ਏਅਰਪੋਰਟ ਤੇ ਆਉਂਣ ਅਤੇ ਜਾਣ ਵਾਲੇ ਹਰੇਕ ਵਿਅਕਤੀ ਦਾ ਕੀਤਾ ਜਾਂਦਾ ਹੈ ਮੈਡੀਕਲ : ਡਾ.ਆਦਿੱਤੀ ਸਲਾਰੀਆ

ਏਅਰਪੋਰਟ ਤੇ ਆਉਂਣ ਅਤੇ ਜਾਣ ਵਾਲੇ ਹਰੇਕ ਵਿਅਕਤੀ ਦਾ ਕੀਤਾ ਜਾਂਦਾ ਹੈ ਮੈਡੀਕਲ : ਡਾ.ਆਦਿੱਤੀ ਸਲਾਰੀਆ

ਪਠਾਨਕੋਟ, 4 ਜੂਨ  (ਰਜਿੰਦਰ ਸਿੰਘ ਰਾਜਨ ਬਿਊਰੋ ਚੀਫ) : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸਨ ਫਤਿਹ ਅਧੀਨ ਜਿਲਾ ਪਠਾਨਕੋਟ ਵਿੱਚ ਪੂਰੀ ਸਾਵਧਾਨੀ ਰੱਖੀ ਜਾ ਰਹੀ ਹੈ ਸ. ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਿਸ਼ਾ ਨਿਰਦੇਸਾਂ ਅਨੁਸਾਰ ਜਿੱਥੇ ਜਿਲਾ ਪਠਾਨਕੋਟ ਵਿੱਚ ਇੰਟਰ ਸਟੇਟ ਨਾਕੇ ਲਗਾ ਕੇ ਹਰੇਕ ਵਿਅਕਤੀ ਜੋ ਜਿਲਾ ਪਠਾਨਕੋਟ ਵਿੱਚ ਦਾਖਲ ਹੋ ਰਿਹਾ ਹੈ ਉਨਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ ਉੱਥੇ ਹੀ ਪਠਾਨਕੋਟ ਵਿਖੇ ਏਅਰ ਪੋਰਟ ਤੇ ਵੀ ਸਿਹਤ ਵਿਭਾਗ ਦੀ ਵਿਸੇਸ ਟੀਮ ਲਗਾ ਕੇ ਬਾਹਰੀ ਸੂਬਿਆਂ ਤੋਂ ਆਉਂਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਨਾਂ ਦੀ ਸੈਂਪਿਗ ਵੀ ਕੀਤੀ ਜਾ ਰਹੀ ਹੈ।

ਵੀਰਵਾਰ ਨੂੰ ਸਹਾਇਕ ਸਿਵਲ ਸਰਜਨ ਪਠਾਨਕੋਟ ਡਾ. ਅਦਿੱਤੀ  ਸਲਾਰੀਆ ਨੇ ਏਅਰਪੋਰਟ ਤੇ ਕੀਤੀ ਜਾਣ ਵਾਲੀ ਕਰੋਨਾ ਸਬੰਧੀ ਸਕਰੀਨਿੰਗ ਅਤੇ ਟੈਸਟਿੰਗ ਦਾ ਜਾਇਜਾ ਲਿਆ ਗਿਆ,ਉਨਾਂ ਦੱਸਿਆ ਕਿ ਪਠਾਨਕੋਟ ਏਅਰਪੋਰਟ ਤੇ ਆਉਣ ਵਾਲੇ ਹਰੇਕ ਯਾਤਰੀਆਂ  ਦਾ ਕਰੌਨਾ ਸਬੰਧੀ  ਸੈਂਪਲ ਲੈ ਕੇ ਟੈਸਟ ਕੀਤਾ ਜਾਂਦਾ ਹੈ, ਉੱਥੇ ਹੀ ਜਾਣ ਵਾਲੇ ਯਾਤਰੀਆਂ ਦੀ ਮੈਡੀਕਲ ਸਕ੍ਰੀਨਿੰਗ ਵੀ ਕੀਤੀ ਜਾਂਦੀ ਹੈ। ਉਨਾਂ ਮੈਡੀਕਲ ਟੀਮ ਦਾ ਹੌਸਲਾ ਵਧਾਇਆ ਅਤੇ ਉਨਾਂ ਨੂੰ ਇਸ ਬਿਮਾਰੀ ਨਾਲ ਨਜਿੱਠਣ ਲਈ ਪ੍ਰੇਰਿਤ ਵੀ ਕੀਤਾ।

 ਉਨਾਂ ਦੱਸਿਆ ਕਿ ਅੱਜ ਏਅਰਪੋਰਟ ਤੇ  ਕੁੱਲ 62 ਲੋਕਾਂ ਦੇ ਸੈਂਪਲ ਲਏ ਗਏ ਅਤੇ ਸਕਰੀਨਿੰਗ ਵੀ ਕੀਤੀ ਗਈ,ਉਨਾਂ ਕਿਹਾ ਕਿ ਅਸੀਂ ਪੰਜਾਬ ਸਰਕਾਰ ਦੇ ਮਿਸ਼ਨ ਫਤਿਹ ਨੂੰ ਕਾਮਯਾਂਬ ਕਰਨਾ ਹੈ ਅਤੇ ਇਸ ਲਈ ਸਾਡਾ ਸਾਰਿਆ ਦਾ ਫਰਜ ਬਣਦਾ ਹੈ ਕਿ ਅਗਰ ਅਸੀਂ ਪੰਜਾਬ ਨੂੰ ਕਰੋਨਾ ਮੁਕਤ ਕਰਨਾ ਹੈ ਤਾਂ ਅਸੀਂ ਕਿਸੇ ਵੀ ਪ੍ਰਕਾਰ ਦੇ ਕਰੋਨਾ ਦੇ ਲੱਛਣ ਹੋਣ ਤੇ ਉਨਾਂ ਨੂੰ ਨਜਰ ਅੰਦਾਜ ਨਾ ਕਰ ਕੇ ਸਿਹਤ ਵਿਭਾਗ ਦੇ ਧਿਆਨ ਵਿੱਚ ਲਿਆਈਏ ਤਾਂ ਜੋ ਕਰੋਨਾ ਵਾਈਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

Related posts

Leave a Reply