ਕਲਾ ਤੇ ਵਿੱਦਿਆ ਦੇ ਪ੍ਰਤੀਕ ਮਾਤਾ ਸਰਸਵਤੀ ਜੀ ਦੀ ਕੇ.ਐੱਮ.ਐਸ ਕਾਲਜ ਦਸੂਹਾ ਵਿਖੇ ਮੂਰਤੀ ਸਥਾਪਨਾ : ਪ੍ਰਿੰਸੀਪਲ ਡਾ.ਸ਼ਬਨਮ ਕੌਰ

( ਕਾਲਜ ਵਿਖੇ ਮੂਰਤੀ ਦੀ ਸਥਾਪਨਾ ਕਰਦੇ ਹੋਏ ਡਾਇਰੈਕਟਰ ਡਾ. ਮਾਨਵ ਸੈਣੀ, ਪ੍ਰਿੰਸੀਪਲ ਡਾ ਸ਼ਬਨਮ ਕੌਰ ਅਤੇ ਹੋਰ)

ਦਸੂਹਾ 3 ਮਈ (ਚੌਧਰੀ) : ਆਈ.ਕੇ.ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਜਲੰਧਰ ਦੇ ਅਧੀਨ ਬੀਬੀ ਅਮਰ ਕੌਰ ਜੀ ਐਜੂਕੇਸ਼ਨਲ ਸੁਸਾਇਟੀ ਵੱਲੋਂ ਸਥਾਪਿਤ ਕੇ.ਐੱਮ.ਐਸ ਕਾਲਜ ਆਫ ਆਈ.ਟੀ. ਐਂਡ ਮੈਨੇਜਮੈਂਟ ਚੌ. ਬੰਤਾ ਸਿੰਘ ਕਲੋਨੀ ਦਸੂਹਾ ਵਿਖੇ ਅੱਜ 3 ਮਈ ਦੇ ਸ਼ੁਭ ਦਿਹਾੜੇ ਤੇ ਕਲਾ ਅਤੇ ਵਿੱਦਿਆ ਦੇ ਪ੍ਰਤੀਕ ਮਾਤਾ ਸਰਸਵਤੀ ਦੇਵੀ ਜੀ ਦੀ ਮੂਰਤੀ ਵਿੱਦਿਆ ਦੇ ਮੰਦਰ ਕੇ.ਐੱਮ.ਐਸ ਕਾਲਜ ਦੇ ਪ੍ਰੰਗਣ ਵਿਖੇ ਵਿਧੀ ਪੂਰਵਕ ਦੰਪਤੀ ਡਾਇਰੈਕਟਰ ਡਾ. ਮਾਨਵ ਸੈਣੀ ਅਤੇ ਪ੍ਰਿੰਸੀਪਲ ਡਾ ਸ਼ਬਨਮ ਕੌਰ ਵੱਲੋ ਸਥਾਪਿਤ ਕੀਤੀ ਗਈ।


(ਵਿਸ਼ਵ ਸ਼ਾਂਤੀ ਲਈ ਹਵਨ ਯੱਗ ਕਰਵਾਉਂਦੇ ਹੋਏ ਚੇਅਰਮੈਨ ਚੌ ਕੁਮਾਰ ਸੈਣੀ ਅਤੇ ਹੋਰ)

ਕੋਵਿਡ-19 ਦੇ ਦੌਰਾਨ ਚੇਅਰਮੈਨ ਚੌ.ਕੁਮਾਰ ਸੈਣੀ ਵੱਲੋ ਸਮੁੱਚੇ ਕੇ.ਐਮ.ਐਸ ਕਾਲਜ ਪਰਿਵਾਰ ਦੇ ਨਾਲ ਵਿਸ਼ਵ ਸ਼ਾਂਤੀ ਲਈ ਮਹਾਂ ਯੱਗ ਦਾ ਆਯੋਜਨ ਪੰਡਿਤ ਤਰਦੀਪ ਮਿਸ਼ਰਾ, ਦਲੀਪ ਮਿਸ਼ਰਾ ਅਤੇ ਦੀਪਕ ਮਿਸ਼ਰਾ ਵੱਲੋ ਵਿਧੀ ਪੂਰਵਕ ਕੀਤਾ ਗਿਆ।ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਾਲਜ ਟਰੱਸਟੀ ਸਤੀਸ਼ ਕਾਲੀਆ ਅਤੇ ਸੰਤੋਸ਼ ਗਿੱਲ, ਬਲਦੇਵ ਠਾਕੁਰ, ਐਚ.ਓ.ਡੀ ਰਾਜੇਸ਼ ਕੁਮਾਰ, ਨੋਨ ਟੀਚਿੰਗ ਵਿਭਾਗ ਦੇ ਲਖਵਿੰਦਰ ਕੌਰ,ਪਿੰਕੀ,ਲਖਵਿੰਦਰ ਕੌਰ ਬੇਬੀ,ਸੰਦੀਪ ਸਿੰਘ,ਗੁਰਪ੍ਰੀਤ ਸਿੰਘ,ਨਵਿੰਦਰ ਸਿੰਘ ਅਤੇ ਧਨਵੀਰ ਸਿੰਘ,ਆਈ.ਟੀ. ਵਿਭਾਗ ਦੇ ਸਤਵੰਤ ਕੌਰ, ਕੁਸਮ ਲਤਾ,ਮਨਪ੍ਰੀਤ ਕੌਰ,ਖੇਤੀਬਾੜੀ ਵਿਭਾਗ ਦੇ ਗੁਰਿੰਦਰਜੀਤ ਕੌਰ,ਗੁਰਪ੍ਰੀਤ ਕੌਰ, ਰਮਨਪ੍ਰੀਤ ਕੌਰ, ਫੈਸ਼ਨ ਟੈਕਨੌਲੋਜੀ ਵਿਭਾਗ ਦੇ ਅਮਨਪ੍ਰੀਤ ਕੌਰ,ਰਜਨੀਤ ਕੌਰ, ਕਾਮਰਸ ਵਿਭਾਗ ਦੇ ਦਿਕਸ਼ਾ, ਗੁਰਜੀਤ ਕੌਰ, ਮੈਡੀਕਲ ਲੈਬ ਸਾਇੰਸ ਵਿਭਾਗ ਦੇ ਸ਼ੀਨਾ ਰਾਣੀ, ਰੂਮਾਨੀ ਗੋਸਵਾਮੀ ਅਤੇ ਸੁਖਵਿੰਦਰ ਕੌਰ ਆਦਿ ਹਾਜ਼ਰ ਸਨ।

Related posts

Leave a Reply