ਆਪ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਬਚਾਓ ਰੈਲੀ ਸ਼ੁਰੂ

ਅੰਮ੍ਰਿਤਸਰ: – ਆਪ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਪੰਜਾਬ ਬਚਾਓ ਰੈਲੀ ਸ਼ੁਰੂ ਕੀਤੀ ਗਈ ਹੈ। ਇਸਦੀ ਸ਼ੁਰੂਆਤ  ਸ਼੍ਰੀ ਅਕਾਲ ਤਖਤ ਸਾਹਿਬ ਤੇ ਮੱਥਾ ਟੇਕ ਕੇ ਤੇ ਅਰਦਾਸ ਕਰਕੇ ਸ਼ੁਰੂ ਕੀਤੀ ਗਈ ਇਸ ਤੋਂ ਬਾਅਦ ਪੰਜਾਬ ਬਚਾਓ ਰੈਲੀ ਹਲਕਾ ਅਟਾਰੀ ਤੋਂ ਸ਼ੁਰੂ ਹੋਵੇਗੀ ਤੇ ਹਲਕਾ ਰਾਜਾ ਸਾਂਸੀ ਵਿਖੇ ਜਾਵੇਗੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਨੇਤਾ ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਬਚਾਓ ਰੈਲੀ ਕੁੱਲ 43 ਹਲਕਿਆਂ ਵਿੱਚ ਜਾਵੇਗੀ ਅਤੇ ਰੋਜ਼ਾਨਾ  ਦੋ ਹਲਕਿਆਂ ਵਿੱਚ ਜਾਵੇਗੀ ਉਹਨਾਂ ਕਿਹਾ ਕਿ ਜਦੋਂ ਤੋਂ  ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਲਗਾਤਾਰ ਪੰਜਾਬ ਦਾ ਗ੍ਰਾਫ ਡਿੱਗਦਾ ਜਾ ਰਿਹਾ ਹੈ ਅਤੇ ਇਸ ਸਮੇਂ ਲੋੜ ਹੈ ਪੰਜਾਬ ਨੂੰ ਬਚਾਉਣ ਦੀ ਅਤੇ ਇਸ ਲਈ ਪੰਜਾਬ ਬਚਾਓ ਰੈਲੀ ਦੀ ਸ਼ੁਰੂਆਤ ਹੀ ਕੀਤੀ ਗਈ  ਹੈ।

ਓਧਰ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਵਿੱਚ ਨਸ਼ਾ ਬਹੁਤ ਜਿਆਦਾ ਵੱਧਦਾ ਜਾ ਰਿਹਾ ਹੈ ਅਤੇ ਪੰਜਾਬ ਵਿੱਚ ਬਦਲਾਖੋਰੀ ਦੀ ਰਾਜਨੀਤੀ ਬਹੁਤ ਜਿਆਦਾ ਚੱਲ ਰਹੀ ਹੈ ਅਤੇ ਇਸ ਸਮੇਂ ਸਭ ਤੋਂ ਜਿਆਦਾ ਲੋੜ ਸੀ ਪੰਜਾਬ ਬਚਾਓ ਰੈਲੀ ਦੀ ਅਤੇ ਇਸੇ ਲਈ ਹੁਣ ਪੰਜਾਬ ਬਚਾਓ ਰੈਲੀ ਅਕਾਲੀ ਦਲ ਵੱਲੋਂ ਕੀਤੀ ਜਾ ਰਹੀ ਹੈ.

Related posts

Leave a Reply