ਅੰਮਿ੍ਤਧਾਰੀ ਵਿਅਕਤੀ ਨੂੰ ਜ਼ਬਰਦਸਤੀ ਨਸ਼ੇ ਦਾ ਘੋਲ ਪਿਲਾ ਕੇ ਦਾਹੜੀ ਤੇ ਕੇਸ ਕਤਲ਼ , ਪੁਲਿਸ ਵੱਲੋਂ ਚਾਰ ਨਾ ਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ

ਅੰਮਿ੍ਤਧਾਰੀ ਵਿਅਕਤੀ ਨੂੰ ਜ਼ਬਰਦਸਤੀ ਨਸ਼ੇ ਦਾ ਘੋਲ ਪਿਲਾ ਕੇ ਦਾਹੜੀ ਤੇ ਕੇਸ ਕਤਲ਼ , ਪੁਲਿਸ ਵੱਲੋਂ ਚਾਰ ਨਾ ਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ
ਗੁਰਦਾਸਪੁਰ 15 ਜੁਲਾਈ ( ਅਸ਼ਵਨੀ ) :– ਅਮਿ੍ਰਤਧਾਰੀ ਸਿੱਖ ਵਿਅਕਤੀ ਨੂੰ ਜ਼ਬਰਦਸਤੀ ਨਸ਼ੇ ਦਾ ਘੋਲ ਪਿਲਾ ਕੇ ਦਾਹੜੀ ਤੇ ਕੇਸ ਕੱਤਲ਼ ਕਰਨ ਤੇ ਪੁਲਿਸ ਸਟੇਸ਼ਨ ਧਾਰੀਵਾਲ ਦੀ ਪੁਲਿਸ ਵੱਲੋਂ ਚਾਰ ਨਾ ਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ । ਪੀੜਤ ਵਿਅਕਤੀ ਨੇ ਪੁਲਿਸ ਨੂੰ ਦਿੱਤੇ ਬਿਆਨ ਰਾਹੀਂ ਦਸਿਆਂ ਕਿ ਉਸ ਨੇ ਕਰੀਬ 20 ਸਾਲ ਤੋ ਅੰਮ੍ਰਿਤ ਛੱਕਿਆ ਹੋਇਆ ਹੈ ।

ਬੀਤੇ ਦਿਨ ਉਹ ਆਪਣੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਧਾਰੀਵਾਲ ਤੋ ਵਾਪਿਸ ਜਾ ਰਿਹਾ ਸੀ ਕਰੀਬ 7 ਵਜੇ ਜਦੋਂ ਉਹ ਡੱਡਵਾ ਰੋਡ ਬੱਲ ਬੇਕਰੀ ਦੀ ਦੁਕਾਨ ਨੇੜੇ ਪੁਜਾ ਤਾਂ ਇਕ ਵਿਅਕਤੀ ਜਿਸ ਨੇ ਆਪਣਾ ਮੁੰਹ ਪਰਨੇ ਨਾਲ ਲਪੇਟਿਆ ਹੋਇਆਂ ਸੀ ਨੇ ਉਸ ਨੂੰ ਇਸ਼ਾਰਾ ਕਰਕੇ ਰੋਕਿਆਂ ਤੇ ਅੱਗੇ ਜਾਣ ਲਈ ਮੋਟਰ-ਸਾਈਕਲ ਤੇ ਸਵਾਰ ਹੋ ਗਿਆ ਤੇ ਥੋੜੀ ਅੱਗੇ ਜਾ ਕੇ ਛੁਰਾ ਨੁਮਾ ਹਥਿਆਰ ਕੱਢ ਕੇ ਉਸ ਦੀ ਵੱਖੀ ਤੇ ਰੱਖ ਦਿੱਤਾ ਤੇ ਕਿਹਾ ਕਿ ਪਿੰਡ ਛੋਟੇਪੁਰ ਛੱਡ ਕੇ ਆ ਪਿੰਡ ਛੋਟੇਪੁਰ ਪੁੱਜਣ ਤੇ ਉਸ ਨੂੰ ਹੋਰ ਅੱਗੇ ਚੱਲਣ ਲਈ ਕਿਹਾ ਜਦੋਂ ਉਹ ਪਿੰਡ ਭਿਖਾਰੀਵਾਲ ਰੋਡ ਉੱਪਰ ਪੁੱਜੇ ਤਾਂ ਮੋਟਰ-ਸਾਈਕਲ ਰੋਕਣ ਲਈ ਕਿਹਾ ਜਿੱਥੇ ਤਿੰਨ ਹੋਰ ਨਾ ਮਾਲੂਮ ਵਿਅਕਤੀ ਮੋਕਾ ਤੇ ਆ ਗਏ.

ਉਹਨਾਂ ਨੇ ਉਸ ਨੂੰ ਫੜ ਕੇ ਨਸ਼ੇ ਵਾਲਾ ਘੋਲ ਉਸ ਦੇ ਮੂੰਹ ਵਿੱਚ ਪਾ ਦਿੱਤਾ ਅਤੇ ਦੂਜੇ ਵਿਅਕਤੀਆਂ ਨੇ ਕੈਂਚੀ ਦੇ ਨਾਲ ਉਸ ਦੀ ਦਾੜੀ ਤੇ ਸਿਰ ਦੇ ਵਾਲ ਕੱਟ ਦਿੱਤੇ ਉਸ ਵੱਲੋਂ ਵਿਰੋਧ ਕਰਨ ਤੇ ਉਕਤ ਵਿਅਕਤੀਆਂ ਨੇ ਉਸ ਨਾਲ ਹੁਰਾ ਮੁੱਕੀ ਕੀਤੀ ਤੇ ਮੋਕਾ ਤੋ ਦੋੜ ਗਏ । ਏ ਐਸ ਆਈ ਰਜਿੰਦਰ ਕੁਮਾਰ ਨੇ ਦਸਿਆਂ ਕਿ ਪੀੜਤ ਵਿਅਕਤੀ ਵੱਲੋਂ ਦਿੱਤੇ ਬਿਆਨ ਤੇ ਪੁਲਿਸ ਵੱਲੋਂ 4 ਨਾ ਮਾਲੂਮ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰਕੇ ਅੱਗੇ ਜਾਂਚ ਕੀਤੀ ਜਾ ਰਹੀ ਹੈ ।

Related posts

Leave a Reply