ਅੱਜ ਡਰੱਗ ਕੰਟਰੋਲ ਅਫਸਰ  ਮਨਪ੍ਰੀਤ ਸਿੰਘ ਵੱਲੋ ਹੁਸ਼ਿਆਰਪੁਰ ਦੇ ਮੈਡੀਕਲ ਸਟੋਰਾਂ ਦੀ ਅਚਨਚੇਤ ਚੈਕਿੰਗ

ਅੱਜ ਡਰੱਗ ਕੰਟਰੋਲ ਅਫਸਰ  ਮਨਪ੍ਰੀਤ ਸਿੰਘ ਵੱਲੋ ਹੁਸ਼ਿਆਰਪੁਰ ਦੇ ਮੈਡੀਕਲ ਸਟੋਰਾਂ ਦੀ ਇਨਪੈਕਸ਼ਨ

ਤਿੰਨ ਤਰਾਂ ਦੀਆ ਦਵਾਈਆ ਦੇ ਸੈਪਲ ਲਏ ਗਏ

ਹੁਸ਼ਿਆਰਪੁਰ 29 ਜੁਲਾਈ ( ਆਦੇਸ਼ ) ਮਾਨਯੋਗ ਸਿਵਲ ਸਰਜਨ ਡਾ ਰਣਜੀਤ ਸਿੰਘ ਗੋਤੜਾ ਅਤੇ ਜੈਡ. ਐਲ. ਏ. ਰਜੇਸ਼ ਸੂਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅੱਜ ਡਰੱਗ ਕੰਟਰੋਲ ਅਫਸਰ  ਮਨਪ੍ਰੀਤ ਸਿੰਘ ਵੱਲੋ ਹੁਸ਼ਿਆਰਪੁਰ ਸ਼ਹਿਰ ਦੇ ਮੈਡੀਕਲ ਸਟੋਰਾਂ ਦੀ ਇਨਪੈਕਸ਼ਨ ਕੀਤੀ ਗਈ ਅਤੇ  ਦਵਾਈਆਂ ਦਾ ਰਿਕਾਰਡ ਚੈਕ ਕੀਤਾ ਗਿਆ ਤੇ ਤਿੰਨ ਤਰਾਂ ਦੀਆਾਂ ਸ਼ੱਕੀ ਦਵਾਈਆਂ ਦੇ ਸੈਪਲ ਲੈ ਕੇ ਡਰੱਗ ਐਨਾਲਿਸਟ ਪੰਜਾਬ ਖਰੜ ਨੂੰ ਭੇਜ ਦਿੱਤੇ ਗਏ ਹਨ |

  ਇਸ ਮੌਕੇ  ਉਹਨਾਂ ਇਹ ਵੀ ਦੱਸਿਆ ਕਿ ਫਗਵਾੜਾ ਰੋਡ , ਰਵਿਦਾਸ ਨਗਰ ਅਤੇ ਊਨਾ ਰੋਡ ਤੇ ਸਾਰੇ  ਮੈਡੀਕਲ ਸਟੋਰ ਚੈਕ ਕੀਤੇ ਗਏ , ਮੈਡੀਕਲ ਸਟੋਰ ਦੇ  ਮਾਲਿਕਾਂ ਨੂੰ ਹਦਾਇਤ ਕੀਤੀ ਕਿ ਉਹ ਮੈਡੀਕਲ ਸਟੋਰ ਜਦ ਤੱਕ ਖੁਲਾ ਰਹੇ ਉਦੋ ਤੱਕ  ਫਰਮਾਸਿਸਟ ਦੀ ਹਾਜਰੀ ਜਰੂਰੀ ਹੋਣੀ ਚਾਹੀਦੀ ਹੈ | ਉਹਨਾਂ ਇਹ ਵੀ ਕਿਹਾ ਕਿ  ਡਾਕਟਰ ਦੀ ਲਿਖੀ ਪਰਚੀ ਤੇ ਦਵਾਈ ਹੀ ਵੇਚਣ,  ਬਿਨਾਂ ਪਰਚੀ ਤੋ ਕਿਸੇ ਨੂੰ ਦਵਾਈ ਨਾ ਦੇਣ | ਇਸ ਮੋਕੇ ਇਹਨਾਂ ਦੀ ਟੀਮ ਵਿੱਚ  ਵੀਰ ਸਿੰਘ ਤੇ ਰਾਜੂ ਵੀ ਹਾਜਰ ਸੀ |

Related posts

Leave a Reply