ਔਰਤ ਦਾ ਕਤਲ : ਤੇਜ਼ਧਾਰ ਹਥਿਆਰ ਨਾਲ ਸਿਰ ਅਲੱਗ ਕੀਤਾ ਤੇ ਇੱਕ ਬਾਂਹ ਵੀ ਵੱਢੀ

ਖੰਨਾ: ਪਿੰਡ ਕੋਟ ਸੇਖੋਂ ਚ ਔਰਤ ਦਾ ਕਤਲ ਤੇਜ਼ਧਾਰ ਹਥਿਆਰ ਨਾਲ ਕੀਤਾ ਗਿਆ ਹੈ। ਇਹ ਹਥਿਆਰ ਵੀ ਲਾਸ਼ ਕੋਲ ਪਿਆ ਸੀ ਤੇ ਇੱਕ ਥੈਲੇ ਵਿੱਚ ਔਰਤ ਦੇ ਕੱਪੜੇ ਸੀ। ਕਾਤਲ ਨੇ ਔਰਤ ਦੇ ਸਿਰ ਦਾ ਉਪਰਲਾ ਹਿੱਸੇ ਅਲੱਗ ਕੀਤਾ ਹੋਇਆ ਸੀ ਤੇ ਇੱਕ ਬਾਂਹ ਵੀ ਵੱਢੀ ਹੋਈ ਸੀ। ਮ੍ਰਿਤਕ ਦੀ ਪਛਾਣ ਚਰਨਜੀਤ ਕੌਰ (40) ਵਜੋਂ ਹੋਈ ਹੈ ਜੋ ਟਰਾਂਸਪੋਰਟ ਦੀ ਪਤਨੀ ਸੀ।

ਮ੍ਰਿਤਕ ਦੇ ਦਿਓਰ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਭਾਬੀ 13 ਤਾਰੀਕ ਤੋਂ ਲਾਪਤਾ ਸੀ ਤੇ ਉਨ੍ਹਾਂ ਨੂੰ ਪਿੰਡ ਦੇ ਹੀ ਇੱਕ ਬੰਦੇ ਸੁਖਵਿੰਦਰ ਸਿੰਘ ਤੇ ਸ਼ੱਕ ਹੈ ਜੋ ਚਰਨਜੀਤ ਕੌਰ ਨੂੰ ਆਪਣੇ ਨਾਲ ਲੈ ਗਿਆ ਸੀ। ਇਸ ਤੋਂ ਬਾਅਦ ਉਸ ਦੀ ਭਰਜਾਈ ਦੀ ਪਿੰਡ ਦੀਆਂ ਮੜ੍ਹੀਆਂ ਚੋਂ ਅੱਜ ਲਾਸ਼ ਮਿਲੀ ਹੈ। ਕਤਲ ਦੀ ਵਜ੍ਹਾ ਨਾਜਾਇਜ ਸਬੰਧ ਦੱਸੇ ਜਾ ਰਹੇ ਹਨ।

ਮ੍ਰਿਤਕ ਦੇ ਪਤੀ ਜਸਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸੁਖਵਿੰਦਰ ਸਿੰਘ ਨੇ ਉਨ੍ਹਾਂ ਦਾ ਭਰੋਸਾ ਜਿੱਤ ਕੇ ਘਰ ਆਉਣਾ ਸ਼ੁਰੂ ਕੀਤਾ। 13 ਮਾਰਚ ਦੀ ਸ਼ਾਮ ਨੂੰ ਉਸ ਦੀ ਘਰਵਾਲੀ ਘਰੋਂ ਚਲੀ ਗਈ ਜਿਸ ਦੀ ਲਾਸ਼ ਅੱਜ ਮਿਲੀ ਹੈ। ਸੁਖਵਿੰਦਰ ਸਿੰਘ ਉਨ੍ਹਾਂ ਨੂੰ ਕਹਿੰਦਾ ਸੀ ਕਿ ਦੋ ਚਾਰ ਦਿਨਾਂ ਤੱਕ ਉਨ੍ਹਾਂ ਨੂੰ ਖ਼ਬਰ ਮਿਲ ਜਾਵੇਗੀ। ਇਸ ਕਰਕੇ ਉਨ੍ਹਾਂ ਨੂੰ ਸ਼ੱਕ ਹੈ ਕਿ ਸੁਖਵਿੰਦਰ ਨੇ ਹੀ ਕਤਲ ਕੀਤਾ। ਸੁਖਵਿੰਦਰ ਪਿੰਡ ਵਿੱਚ ਆਪਣੇ ਆਪ ਨੂੰ ਬਾਬਾ ਦੱਸਦਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। 

Related posts

Leave a Reply