ਅਗੇਤੇ ਲੱਗੇ ਝੋਨੇ ਦੀ ਖੇਤੀਬਾੜੀ ਵਿਭਾਗ ਵੱਲੋਂ ਕਰਵਾਈ ਵਹਾਈ

 ਅਗੇਤੇ ਲੱਗੇ ਝੋਨੇ ਦੀ ਖੇਤੀਬਾੜੀ ਵਿਭਾਗ ਵੱਲੋਂ ਕਰਵਾਈ ਵਹਾਈ

ਪਠਾਨਕੋਟ,3 ਜੂਨ ( ਰਾਜਿੰਦਰ ਸਿੰਘ ਰਾਜਨ ਬਿਊਰੋ ਚੀਫ )  :   ਪੰਜਾਬ ਸਰਕਾਰ ਵੱਲੋਂ ਪਾਣੀ ਦੀ ਸੰਭਾਲ ਨੂੰ ਦੇਖਦਿਆਂ ਹੋਇਆ ਪਹਿਲਾ ਹੀ ਝੋਨਾ ਲਗਾਉਂਣ ਦੀ ਮਿਤੀ ਨਿਰਧਾਰਤ ਕੀਤੀ ਗਈ ਹੈ ਜਿਸ ਅਧੀਨ ਜਿਲਾ ਪਠਾਨਕੋਟ ਵਿੱਚ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਆਦੇਸ਼ਾਂ ਅਨੁਸਾਰ ਮੁਹਿਮ ਚਲਾ ਕੇ ਕਿਸਾਨਾਂ ਨੂੰ ਜਾਗਰੁਕ ਕੀਤਾ ਜਾ ਰਿਹਾ ਹੈੈਜਿਸ ਅਧੀਨ ਅੱਜ ਬਲਾਕ ਪਠਾਨਕੋਟ ਦੇ ਪਿੰਡ ਗੁਜਰਾਤ ਦੇ ਕਿਸਾਨ ਅਜੈਬ ਸਿੰਘ ਵੱਲੋਂ 2 ਜੂਨ 2020 ਨੂੰ ਝੋਨੇ ਦੀ ਲਵਾਈ ਕੀਤੀ ਗਈ ਸੀ ਜਿਸ ਦੀ ਸੂਚਨਾ ਖੇਤੀ ਬਾੜੀ ਵਿਭਾਗ ਦੇ ਅਧਿਕਾਰੀਆਂ ਤੱਕ ਪਹੁੰਚੀ।

 ਜਿਸ ਅਧੀਨ ਕਾਰਵਾਈ ਕਰਦਿਆਂ ਖੇਤੀ ਬਾੜੀ ਵਿਭਾਗ ਵੱਲੋਂ ਪੁਲਿਸ ਪ੍ਰਸਾਸਨ ਦੇ ਸਹਿਯੋਗ ਨਾਲ ਅੱਜ ਅਗੇਤੇ ਲਗਾਏ ਗਏ ਝੋਨੇ ਦੀ ਵਹਾਈ ਕਰਵਾ ਕੇ ਨਸ਼ਟ ਕਰ ਦਿੱਤਾ ਗਿਆਇਹ ਜਾਣਕਾਰੀ ਡਾ. ਹਰਤਰਨਪਾਲ ਸਿੰਘ ਮੁੱਖ ਖੇਤੀ ਬਾੜੀ ਅਫਸ਼ਰ ਪਠਾਨਕੋਟ ਨੇ ਦਿੱਤੀਉਨਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਚਨਾ ਮਿਲਣ ਤੇ ਉਨਾਂ ਵੱਲੋਂ ਖੇਤੀ ਬਾੜੀ ਅਫਸ਼ਰ ਡਾ. ਅਮਰੀਕ ਸਿੰਘ ਦੀ ਅਗਵਾਈ ਵਿੱਚ ਵਿਸ਼ੇਸ ਟੀਮ ਦਾ ਗਠਨ ਕੀਤਾ ਗਿਆ ਅਤੇ ਹਦਾਇਤ ਕੀਤੀ ਗਈ ਕਿ ਸਬ ਸੋਇਲ ਵਾਟਰ ਐਕਟ-2009 ਅਧੀਨ ਕਾਰਵਾਈ ਕੀਤੀ ਜਾਵੇ।ਜਿਸ ਤੇ ਕਾਰਵਾਈ ਕਰਦਿਆਂ ਪੁਲਿਸ ਪ੍ਰਸਾਸਨ ਦੇ ਸਹਿਯੋਗ ਨਾਲ ਅਗੇਤੇ ਲਗਾਏ ਗਏ ਝੋਨੇ ਦੀ ਵਹਾਈ ਕਰਵਾ ਕੇ ਨਸਟ ਕੀਤਾ ਗਿਆ।ਉਨਾਂ ਕਿਸਾਨਾਂ  ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪਹਿਲਾ ਹੀ ਕੋਵਿਡ 19 ਨੂੰ ਮੁੱਖ ਰੱਖਦਿਆਂ ਹੋਇਆ 10 ਜੂਨ ਨੂੰ ਝੋਨਾ ਲਗਾਉਂਣ ਦੀ ਆਗਿਆ ਦਿੱਤੀ ਹੋਈ ਹੈ ਅਤੇ ਕੋਈ ਵੀ ਕਿਸਾਨ ਨਿਰਧਾਰਤ ਮਿਤੀ ਤੋਂ ਪਹਿਲਾ ਝੋਨਾ ਲਗਾਉਂਣ ਦੀ ਕੋਸਿਸ ਨਾ ਕਰਨ,ਉਨਾਂ ਕਿਹਾ ਕਿ ਜਿਲਾ ਪਠਾਨਕੋਟ ਵਿੱਚ ਸਰਕਾਰ ਵੱਲੋਂ ਨਿਰਧਾਰਤ ਸਮੇਂ ਤੋਂ ਪਹਿਲਾ ਕਿਸੇ ਵੀ ਕਿਸਾਨ ਨੂੰ ਝੋਨਾ ਲਗਾਉਂਣ ਦੀ ਆਗਿਆ ਨਹੀਂ ਦਿੱਤੀ ਜਾਵੇਗੀਉਨਾਂ ਕਿਹਾ ਕਿ ਅਗੇਤਾ ਝੋਨਾ ਲਗਾਉਂਣ ਨਾਲ ਵਧੇਰੇ ਪਾਣੀ ਨਸਟ ਹੁੰਦਾ ਹੈ ਅਤੇ ਆਉਂਣ ਵਾਲੇ ਭਵਿੱਖ ਲਈ ਪਾਣੀ ਅਨਮੋਲ ਹੈ ਇਸ ਦੀ ਜਿਆਦਾ ਤੋਂ ਜਿਆਦਾ ਬੱਚਤ ਕਰਨੀ ਅੱਜ ਦੀ ਪੀੜੀ ਦੀ ਜਿਮੇਦਾਰੀ ਹੈਉਨਾਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ ਬਣਦਾ ਹੈ ਕਿ ਇਸ ਮਹੱਤਵਪੁਰਨ ਕਾਰਜ ਲਈ ਆਪਣਾ ਸਹਿਯੋਗ ਦੇਈਏ।

Related posts

Leave a Reply