ਆਜ਼ਾਦੀ ਦਿਹਾੜੇ ਤੋਂ ਬਾਅਦ ਵਿੰਗ ਕਮਾਂਡਰ ਅਭਿਨੰਦਨ ਕਰਨਗੇ ਵੱਡਾ ਧਮਾਕਾ

ਨਵੀਂ ਦਿੱਲੀ : ਵਿੰਗ ਕਮਾਂਡਰ ਅਭਿਨੰਦਨ ਵਰਧਮਾਨ ਅਗਲੇ ਦੋ ਹਫ਼ਤੇ ‘ਚ ਮਿਗ-21 ਨੂੰ ਉਡਾਉਣ ਲਈ ਮੁੜ ਤੋਂ ਤਿਆਰ ਹਨ। ਇੱਕ ਮੈਡੀਕਲ ਬੋਰਡ ਨੇ ਫਾਈਟਰ ਕੌਕਪਿਟ ‘ਚ ਉਨ੍ਹਾਂ ਦੀ ਵਾਪਸੀ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ ਵਿੰਗ ਕਮਾਂਡਰ ਭਾਰਤ ਅਤੇ ਪਾਕਿਸਤਾਨ ‘ਚ ਬਚਾਅ ਦੌਰਾਨ ਇੱਕ ਵੱਡਾ ਚਿਹਰਾ ਬਣੇ ਸੀ।

ਭਾਰਤ ਅਤੇ ਪਾਕਿਸਤਾਨ ਦੀ ਹਵਾਈ ਫ਼ੌਜ ‘ਚ ਹੋਏ ਏਅਰਸਟ੍ਰਾਈਕ ਦੌਰਾਨ 27 ਫਰਵਰੀ ਨੂੰ ਮਿਗ-21 ਦੇ ਹਾਦਸਾਗ੍ਰਸਤ ਹੋਣ ਕਰਕੇ ਵਰਧਮਾਨ ਵੀ ਜ਼ਖ਼ਮੀ ਹੋ ਗਏ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਪਾਕਿ ਸੈਨਾ ਨੇ ਵੀ ਫੜ ਲਿਆ ਸੀ ਅਤੇ ਉਨ੍ਹਾਂ ਨੇ ਉਸ ਮੌਕੇ ਆਪਣੀ ਬਹਾਦੁਰੀ ਦਾ ਪ੍ਰਦਰਸ਼ਨ ਕੀਤਾ ਸੀ ਜਿਸ ਦੀ ਤਾਰੀਫ ਸਾਰੇ ਦੇਸ਼ ਨੇ ਕੀਤੀ ਸੀ।

ਸੂਤਰਾਂ ਮੁਤਾਬਕ ਆਈਏਐਫ ਬੇਂਗਲੁਰੂ ਦੇ ਇੰਸਟੀਚੀਊਟ ਆਫ਼ ਏਅਰੋਸਪੇਸ ਮੈਡੀਸੀਨ ਨੇ ਵਰਧਮਾਨ ਨੂੰ ਦੁਬਾਰਾ ਉਡਾਨ ਭਰਨ ਦੀ ਮੰਜੂਰੀ ਦੇ ਦਿੱਤੀ ਹੈ। ਇਸ ਮੰਜੂਰੀ ਤੋਂ ਪਹਿਲਾਂ ਉਨ੍ਹਾਂ ਦੀ ਮੈਡੀਕਲ ਜਾਂਚ ਹੋਈ ਜਿਸ ਨੂੰ ਅਭਿਨੰਦਨ ਨੇ ਪਾਸ ਕੀਤਾ।

Related posts

Leave a Reply