ਪਹਿਲਵਾਨ ਨੇ ਕਿਹਾ ਕਿ ਇਸ ਕੈਂਡਲ ਮਾਰਚ ਸਰਬ ਸਾਂਝੇ ਤੌਰ ਤੇ ਕੱਢਿਆ ਗਿਆ।ਇਸ ਰੋਸ ਪ੍ਰਦਰਸ਼ਨ ਵਿਚ ਅੱਜ ਸਾਰੇ ਕਿਸਾਨ ਹੋਣ ਦੇ ਨਾਤੇ ਇਸ ਕੈਂਡਲ ਮਾਰਚ ਵਿਚ ਸ਼ਮਿਲ ਹੋਏ।ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਮਿਹਨਤ ਕਰਕੇ ਅੱਜ ਹਰ ਵਰਗ ਰੋਟੀ ਖਾ ਰਿਹਾ ਹੈ।ਪਰ ਮੋਦੀ ਸਰਕਾਰ ਕਿਸਨਾਂ ਨਾਲ ਧੱਕਾ ਕਰ ਰਹੀ ਹੈ ਜੋ ਸਹਿਣ ਯੋਗ ਨਹੀਂ ਹੈ।ਵਿੱਕੀ ਪਹਿਲਵਾਨ ਤੇ ਸਰਪੰਚ ਅਰਗੋਵਾਲ ਨੇ ਕਿਹਾ ਕਿ ਇਸ ਸਰਬ ਸਾਂਝੇ ਕੈਂਡਲ ਮਾਰਚ ਵਿਚ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਸ਼ਾਮਿਲ ਹੋਏ ਸਾਥੀਆਂਇਸ ਮੌਕੇ ਨੋਜਵਾਨ ਸਭਾ ਅਰਗੋਵਾਲ, ਦਲਿਤ ਨੇਤਾ ਸੁਭਮ ਸਹੋਤਾ,ਕੁਲਦੀਪ ਮਿੰਟੂ,ਸ਼ੈਕੀ ਕਲਿਆਣ, ਹਰਜਿੰਦਰ ਸਿੰਘ ਸਰਪੰਚ ਅਰਗੋਵਾਲ,ਨਿਰਮਲ ਸਿੰਘ ਪੰਚ,ਬਲਦੇਵ ਸਿੰਘ ਪੰਚ,ਡਿੰਪਲ ਅਰਗੋਵਾਲ,ਦਲਵੀਰ ਸਿੰਘ ਢਿੱਲੋਂ, ਜਗਜੋਤ ਔਲਖ,ਤਰਨਜੀਤ,ਨਵਜੋਤ ਸਿੰਘ,ਹਰਭਜਨ ਢੱਟ ਗੜ੍ਹਦੀਵਾਲਾ, ਸਵਤੰਤਰ ਬੰਟੀ,ਪਰਮਿੰਦਰ ਸਿੰਘ ਖੁਣਖੁਣ, ਵਿਸ਼ਾਲ ਕਪਿਲਾ,ਵਿੰਕੀ ਪਹਿਲਵਾਨ ਅਰਗੋਵਾਲ,ਨੀਰਜ਼ ਤਲਵਾੜਾ,ਕੇਡੀ ਦਸੂਹਾ ਅਤੇ ਕਮਲਪ੍ਰੀਤ ਥਿੰਦਾ ਚਿਪੜਾ ਅਦਿ ਸ਼ਾਮਿਲ ਹੋਏ।

Related posts

Leave a Reply