ਅਮਰਿੰਦਰ ਸਿੰਘ ਨੇ ਕਿਸੇ ਨੌਜਵਾਨ ਲੀਡਰ ਨੂੰ ਪ੍ਰਧਾਨ ਬਣਾਏ ਜਾਣ ਦੀ ਕੀਤੀ ਵਕਾਲਤ

LATEST – ਕਾਂਗਰਸ ਵਰਕਿੰਗ ਕਮੇਟੀ ਨੂੰ ਰਾਹੁਲ ਗਾਂਧੀ ਦੇ ਵਿਕਲਪ ਵਜੋਂ ਨਵੀਂ ਪੀੜ੍ਹੀ ਦੇ ਅਜਿਹੇ ਨੌਜਵਾਨ ਨੂੰ ਕਮਾਨ ਸੌਪਣੀ ਚਾਹੀਦੀ ਹੈ, ਜੋ ਆਪਣੀ ਦੇਸ਼ ਵਿਆਪੀ ਪਛਾਣ ਤੇ ਜ਼ਮੀਨ ਨਾਲ ਜੁੜੇ ਹੋਣ ਜ਼ਰੀਏ ਲੋਕਾਂ ਨੂੰ ਉਤਸ਼ਾਹਿਤ ਕਰ ਸਕੇ।

New Delhi :(DT) ਕਾਂਗਰਸ ਦੇ ਆਹਲਾ ਲੀਡਰ ਵੀ ਇਸ ਮੁੱਦੇ ‘ਤੇ ਚੁੱਪ ਸਾਧੀ ਬੈਠੇ ਹਨ। ਇਸੇ ਵਿਚਾਲੇ ਮੁੱਖ ਮੰਤਰੀ ਤੇ ਕਾਂਗਰਸ ਦੇ ਸੀਨੀਅਰ ਲੀਡਰ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਬਿਆਨ ਦਿੱਤਾ ਹੈ। ਅਮਰਿੰਦਰ ਸਿੰਘ ਨੇ ਕਿਸੇ ਨੌਜਵਾਨ ਲੀਡਰ ਨੂੰ ਪ੍ਰਧਾਨ ਬਣਾਏ ਜਾਣ ਦੀ ਵਕਾਲਤ ਕੀਤੀ ਹੈ। ਇਸ ਦੇ ਨਾਲ ਹੀ ਕੈਪਟਨ ਨੇ ਬਜ਼ੁਰਗ ਲੀਡਰਾਂ ਨੂੰ ਨਵੇਂ ਲੋਕਾਂ ਨੂੰ ਰਾਹ ਦੇਣ ਦੀ ਵੀ ਨਸੀਹਤ ਦਿੱਤੀ ਹੈ। ਦ ਲੋਕ ਸਭਾ ਚੋਣਾਂ ਵਿੱਚ ਕਰਾਰੀ ਹਾਰ ਦੇ ਬਾਅਦ ਰਾਹੁਲ ਗਾਂਧੀ ਨੇ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਦੇਸ਼ ਦੀ ਬਹੁਸੰਖਿਅਕ ਨੌਜਵਾਨ ਆਬਾਦੀ ਦੇ ਮੱਦੇਨਜ਼ਰ ਕਾਂਗਰਸ ਵਰਕਿੰਗ ਕਮੇਟੀ ਨੂੰ ਰਾਹੁਲ ਗਾਂਧੀ ਦੇ ਵਿਕਲਪ ਵਜੋਂ ਨਵੀਂ ਪੀੜ੍ਹੀ ਦੇ ਅਜਿਹੇ ਨੌਜਵਾਨ ਨੂੰ ਕਮਾਨ ਸੌਪਣੀ ਚਾਹੀਦੀ ਹੈ, ਜੋ ਆਪਣੀ ਦੇਸ਼ ਵਿਆਪੀ ਪਛਾਣ ਤੇ ਜ਼ਮੀਨ ਨਾਲ ਜੁੜੇ ਹੋਣ ਜ਼ਰੀਏ ਲੋਕਾਂ ਨੂੰ ਉਤਸ਼ਾਹਿਤ ਕਰ ਸਕੇ।


ਕੈਪਟਨ ਦਾ ਬਿਆਨ ਇਸ ਲਈ ਅਹਿਮ ਹੈ ਕਿਉਂਕਿ ਅਗਲੇ ਕਾਂਗਰਸ ਪ੍ਰਧਾਨ ਨੂੰ ਲੈ ਕੇ ਪਹਿਲੀ ਵਾਰ ਕਿਸੇ ਲੀਡਰ ਨੇ ਵਿਚਾਰ ਰੱਖੇ ਹਨ। ਰਾਹੁਲ ਦੇ ਜਨਤਕ ਤੌਰ ‘ਤੇ ਅਸਤੀਫ਼ਾ ਦੇਣ ਦੇ ਬਾਵਜੂਦ ਪਾਰਟੀ ਲੀਡਰ ਇਹੀ ਕਹਿ ਰਹੇ ਹਨ ਕਿ ਕਾਂਗਰਸ ਵਰਕਿੰਗ ਕਮੇਟੀ ਇੱਕ ਵਾਰ ਫਿਰ ਰਾਹੁਲ ਦੇ ਅਸਤੀਫਾ ਵਾਪਸ ਲੈਣ ਦੀ ਮੰਗ ਕਰੇਗੀ।

ਸੂਤਰਾਂ ਦੇ ਹਵਾਲੇ ਨਾਲ ਅਗਲੇ ਪ੍ਰਧਾਨ ਵਜੋਂ ਕਈ ਨਾਂ ਸਾਹਮਣੇ ਆਏ ਹਨ ਜਿਨ੍ਹਾਂ ਵਿੱਚ ਸੁਸ਼ੀਲ ਕੁਮਾਰ ਸ਼ਿੰਦੇ, ਮੱਲਿਕਾਰਜੁਨ ਖੜਗੇ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਵਰਗੇ ਬਜ਼ੁਰਗ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਨੌਜਵਾਨ ਲੀਡਰਾਂ ਵਿੱਚੋਂ ਸਚਿਨ ਪਾਇਲਟ ਦਾ ਨਾਂ ਵੀ ਸਾਹਮਣੇ ਆ ਰਿਹਾ ਹੈ।

Related posts

Leave a Reply