ਐਚ.ਆਈ.ਵੀ./ਏਡਜ਼ ਦੇ ਬਾਰੇ ਤੇ ਇਲਾਜ਼ ਸਬੰਧੀ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਹੁਸਿਆਰਪੁਰ ਵਿਖੇ ਜਾਗਰੁਕਤਾ ਸੈਮੀਨਾਰ November 30, 2021November 30, 2021 Adesh Parminder Singh ਐਚ.ਆਈ.ਵੀ./ਏਡਜ਼ ਦੇ ਬਾਰੇ ਤੇ ਇਲਾਜ਼ ਸਬੰਧੀ ਸਰਕਾਰੀ ਰੀਹੈਬਲੀਟੇਸ਼ਨ ਸੈਂਟਰ ਮੁਹੱਲਾ ਫਤਿਹਗੜ੍ਹ ਹੁਸ਼ਿਆਰਪੁਰ ਵਿਖੇ ਜਾਗਰੁਕਤਾ ਸੈਮੀਨਾਰਪੰਜਾਬ ਸਰਕਾਰ ਦੇ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਕੀਤਾ ਜਾਂਦਾ ਮੁਫਤ ਇਲਾਜ-ਡਾ.ਗੁਰਵਿੰਦਰ ਸਿੰਘਜਾਗਰੁਕਤਾ ਦੇ ਨਾਲ ਇਸ ਤੋ ਬਚਿਆ ਜਾ ਸਕਦਾ ਹੈ-ਰੋਹਿਨੀ ਪ੍ਰੋਜੈਕਟ ਮੈਨੇਜਰ ਹਿਮਾਲਿਆਹੁਸ਼ਿਆਰਪੁਰ :ਅੱਜ ਸ਼੍ਰੀਮਤੀ ਅਪਨੀਤ ਰਿਆਤ ਆਈ.ਏ.ਐਸ. ਮਾਨਯੋਗ ਡਿਪਟੀ ਕਮਿਸ਼ਨਰ ਕਮ ਚੇਅਰਪਰਸਨ , ਤੇ ਡਾ.ਹਰਬੰਸ ਕੌਰ ਡਿਪਟੀ ਮੈਡੀਕਲ ਕਮਿਸ਼ਨਰ ਕਮ ਮੈਬਰ ਸਕੱ ਤਰ ਜੀ ਦੇ ਹੁਕਮਾਂ ਅਨੁਸਾਰ ਸਰਕਾਰੀ ਨਸ਼ਾ ਮੁਕਤੀ ਮੁੜ ਵਸੇਬਾ ਕੇਦਰ ਹੁਸ਼ਿਆਰਪੁਰ ਵਿਖੇ ਡਾ.ਗੁਰਵਿੰਦਰ ਸਿੰਘ ਮੈਡੀਕਲ ਅਫਸਰ ਜੀ ਦੀ ਅਗਵਾਈ ਹੇਠ ਏਡਜ਼ ਬਾਰੇ ਤੇ ਇਸਦੇ ਇਲਾਜ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀਇਸ ਮੌਕੇ ਤੇ ਕਾਂਉਸਲਰ ਚੰਦਨ ਸੋਨੀ ਨੇ ਕਿਹਾ ਕਿ ਇਸ ਬਿਮਾਰੀ ਤੋ ਬਚਾਅ ਚ ਹੀ ਬਚਾਅ ਹੈ ਜਿਸ ਦਾ ਇਲਾਜ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਸਰਕਾਰ ਵਲੋ ਮੁਫਤ ਕੀਤਾ ਜਾਂਦਾ ਹੈ,ਉਨ੍ਹਾਂ ਇਹ ਵੀ ਕਿਹਾ ਕਿ ਇਹ ਬਿਮਾਰੀ ਇਕ ਤੋ ਵੱਧ ਵਿਅਕਤੀ ਨਾਲ ਅਸੁਰਖਿਅਤ ਸ਼ਰੀਰ ਸਬੰਧ ਬਣਾਉਣ ਦੇ ਨਾਲ ਵਿਅਕਤੀ, ਸਕਰਮਿਤ ਵਿਅਕਤੀ ਦੇ ਬਿਨ੍ਹਾਂ ਜਾਂਚ ਕੀਤੇ ਖੂਨ ਝੜਾਉਣ ਨਾਲ, ਸਰੀਜ਼ ਸ਼ੇਅਰਿੰਗ ਕਰਨ ਨਾਲ ਆਦਿ ਨਾਲ ਬਿਮਾਰੀ ਦਾ ਸ਼ਿਕਾਰ ਹੋ ਜਾਂਦਾ ਹੈ,ਇਸ ਮੌਕੇ ਮੈਨੇਜਰ ਸ਼੍ਰੀਮਤੀ ਨਿਸ਼ਾ ਰਾਣੀ ਨੇੇ ਕਿਹਾ ਕਿ ਜਿਲ੍ਹਾ ਹੁਸ਼ਿਆਰਪੁਰ,ਵਿਖੇ ਹਰ ਸਿਹਤ ਅਦਾਰਿਆ ਵਿੱਚ ਏਡਜ਼ ਦਾ ਟੈਸਟ ਕਰਾਉਣ ਲਈ ਆਈ.ਸੀ.ਟੀ.ਸੀ.ਸੈਟਰ ਸਥਾਪਤ ਹਨ,ਅਤੇ ਇਸ ਦੇ ਇਲਾਜ਼ ਲਈ ਜਿਲ੍ਹਾਂ ਪੱਧਰ ਤੇ ਉਪ ਮੰਡਲ ਪੱਧਰ ਤੇ ਏ.ਆਰ.ਟੀ. ਸੈਟਰਾਂ ਵਿੱਚ ਇਸ ਦਾ ਮੁਫਤ ਇਲਾਜ ਕੀਤਾ ਜਾਂਦਾ ਹੈਇਸ ਮੌਕੇ ਤੇ ਹਿਮਾਲਿਆ ਫਾਉਂਡੇਸ਼ਨ ਦੇ ਪ੍ਰੋਜੈਕਟ ਮੈਨੇਜਰ ਰੋਹਿਣੀ ਨੇ ਦਸਿਆ ਕਿ ਇਸ ਨਾਮੁਰਾਦ ਬਿਮਾਰੀ ਤੋ ਬਚਣ ਦੇ ਲਈ ਸੁਰਖਿਅਤ ਸਬੰਧ, ਬਿਨ੍ਹਾਂ ਜਾਂਚ ਖੂਨ ਨਾ ਝੜਾਉ,ਆਪਣੇ ਪਾਟਨਰ ਦੇ ਪ੍ਰਤੀ ਵਫਾਦਾਰ ਰਖੋ, ਸਰੀਜ਼ਾ ਆਪਸ਼ੀ ਸ਼ੇਅਰ ਨਾ ਕਰੋ ,ਇਸ ਮੌਕੇ ਤੇ ਉਨ੍ਹਾਂ ਨੇ ਕਿਹਾ ਕਿ ਸਿਹਤ ਮੰਤਰਾਲਾ ਦੇ ਨਾਲ ਨਾਲ ਨੈਸ਼ਨਲ ਏਡਜ਼ ਕੰਟਰੋਲ ਸੁਸਾਇਟੀ ਤੇ ਪੰਜਾਬ ਏਡਜ਼ ਕੰਟਰੋਲ ਸੁਸਾਇਟੀ ਦੇ ਸਹਿਯੋਗ ਨਾਲ ਹਿਮਾਲਿਆ ਫਾਉਡੇਸ਼ਨ ਵੀ ਆਪਜੀ ਦੇ ਸਹਿਯੋਗ ਦਿੰਦੀ ਹੈ ਜਾਗਰੁਕਤਾ ਹੀ ਬਚਾਅ ਹੈ,ਡਾ.ਗੁਰਵਿੰਦਰ ਸਿੰਘ ਮੈਡੀਕਲ ਅਫਸਰ ਨੇ ਆਏ ਹੋਈ ਟੀਮ ਦਾ ਧੰਨਵਾਦ ਕੀਤਾਇਸ ਮੌਕੇ ਤੇ ਪ੍ਰਸ਼ਾਂਤ ਆਦਿਆ,ਗਗਨਦੀਪ ਸਿੰਘ,ਸ਼ਿਵਦੀਪ ਸਿੰਘ,ਰਜਣੀ ਦੇਵੀ, ਪਾਰੁਲ ਗੁਪਤਾ,ਅਵਿਨਾਸ਼ ਚੰਦਰ,ਡਿੰਪਲ ਆਦਿ ਹਾਜ਼ਰ ਸਨ Adesh Parminder SinghEDITOR CANADIAN DOABA TIMES Email: editor@doabatimes.com Mob:. 98146-40032 whtsapp www.doabatimes.comShare this:FacebookTelegramWhatsAppPrintTwitterLike this:Like Loading...